ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਵਿਖੇ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡਮੁੱਲੇ ਯੋਗਦਾਨ ਨੂੰ ਦਰਸਾਉਂਦੇ ਲੇਖ ਅਤੇ ਚਿੱਤਰਕਲਾ ਮੁਕਾਬਲੇ ਕਰਵਾਏ
ਸੁਖਾਨੰਦ,29 ਜਨਵਰੀ (ਜਸ਼ਨ): ਗ਼ਦਰ ਅੰਦੋਲਨ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡਮੁੱਲੇ ਯੋਗਦਾਨ ਨੂੰ ਦਰਸਾਉਣ ਹਿੱਤ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ, ਮੋਗਾ ਵਿਖੇ ਲੇਖ ਅਤੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ। ਡਾਇਰੈਕਟੋਰੇਟ ਸੱਭਿਆਚਾਰਕ ਮਾਮਲੇ, ਪੁਰਾਲੇਖ ਵਿਭਾਗ ਅਤੇ ਅਜਾਇਬਘਰ ਪੰਜਾਬ ਅਤੇ ਡਾਇਰੈਕਟਰ, ਯੁਵਕ ਭਲਾਈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਿਕ ਇਸ ਵਿਸ਼ੇਸ਼ ਗਤੀਵਿਧੀ ਦਾ ਆਯੋਜਨ ਕਾਲਜ ਦੇ ਇਤਿਹਾਸ ਅਤੇ ਫਾਈਨ ਆਰਟਸ ਵਿਭਾਗ ਦੁਆਰਾ ਕੀਤਾ ਗਿਆ। ਮੁਕਾਬਲਿਆਂ ਦੀ ਸ਼ੁਰੂਆਤ ਗ਼ਦਰ ਅੰਦੋਲਨ ਦੇੇੇੇੇੇੇ ਅਮੀਰ ਵਿਰਸੇ ਅਤੇ ਇਤਿਹਾਸ ਬਾਰੇ ਕਾਲਜ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਜਾਣੂੰ ਕਰਵਾ ਕੇ ਕੀਤੀ ਗਈ।ਸਹਾਇਕ ਪ੍ਰੋਫ਼ੈਸਰ ਸਤਵਿੰਦਰ ਕੌਰ,ਸੁਨੀਤਾ ਰਾਣੀ,ਅਨੁਪਮ ਗੁਪਤਾ ਅਤੇ ਮੈਡਮ ਊਸ਼ਾ ਦੀ ਅਗਵਾਈ ਹੇਠ ਪ੍ਰਤੀਯੋਗੀ ਵਿਦਿਆਰਥਣਾਂ ਨੇ ਗ਼ਦਰ ਅੰਦੋਲਨ ਦੀ ਉੱਤਪੱਤੀ,ਵਿਕਾਸ,ਅਤੇ ਗ਼ਦਰੀ ਲੀਡਰਾਂ ਦੀਆਂ ਕੁਰਬਾਨੀਆਂ ਅਤੇ ਜਤਨਾਂ ਨੂੰੂੰ ਸੰਜੀਦਾ ਲੇਖਾਂ ਅਤੇ ਚਿੱਤਰਾਂ ਰਾਹੀਂ ਪ੍ਰਗਟ ਕੀਤਾ। ਲੇਖ ਮੁਕਾਬਲਿਆਂ ਵਿੱਚ ਸੱਤ ਵਿਦਿਆਰਥਣਾਂ ਨੇ ਭਾਗ ਲਿਆ,ਜਿਸ ਵਿੱਚ ਲਵਦੀਪ ਕੌਰ ਬੀ.ਏ. ਭਾਗ ਪਹਿਲਾ ਨੇ ਪਹਿਲਾ ਸਥਾਨ, ਸੁਮਨਦੀਪ ਕੌਰ ਬੀ.ਏ. ਭਾਗ ਪਹਿਲਾ ਨੇ ਦੂਜਾ, ਕੁਲਦੀਪ ਕੌਰ ਐੱਮ.ਏ. ਭਾਗ ਦੂਜਾ, ਰਾਜਨੀਤੀ ਸ਼ਾਸਤਰ ਨੇ ਤੀਜਾ ਸਥਾਨ ਅਤੇ ਰਾਜਵੀਰ ਕੌਰ ਐੱਮ.ਏ. ਇਤਿਹਾਸ ਭਾਗ ਦੂਜਾ ਨੇ ਉਤਸ਼ਾਹ ਵਧਾਊ ਸਥਾਨ ਹਾਸਿਲ ਕੀਤੇ। ਚਿੱਤਰਕਲਾ ਮੁਕਾਬਲੇ ਵਿੱਚ ਵਿੱਚ ਛੇ ਵਿਦਿਆਰਥਣਾਂ ਨੇ ਭਾਗ ਲਿਆ,ਜਿਸ ਵਿੱਚ ਐੱਮ.ਏ. ਭਾਗ ਪਹਿਲਾ, ਹਿੰਦੀ ਦੀ ਅਮਨਦੀਪ ਕੌਰ ਨੇ ਪਹਿਲਾ, ਬੀ.ਏ. ਭਾਗ ਦੂਜਾ ਦੀ ਰਮਨਪ੍ਰੀਤ ਕੌਰ ਨੇ ਦੂਜਾ ਅਤੇ ਕਿਰਨਜੀਤ ਕੌਰ ਬੀ.ਏ. ਭਾਗ ਪਹਿਲਾ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਵਿਦਿਆਰਥਣਾਂ ਦੀ ਹੌਂਸਲਾ ਅਫ਼ਜ਼ਾਈ ਇਨਾਮ ਵੰਡ ਕੇ ਕੀਤੀ ਗਈ। ਕਾਲਜ ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਅਤੇ ਉੱਪ ਪਿ੍ਰੰਸੀਪਲ ਗੁਰਜੀਤ ਕੌਰ ਨੇ ਵਿਦਿਆਰਥਣਾਂ ਨੂੰ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਸਦਾ ਯਾਦ ਰੱਖਣ ਅਤੇ ਦੇਸ਼ਭਗਤੀ ਦੇ ਅਸੀਮ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਆ।