ਸ਼੍ਰੀ ਹੇਮਕੁੰਟ ਸਕੂਲ ਵੱਲੋਂ ‘ਫਿੱਟ ਇੰਡੀਆ’ ਮੁਹਿੰਮ ਤਹਿਤ ਕੱਢੀ ‘ਸਾਈਕਲ ਰੈਲੀ”
ਕੋਟਈਸੇ ਖਾਂ,29 ਜਨਵਰੀ (ਜਸ਼ਨ): ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਜਗਦੀਸ਼ ਸਿੰਘ ਰਾਹੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਵੱਲੋਂ ‘ਸਾਈਕਲ ਰੈਲੀ’ ਕੱਢੀ ਗਈ।ਇਸ ਰੈਲੀ ਵਿੱਚ ਵਲੰਟੀਅਰਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਇਸ ਰੈਲੀ ਦਾ ਮੱੁਖ ਮਕਸਦ ਲੋਕਾਂ ਨੂੰ ਤੰਦਰੁਸਤ ਸਿਹਤ ਲਈ ਜਾਗਰੂਕ ਕਰਨਾ ਸੀ । ਸਾਈਕਲ ਚਲਾ ਕੇ ਆਪਣੀ ਮੰਜ਼ਿਲ ਤੇ ਪਹੁੰਚਣ ਨਾਲ ਜਿੱਥੇ ਸਾਡੇ ਸਰੀਰ ਦੀ ਕਸਰਤ ਹੁੰਦੀ ਹੈ, ਉੱਥੇ ਹੀ ਮਹਿੰਗੇ ਭਾਅ ਦਾ ਪੈਟਰੋਲ,ਡੀਜ਼ਲ ਆਦਿ ਵੀ ਬੱਚਦਾ ਹੈ । ਉਹਨਾਂ ਕਿਹਾ ਕਿ ਦਿਨੋਂ ਦਿਨ ਧੂੰਏ ਅਤੇ ਜ਼ਹਿਰੀਲੀਆ ਗੈਸਾਂ ਨਾਲ ਵਾਤਾਵਰਣ ਗੰਦਲਾ ਹੁੰਦਾ ਜਾ ਰਿਹਾ ਹੈ, ਉਸ ਤੋਂ ਵੀ ਸਾਨੂੰ ਨਿਜਾਤ ਮਿਲੇਗੀ । ਐੱਮ.ਡੀ. ਮੈਡਮ ਰਣਜੀਤ ਕੌਰ ਸੰਧੂ ਅਤ ਪਿ੍ਰੰਸੀਪਲ ਨੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਕਿਹਾ,ਉੱਥੇ ਹੀ ਸਰੀਰਕ ਤੰਦਰੁਸਤੀ ਲਈ ਹੱਥੀ ਕੰਮ ਕਰਨ ਲਈ ਵੀ ਕਿਹਾ ।