ਲਿਖਾਰੀ ਸਭਾ ਮੋਗਾ ਨੇ ਨਾਮਵਰ ਲੇਖਿਕਾ ਡਾ.ਦਲੀਪ ਕੌਰ ਟਿਵਾਣਾ ਦੇ ਸਵਰਗਵਾਸ ਹੋਣ ‘ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਮੋਗਾ,31 ਜਨਵਰੀ (ਜਸ਼ਨ):ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉਂਕੇ ਅਤੇ ਜਨਰਲ ਸਕੱਤਰ ਜੰਗੀਰ ਸਿੰਘ ਖੋਖਰ ਨੇ ਇਕ ਸ਼ੋਕ ਮਤੇ ਰਾਹੀਂ ਨਾਮਵਰ ਲੇਖਿਕਾ ਅਤੇ ਪੰਜਾਬੀ ਸਾਹਿਤ ਦਾ ਮਾਣ ਡਾਕਟਰ ਦਲੀਪ ਕੌਰ ਟਿਵਾਣਾ ਦੇ ਸਵਰਗਵਾਸ ਹੋਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ । ਸਭਾ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਆਤਮਾ ਸਿੰਘ ਚੜਿੱਕ, ਦਿਲਬਾਗ ਸਿੱਘ ਬੁੱਕਣਵਾਲਾ, ਕਰਮ ਸਿੰਘ ਕਰਮ, ਲੇਖਕ ਅਸ਼ੋਕ ਚਟਾਨੀ, ਨਰਿੰਦਰ ਸ਼ਰਮਾ, ਪਰਮਜੀਤ ਸਿੰਘ ਚੂਹੜਚੱਕ, ਮਾਸਟਰ ਪ੍ਰੇਮ ਕੁਮਾਰ ,ਬਲਬੀਰ ਪਰਦੇਸੀ ,ਕੁਲਬੀਰ ਬਹੋਨਾ ,ਆਤਮਾ ਸਿੰਘ ਆਲਮਗੀਰ, ਗੁਰਮੀਤ ਸਿੰਘ ਸੱਧਰ, ਵਿਵੇਕ ਕੋਟ ਈਸੇ ਖਾਂ ,ਸਰਬਜੀਤ ਦਾਉਧਰ, ਡਾ ਮਲੂਕ ਸਿੰਘ ,ਪਰਮਜੀਤ ਕੜਿਆਲ, ਪਰਸੋਤਮ ਪੱਤੋ ,ਹਰੀ ਸਿੰਘ ਢੁੱਡੀਕੇ, ਪਿ੍ਰੰਸੀਪਲ ਮੁਕੰਦ ਸਿੰਘ, ਸੁਰਜੀਤ ਕਾਲੇ ਕੇ, ਨਾਵਲਕਾਰ ਨਛੱਤਰ ਪ੍ਰੇਮੀ ,ਡਾਕਟਰ ਕਿਰਨਪਾਲ ਸਿੰਘ ਲਾਡੀ,ਜੀਤ ਸਿੰਘ ਗਰੀਬਦਾਸ, ਗੁਰਮੇਲ ਬੌਡੇ, ਬਲਦੇਵ ਸਿੰਘ ਆਜਾਦ ਅਤੇ ਰਾਮਪਾਲ ਕੋਟਲੀ ਆਦਿ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪਦਮਸ਼੍ਰੀ ਡਾ. ਦਲੀਪ ਕੌਰ ਟਿਵਾਣਾ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਹਨਾਂ ਕਿਹਾ ਕਿ ਡਾ: ਟਿਵਾਣਾ ਦਾ ਪੰਜਾਬੀ ਸਾਹਿਤ ਅਤੇ ਵਿਰਸੇ ਨੂੰ ਪ੍ਰਫੁਲਿਤ ਕਰਨ ਲਈ ਕਾਫ਼ੀ ਯੋਗਦਾਨ ਹੈ ਜਿਸ ਸਦਕਾ ਉਹਨਾਂ ਨੂੰ ਖੇਤਰੀ ਅਤੇ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ । ਸਮੂਹ ਮੈਂਬਰਾਂ ਨੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


