ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਓਹਾਰ
ਮੋਗਾ,30 ਜਨਵਰੀ (ਜਸ਼ਨ) : ਮੋਗਾ ਕੋਟਕਪੂਰਾ ਰੋਡ ’ਤੇ ਸਥਿਤ ਕੈਂਬਰਿਜ਼ ਇੰਟਰਨੈਸ਼ਨ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਓਹਾਰ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਸਾਰੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੀਲ ਰੰਗ ਦੇ ਕੱਪੜੇ ਪਾ ਕੇ ਬਸੰਤ ਪੰਚਮੀ ਦੇ ਤਿਓਹਾਰ ਨੂੰ ਮਨਾਇਆ। ਇਸ ਮੌਕੇ ਬੱਚਿਆਂ ਦਰਮਿਆਨ ਕਈ ਤਰਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮਹਿੰਦੀ ਮੁਕਾਬਲੇ ,ਪਤੰਗਬਾਜ਼ੀ ਅਤੇ ਪੱਗਾਂ ਬਣਨ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪਿ੍ਰੰਸੀਪਲ ਸਤਵਿੰਦਰ ਕੌਰ ਨੇ ਆਖਿਆ ਕਿ ਸਕੂਲ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਉਹਨਾਂ ਨੂੰ ਵੱਖ ਵੱਖ ਤਿਓਹਾਰਾਂ ਸਬੰਧੀ ਜਾਣਕਾਰੀ ਦੇਣ ਲਈ ਅਜਿਹੇ ਨਿਵੇਕਲੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਭਾਰਤ ਦੀ ਸੰਸਿਤੀ ਬਾਰੇ ਗਿਆਨ ਹੋ ਸਕੇ। ਇਸ ਮੌਕੇ ਚੇਅਰਮੈਨ ਦਵਿੰਦਰ ਰਿੰਪੀ,ਪ੍ਰਧਾਨ ਕੁਲਦੀਪ ਸਿੰਘ ਸਹਿਗਲ,ਅਤੇ ਐਡਮਿਨਸਟਰੇਟਰ ਮੈਡਮ ਪਰਮਜੀਤ ਕੌਰ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਮਹਿੰਦੀ ਮੁਕਾਬਲੇ ‘ਚ ਅੱਠਵੀਂ ਬੀ ਦੀ ਵਸ਼ਿੰਕਾ ਨੇ ਪਹਿਲਾ,ਅੱਠਵੀਂ ਸੀ ਦੀ ਪਿ੍ਰਆ ਨੇ ਦੂਜਾ,ਨੌਵੀਂ ਡੀ ਦੀ ਬਲਜੀਤ ਕੌਰ ਨੇ ਤੀਜਾ ਅਤੇ ਨੌਵੀਂ ਸੀ ਦੀ ਖੁਸ਼ਪ੍ਰੀਤ ਕੌਰ ਕਨਸੋਲੇਸ਼ਨ ਇਨਾਮ ਹਾਸਲ ਕੀਤਾ। ਪੱਗਾ ਬੰਨਣ ਵਿਚ ਅੱਠਵੀਂ ਡੀ ਦੇ ਗੁਰਏਕ ਸਿੰਘ ਨੇ ਪਹਿਲਾ,ਸੱਤਵੀ ਡੀ ਦੇ ਖੁਸ਼ਦੀਪ ਸਿੰਘ ਦੂਜਾ,ਅਤੇ ਸੱਤਵੀਂ ਡੀ ਦੇ ਸੁਖਦੀਪ ਸਿੰਘ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਪਤੰਗ ਉਡਾਉਣ ‘ਚ ਅਨਮੋਲ ਰਾਣਾ ,ਜੈ ਤਾਇਲ ਨੇ ਪਹਿਲਾ,ਸੁਖਜੋਤ ਸਿੰਘ ,ਗੁਰਜੋਤ ਸਿੰਘ ਨੇ ਦੂਜਾਅਤੇ ਹਰਸ਼ਵੀਰ ,ਸ਼ਿਵਰਾਜ ,ਸਹਿਜਦੀਪ ਨੇ ਤੀਜਾ ਅਤੇ ਬੇਅੰਤ ਸਿੰਘ ਅਤੇ ਮਾਨਵ ਮਨਚੰਦਾ ਨੇ ਚੌਥਾ ਸਥਾਨ ਹਾਸਲ ਕੀਤਾ।