ਸੁਖਾਨੰਦ ਕਾਲਜ ‘ਚ ਕਰਵਾਇਆ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਸੈਮੀਨਾਰ

ਸੁਖਾਨੰਦ ,28 ਜਨਵਰੀ (ਜਸ਼ਨ): ਸੰਤ ਬਾਬਾ ਭਾਗ ਸਿੰਘ ਅਤੇ ਸੰਤ ਬਾਬਾ ਹਜੂਰਾ ਸਿੰਘ ਵਲੋਂ ਵਰੋਸਾਏ ਅਤੇ ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਵਿਖੇ ਸਹਾਇਕ,ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਮੋਗਾ ਦੀਆਂ ਹਦਾਇਤਾਂ ਅਨੁਸਾਰ ਰੈੱਡ ਰਿਬਨ ਕਲੱਬ, ਸਾਇੰਸ ਵਿਭਾਗ ਵੱਲੋਂ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਸਾਇੰਸ ਵਿਭਾਗ ਵੱਲੋਂ ਕਲਾਤਮਿਕ ਲਿਖਤ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਬੱਚਿਆਂ ਨੇ ਹਿੱਸਾ ਲਿਆ । ਕਲਾਤਮਿਕ ਰਚਨਾਵਾਂ ਵਿੱਚ ਪ੍ਰਸਤਾਵ, ਕਵਿਤਾ ਅਤੇ ਕਹਾਣੀ ਲਿਖਤ ਮੁਕਾਬਲੇ ਕਰਵਾਏ ਗਏ । ਇਹਨਾਂ ਵਿਦਿਆਰਥਣਾਂ ਦੀਆਂ ਰਚਨਾਵਾਂ ਵਿੱਚ ਅੱਜ ਦੇ ਵਿਸ਼ਵੀਕਰਨ ਯੁੱਗ ਵਿੱਚ ਨਾਰੀ ਦੀ ਵਰਤਮਾਨ ਸਥਿਤੀ ਬਾਰੇ ਉਜਾਗਰ ਕੀਤਾ ਗਿਆ । ਕਵਿਤਾ ਮੁਕਾਬਲੇ ਵਿੱਚ ਵਨਨਪ੍ਰੀਤ ਕੌਰ ( ਬੀ. ਐੱਸ. ਸੀ. ਨਾੱਨ ਮੈਡੀਕਲ ਭਾਗ ਪਹਿਲਾ) ਅਤੇ ਮਨਪ੍ਰੀਤ ਕੌਰ (ਬੀ. ਐੱਸ. ਸੀ. ਮੈਡੀਕਲ ਭਾਗ ਤੀਜਾ) ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ । ਲੇਖਨ ਮੁਕਾਬਲੇ ਵਿੱਚ ਲਖਵੀਰ ਕੌਰ (ਐੱਮ.ਏ. ਅੰਗਰੇਜ਼ੀ  ਭਾਗ ਦੂਜਾ) ਅਤੇ ਨਵਜੋਤ ਕੌਰ (ਬੀ.ਏ. ਭਾਗ ਤੀਜਾ) ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਹੀ ਕਹਾਣੀ ਮੁਕਾਬਲੇ ਵਿੱਚ ਅਮਨਦੀਪ ਕੌਰ ( ਐੱਮ.ਏ. ਹਿੰਦੀ ਭਾਗ ਪਹਿਲਾ) ਨਵਦੀਪ ਕੌਰ ( ਬੀ.ਐੱਸ.ਸੀ. ਨਾੱਨ ਮੈਡੀਕਲ ਭਾਗ ਦੂਜਾ) ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ । ਪਹਿਲੇ ਸਥਾਨ ਤੇ ਆਉਣ ਵਾਲੀ ਕਵਿਤਾ ਜੋ ਕਿ ‘ਬੱਤੀ ਵਾਲੀ ਗੱਡੀ’ ਵਿੱਚੋਂ ਲਈ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਲੜਕੀ ਦੇ ਜਨਮ ਹੋਣ ਤੇ ਕਾਫ਼ੀ ਸੋਗ ਮਨਾਇਆ ਜਾਂਦਾ ਸੀ ਅਤੇ ਮੁੰਡੇ ਦੇ ਜਨਮ ਤੇ ਖ਼ੁਸ਼ੀ ਮਨਾਈ ਜਾਂਦੀ ਸੀ। ਅੰਤ ਵਿੱਚ ਉਹੀ ਲੜਕੀ ਆਪਣਾ ਮਾਤਾ ਪਿਤਾ ਅਤੇ ਦੇਸ਼ ਦਾ ਨਾਂ ਰੌਸ਼ਨ ਕਰਦੀ ਹੈ। ਇਸ ਮੌਕੇ ਉਪਰੰਤ ਡਾ. ਬਲਜਿੰਦਰ ਕੌਰ, ਮਿਸਜ. ਪਰਮਿੰਦਰ ਕੌਰ, ਮਿਸਜ. ਅਨੁਪਮ ਮੈਡਮ, ਮੈਡਮ ਰਵਨੀਤ ਕੌਰ, ਮੈਡਮ ਪਵਨਜੀਤ ਕੌਰ ਨੇ ਮੁਕਾਬਲਿਆਂ ਵਿੱਚ ਜੱਜ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਉੱਪਰ ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ ਅਤੇ ਵਾਈਸ ਪਿ੍ਰੰਸੀਪਲ ਗੁਰਜੀਤ ਕੌਰ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ । ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਲਈ ਰਿਫ਼੍ਰੈਸ਼ਮੈਂਟ ਦੇ ਤੌਰ ਤੇ ਚਾਹ ਤੇ ਬਿਸਕੁਟ ਦਿੱਤੇ ਗਏ। ਇਸ ਮੌਕੇ ਉੱਪਰ ਸਾਇੰਸ ਵਿਭਾਗ ਦੇ ਮੁਖੀ ਅਤੇ ਨੋਡਲ ਅਫ਼ਸਰ ਡਾ. ਨਵਦੀਪ ਕੌਰ, ਡਾ. ਹਰਲੀਨ ਕੌਰ,ਜਸਪ੍ਰੀਤ ਕੌਰ,ਜਗਦੀਪ ਕੌਰ,ਰਮਨਦੀਪ ਕੌਰ ਅਤੇ ਸੋਨੀਆ ਸਿੰਗਲਾ ਵੀ ਮੌਜੂਦ ਸਨ ।