ਸ੍ਰੀ ਹੇਮਕੁੰਟ ਸਕੂਲ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਕੋਟਈਸੇ ਖਾਂ,30 ਜਨਵਰੀ (ਜਸ਼ਨ): ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂੁਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ । ਬੱਚੇ ਬਹੁਤ ਖੁਸ਼ ਦਿਖਾਈ ਦੇ ਰਹੇ ਸਨ। ਇਸ ਦਿਨ ਪੀਲਾ ਰੰਗ ਖਿੱਚ ਦਾ ਕੇਂਦਰ ਹੁੰਦਾ ਹੈ ।ਕੁਝ ਬੱਚੇ ਬਣੇ ਬਣਾਏ ਪਤੰਗ ਲੈ ਕੇ ਆਏ ਬਾਕੀ ਬੱਚਿਆ ਨੇ ਅਧਿਆਪਕਾ ਦੀ ਨਿਗਰਾਨੀ ਹੇਠ ਆਪਣੇ ਹੱਥੀ ਪਤੰਗ ਬਣਾਏ। ਚੌਥੀ ਅਤੇ ਪੰਜਵੀਂ ਕਲਾਸ ਦੇ ਬੱਚਿਆਂ ਵੱਲੋਂ ਨੀਲੇ ਅਕਾਸ਼ ‘ਚ ਪਤੰਗ ਉਡਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ।ਇਸ ਮੌਕੇ ਵਿਦਿਆਰਥੀਆਂ ਨੂੰ ਚਾਇਨਾ ਡੋਰ ਨਾ ਵਰਤਣ ਦੀ ਹਦਾਇਤ ਵੀ ਕੀਤੀ ਗਈ । ਇਸ ਸਮੇਂ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ , ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇੇ ਪਿ੍ਰੰਸੀਪਲ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ਼ ਹੈ ਅਤੇ ਵਾਰੋ-ਵਾਰੀ ਆਉਦੀਆ ਸਾਲ ਦੀਆਂ ਛੇ ਰੁੱਤਾਂ ‘ਚੋ ਸਭਨਾਂ ‘ਚੋ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ । ਇਸ ਮੌਕੇ ਮਾਂ ਸਰਸਵਤੀ ਦੀ  ਕੀਤੀ ਗਈ ਪੂਜਾ ਵਿਦਿਆਰਥੀਆਂ ਲਈ ਬਹੁਤ ਹੀ ਮਹੱਤਵ ਰੱਖਦੀ ਹੈ ਕਿਉਕਿ ਮਾਤਾ ਸਰਸਵਤੀ ਨੂੰ ਵਿੱਦਿਆ ਬੁੱਧੀ , ਕਲਾ ਅਤੇ ਸੰਗੀਤ ਦੀ ਦੇਵੀ ਮੰਨਿਆਂ ਜਾਂਦਾ ਹੈ । ਉਹਨਾਂ ਕਿਹਾ ਕਿ ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ । ਇਸ ਰੁੱਤ ਦੇ ਆਉਣ ਨਾਲ ਠੰਡ ਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਹੈ  ਇਸ ਲਈ ਕਿਹਾ ਜਾਂਦਾ ਹੈ ਕਿ “ਆਈ ਬਸੰਤ ਪਾਲਾ ਉੱਡਤ” ਅਤੇ ਚਾਰੇ ਪਾਸੇ ਫੁੱਲਾਂ ਦੀ ਬਹਾਰ ਆਉਣੀ ਸ਼ੁਰੂ ਹੋ ਜਾਂਦੀ ਹੈ । ਇਸ ਦਿਨ ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ ਹਨ ਅਤੇ ਪੀਲੇ ਰੰਗ ਦੀ ਮਿਠਾਈ ਬਣਾਈ ਜਾਂਦੀ ਹੈ ।