ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਨੇ ਜ਼ਿਲ੍ਹੇ ਵਿਚ ਕੁਸ਼ਟ ਰੋਗ ਜਾਗਰੂਕਤਾ ਪੰਦਰਵਾੜ੍ਹੇ ਦੀ ਕੀਤੀ ਸ਼ੁਰੂਆਤ

ਮੋਗਾ 30 ਜਨਵਰੀ (ਜਸ਼ਨ): ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਦਿਸ਼ਾ-ਨਿਦਰੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਅਨੀਤਾ ਦਰਸ਼ੀ ਅਤੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ ਨੇ ਜ਼ਿਲ੍ਹੇ ਵਿੱਚ ਕੁਸ਼ਟ ਰੋਗ ਪੰਦਰਵਾੜੇ ਦੀ ਸ਼ੁਰੂਆਤ ਕੁਸ਼ਟ ਰੋਗੀ ਨੂੰ ਉਸਦੇ ਇਲਾਜ ਕਰਵਾਉਣ ਵਿੱਚ ਮੱਦਦ ਕਰਨ, ਕੁਸ਼ਟ ਰੋਗੀ ਨਾਲ ਬੈਠਣ, ਖਾਣ, ਘੁੰਮਣ ਫਿਰਨ ਤੇ ਕਿਸੇ ਵੀ ਤਰ੍ਹਾਂ ਦਾ ਭੇਦ ਭਾਵ ਨਾ ਕਰਨ ਦੀ ਸਹੁੰ ਚੁੱਕ ਕੇ ਕੀਤੀ। ਅੱਜ ਇਸ ਪੰਦਰਵਾੜ੍ਹੇ ਦੇ ਸੁਰੂਆਤੀ ਦਿਨ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਅਨੀਤਾ ਦਰਸ਼ੀ ਨਾਲ ਜ਼ਿਲ੍ਹੇ ਦੇ ਪ੍ਰਸ਼ਾਨਿਕ ਅਧਿਕਾਰੀਆ ਨੇ ਪ੍ਰਣ ਲਿਆ ਕਿ ‘ਮੈ ਕੁਸ਼ਟ ਰੋਗ ਦੇ ਲੱਛਣ ਵਾਲੇ ਵਿਅਕਤੀ ਨੂੰ ਨਜ਼ਦੀਕੀ ਸਿਹਤ ਕੇਦਰ ਵਿੱਚ ਜਾਣ ਲਈ ਪ੍ਰੇਰਿਤ ਕਰਾਗਾ। ਮੈ ਇਹ ਵੀ ਯਕੀਨ ਦਵਾਉਦਾ ਹਾਂ ਕਿ ਜੇਕਰ ਉਸ ਨੂੰ ਕੁਸ਼ਟ ਰੋਗ ਹੈ ਤਾਂ ਉਸ ਦਾ ਇਲਾਜ ਕਰਵਾਉਣ ਵਿੱਚ ਉਸਦੀ ਮੱਦਦ ਕਰਾਂਗਾ। ਮੈ ਕੁਸ਼ਟ ਰੋਗੀ ਨਾਲ ਬੈਠਣ, ਖਾਣ, ਘੁੰਮਣ ਫਿਰਨ ਤੇ ਕਿਸੇ ਵੀ ਤਰ੍ਹਾਂ ਦਾ ਭੇਦ ਭਾਵ ਨਹੀ ਕਰਾਂਗਾ। ਮੈ ਕੁਸ਼ਟ ਰੋਗੀ ਦੇ ਨਾਲ ਸਮਾਜਿਕ ਭੇਦ ਭਾਵ ਨੂੰ ਰੋਕਣ ਲਈ ਯਤਨਸ਼ੀਲ ਰਹਾਂਗਾ।’ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਕੁਸ਼ਟ ਰੋਗ ਅਜੇ ਵੀ ਸਮੱਸਿਆ ਬਣੀ ਹੋਈ ਹੈ। ਕੁਸ਼ਟ ਰੋਗ ਇੱਕ ਮਾਮੂਲੀ ਬਿਮਾਰੀ ਹੈ ਜੋ ਇੱਕ ਕੀਟਾਣੂੰ ਨਾਲ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਛੂਤ ਦਾ ਰੋਗ ਨਹੀ ਹੈ ਅਤੇ ਇਸ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਦਰਾਂ ਵਿੱਚ ਮੁਫਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਦੀ ਜਾਂਚ ਅਤੇ ਪੂਰਾ ਇਲਾਜ ਸ਼ੁਰੂ ਵਿੱਚ ਹੀ ਕਰਵਾ ਲੈਣਾ ਚਾਹੀਦਾ ਹੈ ਇਸਦੇ ਇਲਾਜ ਦਾ ਸਮਾਂ 6 ਮਹੀਨੇ ਜਾਂ 12 ਮਹੀਨੇ ਦਾ ਹੁੰਦਾ ਹੈ। ਸਿਵਲ ਸਰਜਨ ਮੋਗਾ ਡਾ. ਹਰਿੰਦਰਪਾਲ ਸਿੰਘ ਨੇ ਇਸ ਰੋਗ ਦੇ ਲੱਛਣਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਮੜੀ ਅਤੇ ਚਮੜੀ ਦੇ ਰੰਗ ਨਾਲੋ ਫਿੱਕਾ, ਇੱਕ ਜਾਂ ਇੱਕ ਤੋ ਜਿਆਦਾ ਦਾਗ/ਧੱਬੇ, ਜੋ ਸੁੰਨ ਹੋਣ ਤੇ ਸੁੱਕੇ ਹੋਣ, ਪਸੀਨਾ ਨਾ ਆਵੇ, ਖਾਰਸ਼ ਜਲਣ ਜਾਂ ਚੁੱਭਣ ਨਾ ਹੋਵੇ ਤਾਂ ਕੁਸ਼ਟ ਰੋਗ ਹੋ ਸਕਦਾ ਹੈ। ਸਰੀਰ, ਚੇਹਰੇ, ਭਰਵੱਟੇ, ਕੰਨਾਂ ਉਪਰ ਸੋਜ ਜਾਂ ਗੰਢ, ਦਾਣੇ ਜਾਂ ਤੇਲੀਆਂ ਚਮਕ ਦਿਖਾਈ ਦੇਵੇ ਤਾਂ ਕੁਸ਼ਟ ਰੋਗ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੱਥਾਂ ਪੈਰਾਂ ਦਾ ਸੁੱਕਾਪਣ, ਸੁੰਨਾਪਣ ਜਾਂ ਕਮਜ਼ੋਰੀ ਹੋਵੇ ਤਾਂ ਵੀ ਕੁਸ਼ਟ ਰੋਗ ਦੀ ਜਾਂਚ ਕਰਵਾਉਣੀ ਚਾਹੀਦੀ ਹੈ।