ਗੋਲਡਨ ਐਜੂਕੇਸ਼ਨ ਮੋਗਾ ਦੇ ਵਿਦਿਆਰਥੀ ਨੇ ਹਾਸਲ ਕੀਤੇ ਈਚ 6.0 ਬੈਂਡ
ਮੋਗਾ,10 ਜਨਵਰੀ (ਜਸ਼ਨ):ਗੋਲਡਨ ਐਜੂਕੇਸ਼ਨ ਸੰਸਥਾ ਦੇ ਵਿਦਿਆਰਥੀ ਰਾਜੀਵ ਬਜਾਜ ਨੇ ਈਚ 6.0 ਬੈਂਡ ਹਾਸਲ ਕਰ ਕੇ , ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਐਮ.ਡੀ ਸੁਭਾਸ਼ ਪਲਤਾ, ਡਾਇਰੈਕਟਰ ਰਮਨ ਅਰੋੜਾ ਅਤੇ ਅਮਿਤ ਪਲਤਾ ਨੇ ਦੱਸਿਆ ਕਿ ਸੰਸਥਾ ਵਿਚ ਵਿਦਿਆਰਥੀਆਂ ਨੂੰ ਵਧਿਆ ਕੋਚਿੰਗ, ਲੇਟੈਸਟ ਸਟੱਡੀ ਮਟੀਰੀਅਲ, ਇਕੱਲੇ-ਇਕੱਲੇ ਵਿਦਿਆਰਥੀ ਦੀ ਸਪੀਕਿੰਗ, ਰੀਡਿੰਗ , ਲਿਸਨਿੰਗ ਤੇ ਰਾਈਟਿੰਗ ਦੀਆ ਕਲਾਸਾਂ ਲਗਾਈਆਂ ਜਾਂਦੀਆਂ ਹਨ । ਉਹਨਾ ਦੱਸਿਆ ਕਿ ਸੰਸਥਾ ਦੇ ਤਜ਼ੁਰਬੇਕਾਰ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਕੜੀ ਮਿਹਨਤ ਕਰਵਾ ਕੇ ਆਈਲੈਟਸ ਦੀ ਤਿਆਰੀ ਕਰਵਾਈ ਜਾਂਦੀ ਹੈ ਤਾਂ ਜੋ ਵਿਦਿਆਰਥੀ ਆਈਲੈਟਸ ਵਿਚ ਉੱਚੇ ਬੈਂਡ ਹਾਸਲ ਕਰਕੇ ਆਪਣਾ ਬਾਹਰ ਜਾਣ ਦਾ ਸੁਪਨਾ ਸਾਕਾਰ ਕਰ ਸਕਣ ! ਇਸ ਮੌਕੇ ਡਾਇਰੈਕਟਰ ਸੁਭਾਸ਼ ਪਲਤਾ ਅਤੇ ਸਟਾਫ ਨੇ ਰਾਜੀਵ ਬਜਾਜ ਨੂੰ 6.0 ਬੈਂਡ ਪਰਾਪਤ ਕਰਨ ਤੇ ਵਧਾਈ ਦਿਤੀ ਅਤੇ ਉਸਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ।