ਕਾਂਗਰਸੀ ਸਰਪੰਚ ਦੇ ਗੰਨੈਮਨ ਨੇ ਆਪਣੇ ਹੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਆਤਮਹੱਤਿਆ

Tags: 

ਮੋਗਾ ,27 ਜਨਵਰੀ (ਨਵਦੀਪ ਮਹੇਸ਼ਰੀ ):ਮੋਗਾ ਜ਼ਿਲ੍ਹੇ  ਵਿਚ ਉਸ ਸਮੇਂ ਸਨਸਨੀ ਫੈਲ ਗਈ  ਜਦੋਂ ਅੱਜ ਸੁਖਦੀਪ ਸਿੰਘ ਸੀਪਾ ਸਰਪੰਚ ਦੌਧਰ ਦੇ ਸਰਕਾਰੀ ਗੰਨਮੈਨ ਨੇ ਆਪਣੇ ਹੀ ਸਰਵਿਸ ਰਿਵਾਲਵਰ ਨਾਲ ਆਤਮ ਹੱਤਿਆ ਕਰ ਲਈ । ਪਰਮਿੰਦਰ ਸਿੰਘ ਨਾਮ ਦੇ ਗੰਨਮੈਨ ਦੀ ਉਮਰ 35 ਸਾਲ ਦੇ ਕਰੀਬ ਸੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ । ਫੋਰਥ ਕਮਾਂਡੋ ਦਾ ਇਹ ਗੰਨਮੈਨ ਮਾਨਸਾ ਜ਼ਿਲ੍ਹ ਦੇ ਪਿੰਡ ਵੀਰ ਕਲਾਂ ਦਾ ਰਹਿਣ ਵਾਲਾ ਸੀ । ਸੂਤਰਾਂ ਮੁਤਾਬਕ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਪਰਮਿੰਦਰ ਸਿੰਘ ਸਰਪੰਚ ਦੇ ਘਰ  ਵਿਚ ਹੀ ਗੱਡੀ ਵਿਚ ਬੈਠਾ ਸੀ ਅਤੇ ਉਹ ਕਿਸੇ ਨਾਲ ਫ਼ੋਨ ’ਤੇ ਗੱਲ ਕਰ ਰਿਹਾ ਸੀ। ਉਸੇ ਸਮੇਂ ਗੱਲ ਕਰਦਿਆਂ ਕਰਦਿਆਂ ਹੀ ਉਸ ਨੇ ਆਪਣੇੇ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਪਰਮਿੰਦਰ ਸਿੰਘ ਨੂੰ ਪਹਿਲਾਂ ਨਿਹਾਲ ਸਿੰਘ  ਵਾਲਾ ਦੇ ਸਰਕਾਰੀ ਹਸਪਤਾਲ ‘ਚ ਲਿਜਾਇਆ ਗਿਆ ਤੇ ਫਿਰ ਮੋਗਾ ਦੇ ਨਿੱਜੀ ਹਸਪਤਾਲ ਵਿਚ ਲੈ ਜਾਇਆ ਗਿਆ ਪਰ ਤਮਾਮ ਯਤਨਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਸਬੰਧੀ ਡੀ ਐੱਸ ਪੀ ਮਨਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿ੍ਰਤਕ ਪਰਮਿੰਦਰ ਸਿੰਘ ਗੰਨਮੈਨ ਪਿਛਲੇ 1ਸਾਲ ਦੇ ਕਰੀਬ ਦੌਧਰ ਦੇ ਸਰਪੰਚ ਸੁਖਦੀਪ ਸਿੰਘ ਸੀਪਾ ਨਾਲ ਤਾਇਨਾਤ ਸੀ। ਉਹਨਾਂ ਆਖਿਆ ਕਿ ਕਿਹੜੇ ਹਾਲਾਤ ਵਿਚ ਪਰਮਿੰਦਰ ਸਿੰਘ ਨੇ ਆਤਮ ਹੱਤਿਆ ਕੀਤੀ ਇਸ ਬਾਰੇ ਤਫਤੀਸ਼ ਤੋਂ ਬਾਅਦ ਹੀ ਪਤਾ ਲਗਾਇਆ ਜਾ ਸਕਦਾ ਹੈ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA ਇੰਸਟਾਲ ਕਰੋ ਜੀ ।