ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ‘ਬੇਟੀ ਬਚਾਓ ਬੇਟੀ ਪੜ੍ਹਾਉ ‘ ਸਬੰਧੀ ਕੱਢੀ ਰੈਲੀ
ਕੋਟਈਸੇ ਖਾਂ ,24 ਜਨਵਰੀ (ਜਸ਼ਨ): ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੂਲ ਕੋਟ-ਈਸੇ-ਖਾਂ ਵਿਖੇ “ਬੇਟੀ ਬਚਾਉ ਬੇਟੀ ਪੜਾਉ” ਤਹਿਤ ਵਿਦਿਆਰਥੀਆਂ ਵੱਲੋਂ ਆਮ ਲੋਕਾਂ ਨੂੰ ਜਾਗਰੁੂਕ ਕਰਨ ਹਿਤ ਵੱਖ ਵੱਖ ਗਤੀਵਿਧੀਆ ਕਰਵਾਈਆ ਗਈਆਂ। ਸਵੇਰ ਦੀ ਪ੍ਰਰਾਥਨਾ ਸਭਾ ਵਿੱਚ ਨੌਂਵੀਂ ਕਲਾਸ ਦੀਆ ਵਿਦਿਆਰਥਣਾ ਵੱਲੋਂ ਬੇਟੀ ਬਚਾਉ ਬੇਟੀ ਪੜ੍ਹਾਉ ਸਬੰਧੀ ਨਾਟਕ ਪੇਸ਼ ਕੀਤਾ ਗਿਆ ਜਿਸ ਵਿੱਚ ਦਰਸਾਇਆ ਗਿਆ ਕਿ ਬੇਟੀ ਨੂੰ ਪੜ੍ਹਾਉਣਾ ਬਹੁਤ ਹੀ ਜ਼ਰੂਰੀ ਹੈ। ਇਸ ਮੌਕੇ ਗਿਆਰ੍ਹਵੀਂ ਕਲਾਸ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਕਿਹਾ ਕਿ ਇਕ ਔਰਤ ਤੋਂ ਹੀ ਸਾਰੇ ਜਨਮ ਲੈਂਦੇ ਹਨ ਫਿਰ ਵੀ ਸਾਡਾ ਸਮਾਜ ਲੜਕੀ ਨੂੰ ਜਨਮ ਦੇਣ ਤੋਂ ਕਿਉਂ ਹਿਚਕਚਾਉਂਦਾ ਹੈ ਤੇ ਉਸ ਨੂੰ ਜਨਮ ਲੈਣ ਤੋਂ ਪਹਿਲਾ ਹੀ ਕਿਉਂ ਮਾਰ ਦਿੱਤਾ ਜਾਂਦਾ ਹੈ ? ਵਿਦਿਆਰਥਣ ਨੇ ਕਿਹਾ ਕਿ ਲੜਕੀ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਉਸ ਨੂੰ ਵੀ ਸਾਰੇ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ। ਲੜਕੀ ਆਪਣੇ ਜੀਵਨ ਵਿੱਚ ਮਾਂ,ਭੈਣ,ਪਤਨੀ ਅਤੇ ਬੇਟੀ ਦਾ ਰੋਲ ਅਦਾ ਕਰਦੀ ਹੈ ।ਵਿਦਿਆਰਥੀਆਂ ਦੁਆਰਾ ਇਸ ਸਬੰਧੀ ਰੈਲੀ ਕੱਢੀ ਅਤੇ ਬੱਚੀਆਂ ਨੇ ਬੇਟੀ ਪੜ੍ਹਾਓ ਬੇਟੀ ਬਚਾਉ ਨਾਲ ਸਬੰਧਿਤ ਸਲੋਗਨ ਵਾਲੀਆ ਤਖਤੀਆਂ ਫੜ੍ਹੀਆਂ ਹੋਈਆਂ ਸਨ ਅਤੇ ਇਸ ਨਾਲ ਸਬੰਧਿਤ ਬੈਚ ਬੱਚੀਆਂ ਨੇ ਲਗਾਏ ਹੋਏ ਸਨ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਮੁਨੀਸ਼ ਅਰੋੜਾ ਨੇ ਦੱਸਿਆ ਕਿ ਬੇਟੀਆਂ ਦੇਸ਼ ਦਾ ਭਵਿੱਖ ਹਨ ਬੇਟੀਆਂ ਸਿੱਖਿਅਤ ਹੋ ਕੇ ਇੱਕ ਘਰ ਨਹੀਂ ਸਗੋਂ ਦੋ ਘਰਾਂ ਦਾ ਮਾਣ ਵਧਾਉਦੀਆਂ ਹਨ।