‘ਸਵੱਛਤਾ ਅਭਿਆਨ’ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸ਼੍ਰੀ ਹੇਮਕੁੰਟ ਸਕੂਲ ਕੋਟਈਸੇ ਖਾਂ ਪਹਿਲੇ ਸਥਾਨ ‘ਤੇ

ਕੋਟਈਸੇ ਖਾਂ,28 ਜਨਵਰੀ (ਜਸ਼ਨ): ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਦੁਆਰਾ ਦੇਸ਼ ਨੂੰ ਸਵੱਛ ਰੱਖਣ ਲਈ “ਸਵੱਛ ਭਾਰਤ ਅਭਿਆਨ” ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਹ ਸਭ ਤੋਂ ਮਹੱਤਵਪੂਰਨ ਅਭਿਆਨ ਏ ਜਿਸ ਦਾ ਮੁੱਖ ਮਕਸਦ ਆਪਣੇ ਦੇਸ਼ ਦੀ ਸਫਾਈ ਰੱਖਣਾ ਅਤੇ ਆਪਣੇ ਦੇਸ਼ ਨੂੰ ਸਵੱਛ ਬਚਾਉਣਾ ਹੈ । ਇਸ ਅਭਿਆਨ ਨੂੰ ਸਫ਼ਲ ਕਰਨ ਲਈ ਸ਼੍ਰੀ ਹੇਮਕੰੁਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ । ‘ਸਾਡਾ ਮੋਗਾ ਨਿਊਜ਼ ਪੋਰਟਲ ਨਾਲ ਸਵੱਛ ਭਾਰਤ ਅਭਿਆਨ ਸਬੰਧੀ ਗੱਲਬਾਤ ਕਰਦਿਆਂ ਸਕੂਲ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ, ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਕਿਹਾ ਕਿ ਜਿਨਾਂ ਸਮਾਂ ਵਿਦਿਆਰਥੀ ਸਕੂਲ ਵਿੱਚ ਰਹਿੰਦੇ ਹਨ ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਸਕੂਲ ਵਿਚ ਆਪਣੇ ਆਲੇ ਦੁਆਲੇ ਸਫ਼ਾਈ ਰੱਖਣ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨ । ਉਹਨਾਂ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਕੀਤੇ ਗਏ ਸਕੂਲਾਂ ਦੇ ਸਵੱਛਤਾ ਸਰਵੇਖਣ ਵਿੱਚ ਹੇਮਕੁੰਟ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ । ਉਹਨਾਂ ਦੱਸਿਆ ਕਿ ਸ.ਦਵਿੰਦਰ ਸਿੰਘ ਤੂਰ ਈ.ਓ ਨਗਰ ਪੰਚਾਇਤ ਕੋਟ-ਈਸੇ-ਖਾਂ ਨੇ ਹੇਮਕੁੰਟ ਸਕੂਲ ਨੂੰ ਸਵੱਛਤਾ ਸਬੰਧੀ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ, ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਨੇ ਕਿਹਾ ਕਿ ਇੱਕ ਚੰਗਾ ਨਾਗਰਿਕ ਹੋਣ ਤੇ ਨਾਲ ਨਾਲ ਸਾਡਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਆਲਾ-ਦੁਆਲਾ ਸਾਫ਼ ਰੱਖੀਏ।