ਡਾ: ਹਰਜੋਤ ਕਮਲ ਨੇ ਨਿੱਕੜਿਆਂ ਨੂੰ ਪੋਲੀਓ ਬੂੰਦਾਂ ਪਿਲਾਉਂਦਿਆਂ ਆਖਿਆ‘‘ਦੇਸ਼ ਦਾ ਭਵਿੱਖ ਬੱਚਿਆਂ ਨੂੰ ਪੋਲੀਓ ਦੀ ਨਾਮੁਰਾਦ ਬੀਮਾਰੀ ਤੋਂ ਬਚਾਉਣ ਲਈ ਆਮ ਲੋਕ ਨੈਤਿਕ ਜ਼ਿਮੇਵਾਰੀ ਸਮਝਦਿਆਂ ਇਸ ਮੁਹਿੰਮ ਦਾ ਹਿੱਸਾ ਬਨਣ’’
ਮੋਗਾ,19 ਜਨਵਰੀ (ਜਸ਼ਨ): ਸੂਬੇ ਵਿੱਚੋਂ ਪੋਲੀਓ ਦੀ ਬਿਮਾਰੀ ਦੇ ਖ਼ਾਤਮੇ ਲਈ ਪਲਸ ਪੋਲੀਓ ਮੁਹਿੰਮ ਤਹਿਤ ,ਅੱਜ ਪੋਲੀਓ ਬੂਥਾਂ ’ਤੇ 0 ਤੋ 5 ਸਾਲ ਤੱਕ ਦੇ ਬੱਚਿਆਂ ਨੂੰ ,ਪੋਲੀਓ ਬੂੰਦਾਂ ਪਿਆਉਣ ਦੀ ਸ਼ੁਰੂਆਤ ਕੀਤੀ ਗਈ । ਮੋਗਾ ਦੇ ਬੱਸ ਸਟੈਂਡ ਨਜ਼ਦੀਕ ਬਣੇ ਪੁਲ ਹੇਠਾਂ ,ਇਸ ਮੁਹਿੰਮ ਦੀ ਸ਼ੁਰੂਆਤ ਕਰਨ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਪਹੁੰਚੇ ਅਤੇ ਉਹਨਾਂ ਖੁਦ ਪੋਲੀਓ ਦੇ ਬਚਾਅ ਲਈ ਬੂੰਦਾਂ ਬੱਚਿਆਂ ਨੂੰ ਪਿਲਾਈਆਂ । ਇਸ ਮੌਕੇ ਸਿਵਲ ਸਰਜਨ ਡਾ: ਹਰਿੰਦਰਪਾਲ ਸਿੰਘ,ਡਾ: ਜਸਵੰਤ ਸਿੰਘ ਸਹਾਹਿਕ ਸਿਵਲ ਸਰਜਨ ,ਡਾ: ਸੁਖਪ੍ਰੀਤ ਸਿੰਘ ਬਰਾੜ, ਡਾ: ਰਾਜੇਸ਼ ਅੱਤਰੀ ਐੱਸ ਐੱਮ ਓ, ਡਾ: ਏ ਪੀ ਐੱਸ ਗਿੱਲ ਹਾਜ਼ਰ ਸਨ। ਇਸ ਮੋਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਡਾ: ਹਰਜੋਤ ਕਮਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਤੰਦਰੁਸਤ ਮਿਸ਼ਨ ਚਲਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ । ਉਹਨਾਂ ਆਖਿਆ ਕਿ ਨਿੱਕੜੇ ਬਾਲਾਂ ਲਈ ਅੱਜ ਦੀ ਪੋਲੀਓ ਬੂੰਦਾਂ ਪਿਆਉਣ ਦੀ ਮੁਹਿੰਮ ਲਈ ਬਿਨਾ ਸ਼ੱਕ ਸਿਹਤ ਵਿਭਾਗ ਦਾ ਸਮੁੱਚਾ ਅਮਲਾ ਸਰਕਾਰ ਦੀਆਂ ਹਦਾਇਤਾਂ ’ਤੇ ਸੇਵਾਵਾਂ ਨਿਭਾਅ ਰਿਹਾ ਹੈ ਪਰ ਫੇਰ ਵੀ ਕਿਸੇ ਵੀ ਸਰਕਾਰੀ ਯੋਜਨਾ ਨੂੰ ਨੇਪਰੇ ਚਾੜਨ ਲਈ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਹੰੁਦੀ ਹੇ ।ਉਹਨਾਂ ਆਖਿਆ ਕਿ ਬੇਸ਼ੱਕ ਦੇਸ਼ ਵਿਚੋਂ ਪੋਲੀਓ ਦੀ ਬੀਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਚੁੱਕੈ ਪਰ ਦੇਸ਼ ਦੇ ਭਵਿੱਖ ਇਹਨਾਂ ਬੱਚਿਆਂ ਨੂੰ ,ਪੋਲੀਓ ਤੋਂ ਸੁਰੱਖਿਅਤ ਰੱਖਣ ਲਈ ਆਮ ਲੋਕਾਂ ਨੂੰ ਵੀ 5 ਸਾਲ ਤੱਕ ਦੇ ਬੱਚਿਆਂ ਨੂੰ ,ਪੋਲੀਓ ਬੂੰਦਾਂ ਪਿਆਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਹਰ ਬੱਚਾ ਇਸ ਨਾਮੁਰਾਦ ਬੀਮਾਰੀ ਤੋਂ ਮਹਿਫੂਜ਼ ਰਹੇ। ਉਹਨਾਂ ਆਖਿਆ ਕਿ ਪਲਸ ਪੋਲੀਓ ਮੁਹਿੰਮ ਨੂੰ ਸਫ਼ਲ ਬਣਾਉਣਾ ,ਹਰ ਦੇਸ਼ਵਾਸੀ ਦੀ ਨੈਤਿਕ ਜ਼ਿਮੇਵਾਰੀ ਹੈ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ