ਸਵਾਈਨ ਫਲੂ ਤੋਂ ਬਚਾਅ ਲਈ ਹਸਪਤਾਲਾਂ ਅਤੇ ਭੀੜ ਭਰੀਆਂ ਥਾਵਾਂ ਤੇ ਜਾਣ ਵੇਲੇ ਮੂੰਹ ਢਕ ਕੇ ਰੱਖੋ - ਲੂੰਬਾ
ਮੋਗਾ ,20 ਜਨਵਰੀ (ਜਸ਼ਨ) : ਸਿਵਲ ਸਰਜਨ ਮੋਗਾ ਡਾ. ਹਰਿੰਦਰਪਾਲ ਸਿੰਘ ਜੀ ਦੇ ਆਦੇਸ਼ਾਂ ਤੇ ਅਤੇ ਜਿਲ੍ਹਾ ਐਪੀਡੀਮਾਲੋਜ਼ਿਸਟ ਡਾ. ਨਰੇਸ਼ ਕੁਮਾਰ ਜੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਮੋਗਾ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਸਵਾਈਨ ਫਲੂ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ । ਇਸ ਸਬੰਧੀ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਗਾਂਧੀ ਰੋਡ ਮੋਗਾ ਵਿਖੇ ਵਿਦਿਆਰਥੀਆਂ ਨੂੰ ਸਵਾਈਨ ਫਲੂ ਬਾਰੇ ਜਾਗਰੂਕ ਕੀਤਾ ਗਿਆ ਅਤੇ ਪੈਂਫਲਿਟ ਵੰਡੇ ਗਏ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਜਿਲ੍ਹਾ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਸਵਾਈਨ ਫਲੂ ਤੋਂ ਡਰਨ ਦੀ ਨਹੀਂ ਬਲਕਿ ਤੁਰੰਤ ਇਲਾਜ਼ ਦੇ ਉਪਰਾਲੇ ਕਰਨ ਦੀ ਜਰੂਰਤ ਹੈ। ਇਹ 8੧੧ ਨਾਮ ਦੇ ਵਿਸ਼ਾਣੂ ਰਾਹੀਂ ਸਾਹ ਰਾਹੀਂ ਇੱਕ ਮਨੁੱਖ ਤੋਂ ਦੂਸਰੇ ਮਨੁੱਖ ਤੱਕ ਫੈਲਦਾ ਹੈ । ਇਸ ਵਿੱਚ ਤੇਜ ਬੁਖਾਰ, ਖਾਂਸੀ ਅਤੇ ਜੁਕਾਮ, ਗਲੇ ਵਿੱਚ ਦਰਦ, ਛਿੱਕਾਂ ਆਉਣੀਆਂ ਅਤੇ ਨੱਕ ਵਗਣਾ, ਸਰੀਰ ਟੁੱਟਣਾ, ਸਾਹ ਲੈਣ ਵਿੱਚ ਤਕਲੀਫ ਅਤੇ ਦਸਤ ਜਿਹੇ ਲੱਛਣ ਦਿਖਾਈ ਦਿੰਦੇ ਹਨ । ਉਨ੍ਹਾਂ ਕਿਹਾ ਕਿ ਸਾਨੂੰ ਖੰਘਦੇ ਜਾਂ ਛਿੱਕਦੇ ਸਮੇਂ, ਭੀੜ ਵਾਲੀਆਂ ਥਾਵਾਂ ਤੇ ਜਾਂ ਹਸਪਤਾਲਾਂ ਵਿੱਚ ਜਾਣ ਮੌਕੇ ਮੂੰਹ ਚੰਗੀ ਤਰ੍ਹਾਂ ਰੁਮਾਲ ਜਾਂ ਮਾਸਕ ਨਾਲ ਢਕ ਕੇ ਜਾਣਾ ਚਾਹੀਦਾ ਹੈ। ਖੰਘ, ਛਿੱਕਾਂ ਅਤੇ ਵਗਦੇ ਨੱਕ ਵਾਲੇ ਮਰੀਜ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣਾ, ਤਣਾਅ ਮੁਕਤ ਰਹਿਣਾ, ਪੂਰੀ ਨੀਂਦ ਲੈਣਾ, ਬਹੁਤ ਸਾਰਾ ਪਾਣੀ ਪੀਣਾ ਅਤੇ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਪਖਾਨੇ ਤੋਂ ਬਾਅਦ, ਖਾਣਾ ਖਾਣ ਤੋਂ ਪਹਿਲਾਂ ਅਤੇ ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਬਾਅਦ ਸਾਨੂੰ ਆਪਣੇ ਹੱਥਾਂ ਨੂੰ ਜਰੂਰ ਧੋਣਾ ਚਾਹੀਦਾ ਹੈ। ਉਹਨਾਂ ਬੱਚਿਆਂ ਨੂੰ ਹੱਥ ਧੋਣ ਦੇ ਛੇ ਸਟੈਪਾਂ ਬਾਰੇ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਸਾਨੂੰ ਕਿਸੇ ਵੀ ਸ਼ੱਕੀ ਮਰੀਜ ਨਾਲ ਹੱਥ ਮਿਲਾਉਣਾ, ਗਲੇ ਮਿਲਣਾ, ਚੁੰਮਣਾ ਜਾਂ ਸਰੀਰਕ ਸੰਪਰਕ ਕਰਨਾ, ਬਾਹਰ ਖੁੱਲ੍ਹੇ ਵਿੱਚ ਥੁੱਕਣਾ ਅਤੇ ਬਿਨ੍ਹਾਂ ਡਾਕਟਰੀ ਜਾਂਚ ਤੋਂ ਦਵਾਈ ਵਗੈਰਾ ਨਹੀਂ ਲੈਣੀ ਚਾਹੀਦੀ। ਉਹਨਾਂ ਸਕੂਲਾਂ ਕਾਲਜਾਂ ਦੇ ਮੁਖੀਆਂ ਨੂੰ ਉਪਰੋਕਤ ਲੱਛਣਾ ਵਾਲੇ ਵਿਦਿਆਰਥੀਆਂ ਨੂੰ 5 ਤੋਂ 7 ਦਿਨ ਤੱਕ ਘਰ ਰਹਿਣ ਲਈ ਛੁੱਟੀ ਦੇਣ ਦੀ ਵੀ ਅਪੀਲ ਕੀਤੀ ਤਾਂ ਜੋ ਇਹ ਬਿਮਾਰੀ ਅੱਗੇ ਨਾ ਵਧੇ। ਇਸ ਮੌਕੇ ਸਕੂਲ ਮੈਨੇਜਰ ਵਿਜੇ ਸਿੰਗਲਾ ਅਤੇ ਸਕੂਲ ਪਿ੍ੰਸੀਪਲ ਨਵਕਿਰਨ ਕੌਰ ਗਿੱਲ ਨੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਵੱਲੋਂ ਸਵਾਈਨ ਫਲੂ ਸਬੰਧੀ ਦਿੱਤੀ ਜਾਣਕਾਰੀ ਨੂੰ ਬਹੁਮੁੱਲਾ ਦੱਸਦਿਆਂ ਕਿਹਾ ਕਿ ਸਾਨੂੰ ਖੁਦ ਨੂੰ ਵੀ ਨਹੀਂ ਪਤਾ ਸੀ ਕਿ ਸਵਾਈਨ ਫਲੂ ਐਨੀ ਖਤਰਨਾਕ ਬਿਮਾਰੀ ਹੈ ਤੇ ਇਹ ਹਵਾ ਰਾਹੀਂ ਜਾਂ ਆਪਸੀ ਸੰਪਰਕ ਰਾਹੀਂ ਫੈਲਦੀ ਹੈ। ਉਹਨਾਂ ਬੱਚਿਆਂ ਨੂੰ ਰੋਜਾਨਾ ਆਪਣੇ ਨਾਲ ਰੁਮਾਲ ਲੈ ਕੇ ਆਉਣ, ਇਸਦੀ ਸੁਚੱਜੀ ਵਰਤੋਂ ਕਰਨ ਅਤੇ ਦੱਸੇ ਗਏ ਤਰੀਕੇ ਨਾਲ ਹੱਥਾਂ ਨੂੰ ਧੋਣ ਦੀ ਸਲਾਹ ਦਿੱਤੀ ਅਤੇ ਸਿਹਤ ਵਿਭਾਗ ਵੱਲੋਂ ਦਿੱਤੇ ਪੈਂਫਲਿਟ ਘਰ ਜਾ ਕੇ ਸਭ ਨੂੰ ਪੜ੍ਹ ਕੇ ਸੁਨਾਉਣ ਲਈ ਕਿਹਾ। ਇਸ ਮੌਕੇ ਸਕੂਲ ਦੇ ਵਾਈਸ ਪਿ੍ੰਸੀਪਲ ਤਰਸੇਮ ਅਰੋੜਾ, ਸਾਇੰਸ ਟੀਚਰ ਸੰਜੇ ਸਿੰਘ, ਮੈਥ ਟੀਚਰ ਉਂਕਾਰ ਸਿੰਘ, ਮੈਡਮ ਸਵਰਨਜੀਤ ਕੌਰ, ਜਸਵੀਰ ਕੌਰ, ਅਮਨਦੀਪ ਕੌਰ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਗਗਨਪ੍ੀਤ ਸਿੰਘ ਅਤੇ ਕਰਮਜੀਤ ਸਿੰਘ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜਰ ਸਨ ।
ਪਰਿਵਾਰ ਨੂੰ ਸਿਹਤਮੰਦ ਰੱਖਣ ਲਈ ਸਵਾਈਨ ਫਲੂ ਬਾਰੇ ਜਾਗਰੂਕ ਹੋਣਾ ਅਤਿ ਜਰੂਰੀ ਬਾਂਸਲ
ਸਿਵਲ ਸਰਜਨ ਮੋਗਾ ਡਾ. ਹਰਿੰਦਰਪਾਲਸਿੰਘ ਦੇ ਆਦੇਸ਼ਾਂ ਤੇ ਅਤੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਪ੍ੇਰਨਾ ਨਾਲ ਐਨ.ਜੀ.ਓ. ਕੋਆਰਡੀਨੇਟਰ ਸ਼੍ੀ ਐਸ.ਕੇ. ਬਾਂਸਲ ਵੱਲੋਂ ਬ੍ਹਮ ਕੁਮਾਰੀ ਆਸ਼ਰਮ ਰਾਮ ਗੰਜ ਮੋਗਾ ਵਿਖੇ ਬ੍ਹਮ ਸਾਧਕਾਂ ਦੀ ਭਰਵੀਂ ਇਕੱਤਰਤਾ ਵਿੱਚ ਸਾਧਕਾਂ ਨੂੰ ਸਵਾਈਨ ਫਲੂ ਰੋਗ ਦੀਆਂ ਨਿਸ਼ਾਨੀਆਂ, ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਟੈਸਟ ਅਤੇ ਇਲਾਜ਼ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਾਈਨ ਫਲੂ ਹਵਾ ਰਾਹੀਂ ਅਤੇ ਨਿੱਜੀ ਸੰਪਰਕ ਰਾਹੀਂ ਫੈਲਣ ਵਾਲੀ ਬਿਮਾਰੀ ਹੈ । ਇਸਤੋਂ ਬਚਾਅ ਲਈ ਜਿੱਥੇ ਸਾਨੂੰ ਖੁਦ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ, ਉਥੇ ਉਹਨਾਂ ਸਭ ਲੋਕਾਂ ਨੂੰ ਵੀ ਜਾਗਰੂਕ ਕਰਨ ਦੀ ਜਰੂਰਤ ਹੈ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ । ਇਸ ਲਈ ਸਵਾਈਨ ਫਲੂ ਸਬੰਧੀ ਜਾਗਰੂਕਤਾ ਨੂੰ ਆਪਣੇ ਪਰਿਵਾਰ ਤੋਂ ਸ਼ੁਰੂ ਕਰਕੇ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤਦਾਰਾਂ ਅਤੇ ਗਲੀ ਗੁਆਂਢ ਵਿੱਚ ਰਹਿੰਦੇ ਸਭ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਇਸ ਮੌਕੇ ਉਹਨਾਂ 50 ਤੋਂ ਉਪਰ ਲੋਕਾਂ ਨੂੰ ਜਾਗਰੂਕਤਾ ਪੈਂਫਲਿਟ ਵੀ ਵੰਡੇ। ਇਸ ਮੌਕੇ ਬ੍ਹਮਕੁਮਾਰੀ ਆਸ਼ਰਮ ਦੀ ਸੰਚਾਲਕਾ ਭੈਣ ਨੀਲਮ, ਭੈਣ ਡਿੰਪਲ, ਪਰਮਿੰਦਰ ਸ਼ਰਮਾ, ਨਰੇਸ਼ ਸੂਦ, ਪਿਆਰੇ ਲਾਲ ਅਤੇ ਪ੍ਸ਼ੋਤਮ ਕੁਮਾਰ ਆਦਿ ਤੋਂ ਇਲਾਵਾ 50 ਦੇ ਕਰੀਬ ਬ੍ਹਮਕੁਮਾਰ ਅਤੇ ਬ੍ਹਮਕੁਮਾਰੀਆਂ ਹਾਜਰ ਸਨ।