ਡਾ: ਸ਼ਾਮ ਲਾਲ ਥਾਪਰ ਕਾਲਜ ਆਫ ਨਰਸਿੰਗ ਵਿਖੇ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਮੋਗਾ,30 ਜਨਵਰੀ(ਜਸ਼ਨ): ਅੱਜ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਤੇ ਮੋਗਾ ਦੇ ਡਾ: ਸ਼ਾਮ ਲਾਲ ਥਾਪਰ ਕਾਲਜ ਆਫ ਨਰਸਿੰਗ  ਵਿਖੇ ਹਰਿਜਨ ਸੇਵਕ ਸੰਘ ਪੰਜਾਬ ਵੱਲੋਂ ਮਨਾਏ ਗਏ ਸਮਾਰੋਹ ਵਿੱਚ ਦੇਸ਼ ਨੂੰ ਮੋਜੂਦਾ  ਮਾੜੇ ਹਾਲਾਤਾਂ ਤੋਂ ਬਚਾਊਣ ਲਈ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ । ਸਭ ਤੋਂ ਪਹਿਲਾ ਮਹਾਤਮਾਂ ਗਾਂਧੀ ਜੀ ਦੀ ਫੋਟੋ ਤੇ ਫੁੱਲ ਚੜਾ ਕੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਸੈਮੀਨਾਰ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਅਤੇ ਜਵਾਹਰ ਲਾਲ ਯੂਨੀਵਰਸਿਟੀ ਦੇ ਸਾਬਕਾ ਪ੍ਰਫੈੱਸਰ ਸ਼੍ਰੀ ਚਮਨ ਲਾਲ ਜੀ ਨੇ ਕੀਤੀ । ਉਹਨਾਂ ਨੇ ਕਿਹਾ ਕਿ ਦੇਸ਼ ਦੀ ਮੋਜੂਦਾ ਸਰਕਾਰ ਸੰਵਿਧਾਨ ਅਤੇ ਸੰਵਿਧਾਨ ਦੀ ਪਰਿਭਾਸ਼ਾ ਨੂੰ ਬਦਲਣ ਦਾ ਪੂਰਾ ਯਤਨ ਕਰ ਰਹੀ ਹੈ ,ਪਰ ਲੋਕ ਇਸ ਸਰਕਾਰ ਦੇ ਬੂਰੇ ਇਰਾਦੇ ਕਦੇ ਵੀ ਕਾਮਯਾਬ ਨਹੀ ਹੋਣ ਦੇਣਗੇ । ਉਹਨਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਮਹਾਤਮਾ ਗਾਂਧੀ  ਦੀ ਵਿਚਾਰਧਾਰਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ ਤਾਂ ਕਿ ਇਸ ਦੇਸ਼ ਦਾ ਸੁਧਾਰ ਹੋ ਸਕੇ । ਇਹ ਆਜਾਦੀ ਦੀ ਦੂਜੀ ਲੜਾਈ ਹੈ ਜੋ ਕਿ ਔਰਤਾਂ ਬੱਚਿਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ੁਰੂ ਕੀਤੀ ਹੈ ।ਇਸ ਮੋਕੇ ਤੇ ਬੋਲਦਿਆ  ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰਫੈੱਸਰ ਜਗਮੋਹਨ ਸਿੰਘ ਨੇ ਕਿਹਾ ਕਿ ਸੰਵਿਧਾਨ ਦੀ ਸੂੰਹ ਚੁੱਕ ਕੇ ਸੰਵਿਧਾਨਿਕ ਅਹੁਦਿਆਂ ਤੇ ਬੈਠਣ ਵਾਲੇ ਸਿਆਸਤਦਾਨਾਂ ਵੱਲੋਂ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ । ਉਹਨਾ ਕਿਹਾ ਕਿ ਐੱਨ ਸੀ ਆਰ ਅਤੇ ਸੀ ਏ ਏ ਦੇ ਵਿਰੁੱਧ ਸ਼ੰਘਰਸ਼ ਕਰਨ ਵਾਲੇ ਦੇਸ਼ ਧ੍ਰੋਹੀ ਨਹੀ ਹਨ ਸਗੋਂ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਵਾਲੇ ਦੇਸ਼ ਧ੍ਰੋਹੀ ਹਨ । ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾਂ ਨੇ ਕਿਹਾ ਕਿ ਦੇਸ਼ ਨੂੰ ਬਹੁਤ ਵੱਡੀਆਂ ਚੁਨੋਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦੇਸ਼ ਦੇ ਬੁੱਧੀ ਜੀਵੀ ਆਪਣੀ ਸੋਚ ਨਾਲ ਲੋਕਾਂ ਨੂੰ ਸਰਕਾਰ ਦੀਆਂ ਭੈੜੀਆਂ ਨੀਤੀਆਂ ਵੰਡ ਪਾਉ ਰਾਜ ਕਰੋਂ ਤੋਂ ਚੋਕਸ ਕਰਵਾ ਰਹੇ ਹਨ । ਡਾ ਡੀ ਆਰ ਭੱਟੀ ਸਾਬਕਾ ਡੀ ਜੀ ਪੀ ਨੇ ਦੇਸ਼ ਵਿੱਚ ਫੈਲ ਰਹੀ ਅਸੀਹਣਸ਼ੀਲਤਾਂ ਪ੍ਰਤੀ ਘੋਰ ਚਿੰਤਾਂ ਪ੍ਰਗਟ ਕੀਤੀ ਹੈ ।ਡਾਕਟਰ ਕੁਲਦੀਪ ਸਿੰਘ ਗਿੱਲ , ਪਿ੍ਰਥੀਪਾ ਸਿੰਘ ਢਿੱਲੋ,ਡਾ ਸੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਨੂੰ ਮੋਜੂਦਾ ਸੰਕਟ ਤੋਂ ਜਾਗਰੂਕ ਕਰਨਾ ਜਰੂਰੀ ਹੈ ਅਤੇ ਐੱਨ ਸੀ ਆਰ ਅਤੇ ਸੀ ਏ ਏ ਵਰਗੇ ਮਾੜੇ ਅਤੇ ਫਾਸੀਵਾਦੀ ਕਾਨੂੰਨਾਂ ਖਿਲਾਫ ਜੋਰਦਾਰ ਸੰਘਰਸ਼ ਵਿੱਢਣ ਦੀ ਜਰੂਰਤ ਹੈ  । ਸਾਹਿਤਕਾਰ ਗੁਰਮੀਤ ਕੜਿਆਲਵੀ ਨੇ ਇਤਿਹਾਸ ਬਦਲਣ ਦੇ ਕੀਤੇ ਜਾ ਰਹੇ ਯਤਨਾਂ ਦੀ ਘੋਰ ਨਿੰਦਾ ਕੀਤੀ ਅਤੇ ਕਿਹਾ ਕਿ ਡਾ ਬੀ ਆਰ ਅੰਬੇਦਕਰ ਵੱਲੋਂ ਬਣਾਏ ਗਏ ਸੰਵਿਧਾਨ ਨੂੰ ਬਚਾਉਣ ਲਈ ਅਗਾਹਵਧੂ ਲੋਕਾਂ ਨੂੰ ਇੱਕ ਮੰਚ ਤੇ ਆਉਣ ਦੀ ਲੋੜ ਹੈ । ਡਾ ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਨੇ ਆਪਣੇ ਸੰਬੋਧਨ ਵਿੱਚ ਇਹ ਕਿਹਾ ਕਿ ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡਣ ਦੇ ਯਤਨ ਸਫਲ ਨਹੀ ਹੋਣਗੇ । ਉਹਨਾਂ ਨੇ ਮਹਾਤਮਾਂ ਗਾਂਧੀ ਜੀ ਦੇ ਅਹਿੰਸਾਂ ਦੇ ਸਿਧਾਂਤ ਉੱਪਰ ਸ਼ਾਂਤਮਾਈ ਸੰਘਰਸ਼ ਖੜ੍ਹਾਂ ਕਰਨ ਲਈ ਸਖਤ ਜੋਰ ਦਿੱਤਾਂ ਅਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਮੁਲਕ ਧਰਮ ਦੇ ਨਾਂ ਤੇ ਨਹੀ ਬਣ ਸਕਦਾ ।  ਡਾ ਪਵਨ ਥਾਪਰ ਨੇ ਮੰਚ ਸੰਚਾਲਿਣ ਕਰਦੇ ਹੋਏ ਕਿਹਾ ਕਿ ਸਾਡੇ ਮਹਾਤਮਾਂ ਗਾਂਧੀ ਜੀ ਗਦਰੀ ਬਾਬੇ  ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਅਤੇ ਹੋਰ ਵੀ ਆਜਾਦੀ ਘੁਲਾਟੀਆਂ ਦੀ ਸ਼ਹਾਦਤ ਦੇ ਬਦੋਲਤ ਜੋ ਆਜਾਦੀ ਪ੍ਰਾਪਤ ਹੋਈ ਹੈ ਉਹ ਅੱਜ ਦੇ ਹਾਲਾਤ ਅੰਦਰ ਖਤਰੇ ਵਿੱਚ ਨਜਰ ਆ ਰਹੀ ਹੈ  ।  ਸਾਰੇ ਦੇਸ਼ ਵਿੱਚ ਅਸਹਿਣਸ਼ੀਲਤਾਂ ਦਾ ਮਾਹੋਲ ਪੈਦਾ ਕਰਕੇ ਘੱਟ ਗਿਣਤੀਆਂ ਲੇਖਕਾਂ  ਬੁੱਧੀਜੀਵੀਆਂ ਵਿੱਚ ਡਰ ਪੈਦਾ ਕੀਤਾ ਜਾ ਰਿਹਾ ਹੈ  ।  ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਇਸ ਦੇ ਖਿਲਾਫ ਆਵਾਜ ਉਠਾਉਣੀ ਚਾਹੀਦੀ ਹੈ ਤਾਂ ਜੋਂ ਦੇਸ਼ ਵਿੱਚ ਮਡਰਹਾ ਰਹੇ ਖਤਰੇ ਤੋਂ ਨਿਜਾਤ ਪਾਈ ਜਾ ਸਕੇ । ਉਹਨਾਂ ਨੇ ਕਿਹਾ ਕਿ ਭਾਰਤ ਅੰਦਰ ਜੋ ਵੀ ਲੋਕ ਸੀ ਏ ਏ ਦੇ ਖਿਲਾਫ ਅੰਦੋਲਣ ਕਰ ਰਹੇ ਹਨ ਉਹਨਾਂ ਨੂੰ ਇੱਕ ਗੱਲ ਤੋਂ ਬਹੁਤ ਚੌਕਸ ਹੋਣਾ ਪਵੇਗਾ ਕਿ ਸਰਕਾਰੀ ਤੰਤਰ ਇਸ ਅੰਦੋਲਨ ਨਾ ਕਿਸੇ ਨਾ ਕਿਸੇ ਹਿੰਸਕ ਰੂਪ ਦੇਣ ਦੀ ਕੋਸਿਸ਼ ਕਰੋਗਾ ਪਰ ਉਹਨਾ ਨੂੰ ਚਾਹੀਦਾ ਹੈ ਕਿ ਆਪਣੇ ਉੱਪਰ ਹਰ ਤਰ੍ਹਾਂ  ਦਾ ਜੁਲਮ ਸਹਿ ਕੇ ਅਹਿੰਸਕ ਰਹਿਣ ਅਤੇ ਮਹਾਤਮਾਂ ਗਾਂਧੀ ਜੀ ਦੇ ਰਸਤੇ ਤੇ ਚੱਲਣ ਅਤੇ ਕਾਮਯਾਬੀ ਉਹਨਾਂ ਦੇ ਕਦਮ ਚੁੰਮੇ ਗੀ । ਇਸ ਤੋਂ ਇਲਾਵਾ ਡਾ ਕੇ ਐੱਸ ਗਿੱਲ ਸ਼੍ਰੀ ਕੁਲਦੀਪ ਭੋਲਾ ਅਤੇ ਪੀ ਪੀ ਐੱਸ ਗਿੱਲ ਆਦਿ ਹੋਰਾਂ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ  Í

ਇਸ ਮੌਕੇ ਤੇ ਰਣਜੀਤ ਸਰਾਂਵਾਲੀ ,ਕੁਲਦੀਪ ਸਿੰਘ ,ਅਮਰਜੀਤ ਸਿੰਘ ,ਜਗਮੋਹਨ ਸਿੰਘ ,ਬਲਦੇਵ ਸਿੰਘ ਸੜਕਨਾਮਾਂ ,ਪਿ੍ਰਥੀਪਾਲ ਸਿੰਘ ਢਿੱਲੋ ,ਪੂਰਨ ਸਿੰਘ ਸੰਧੂ ,ਡੀ ਆਰ ਭੱਟੀ ,ਗੁਰਮੀਕ ਕੰਡਿਆਲਵੀ ,ਸੁਰਜੀਤ ਬਰਾੜ ਘੋਲੀਆਂ ,ਰਵੀਕਾਂਤ ਸ਼ੁਕਲਾ ,ਅਮਰਜੀਤ ਬਬਰੀ, ਸੁਰਜੀਤ ਸਿੰਘ ਕਾਉਂਕੇ, ਕੁਲਦੀਪ ਭੋਲਾ, ਉਪਿੰਦਰ ਸਿੰਘ ਗਿੱਲ ,ਭੁਪਿੰਦਰ ਧੁੰਨਾਂ,ਹਰਕੋਮਲ ਸਿੰਘ ਡਾ ਕੈ ਐੱਸ ਗਿੱਲ ਆਦਿ ਹੋਰ ਵੀ ਕਈ ਬੁੱਧੀਜੀਵੀ ਇਸ ਮੋਕੇ ਤੇ ਸ਼ਾਮਿਲ ਹੋਏ  ।         

ਹੇਠ ਲਿਖੇ ਮਤੇ ਪਾਸ ਕੀਤੇ

Resolution to be adopted

1. . We further request NPR should be linked with general census.

request Government of India to have human approach toward the national crises of CAA and NCR, and Constitute high level all party committee to find out lasting solution within the parameters of Constitution of India .

 

  1. We extend solidarity with the students of the various Universities protesting against the NAA,  Women of Shaheen  Bag and other protesting people in various parts of the country. On the Martyrdom day of Mahatma GandgiJi we advise the protesters to remain non violent. We apprehend that anti secular forces will use all types of means to foil the mass movement i.e.  Sam,  Dam, Dand, Bhed.

 

  1. We request Hon`ble Chief Minister Punjab to display the Preamble of  constitution of India in all schools and colleges and Government offices to inculcate our commitment for democracy and socialism and secularism. Also start Pathshalla of Constitution every day.
  2. We the participants of this seminar show solidarity with the people of Kashmir. The undemocratic suppression of freedom and civil right in not acceptable. Free all leaders of different political parties from illegal detentions. Any action with which is against the constitution is condemnable.