ਮਾਊਂਟ ਲਿਟਰਾ ਜੀ ਸਕੂਲ ਦੇ ਖਿਡਾਰੀਆਂ ਨੇ ਨੈਸ਼ਨਲ ਪੱਧਰ ਦੇ ਕੈਰਮ ਬੋਰਡ ਮੁਕਾਬਲੇ ’ਚ ਮਾਰੀ ਬਾਜ਼ੀ

ਮੋਗਾ, 7 ਜਨਵਰੀ (ਜਸ਼ਨ)-ਪਿੰਡ ਪੁਰਾਣੇ ਵਾਲਾ ਵਿਚ ਸਥਿਤ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਾਊਂਟ ਲਿਟਰਾ ਜੀ ਸਕੂਲ ਦੇ ਖਿਡਾਰੀਆਂ ਬੀਤੇ ਦਿਨ ਤਾਮਿਲਨਾਡੂ ਦੇ ਧਰਮਪੁਰੀ ’ਚ ਹੋਈਆਂ 65 ਵੀਂ ਪੰਜਾਬ ਰਾਜ ਪੱਧਰੀ ਸਕੂਲ ਖੇਡਾਂ ਵਿਚ ਖਿਡਾਰੀਆਂ ਨੇ ਨੈਸ਼ਨਲ ਕੈਰਮ ਬੋਰਡ ਦੇ ਮੁਕਾਬਲਿਆਂ ਵਿਚ ਧਾਕ ਜਮਾਉਂਦੇ ਹੋਏ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਤਾਮਿਲਨਾਡੂ ਦੇ ਧਰਮਪੁਰੀ ਵਿਚ ਹੋਈ 65 ਵੀਂ ਨੈਸ਼ਨਲ ਕੈਰਮ ਬੋਰਡ ਟੀਮ ਵਿਚ ਮੋਗਾ ਸ਼ਹਿਰ ਦੇ ਮਾਊਂਟ ਲਿਟਰਾ ਜੀ ਸਕੂਲ ਦੇ ਯਸਵੀ ਸ਼ਰਮਾ, ਰਾਜਪ੍ਰੀਤ ਸਿੰਘ, ਹਰਨੂਰ ਕੌਰ ਤੇ ਦੀਆ ਨੇ ਕੈਰਮ ਬੋਰਡ ਦੇ ਮੁਕਾਬਲਾ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ। ਯਸ਼ਮਨੀ ਸ਼ਰਮਾ ਨੇ ਅੰਡਰ 14 ਵਿਚ ਮਹਾਂਰਾਸ਼ਟਰ, ਜੰਮੂ-ਕਸ਼ਮੀਰ ਅਤੇ ਸੀ.ਬੀ.ਐਸ.ਈ ਸਕੂਲਾਂ ਦੀਆਂ ਟੀਮਾਂ ਨੂੰ ਮਾਤ ਦਿੱਤੀ ਅਤੇ ਮਾੳੂਟ ਲਿਟਰਾ ਜੀ ਸਕੂਲ ਨੇ ਟ੍ਰਾਫੀ ਦਾ ਖਿਤਾਬ ਹਾਸਲ ਕੀਤੀ। ਅੱਜ ਸਕੂਲ ਪਹੁੰਚਣ ਤੇ ਸਕੂਲ ਚੇਅਰਮੈਨ ਅਨੁਜ ਗੁਪਤਾ, ਪਿੰ੍ਰਸੀਪਲ ਮੈਡਮ ਨਿਰਮਲ ਧਾਰੀ ਅਤੇ ਸਮੂਹ ਸਟਾਫ ਨੇ ਖਿਡਾਰੀਆਂ ਅਤੇ ਡੀ.ਪੀ.ਈ ਗੁਰਪ੍ਰੀਤ ਸਿੰਘ ਦਾ ਸਵਾਗਤ ਕਰਦੇ ਹੋਏ ਉਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਕੂਲ ਦੇ ਖਿਡਾਰੀਆਂ ਨੇ ਪੰਜਾਬ, ਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਂਦੇ ਹੋਏ ਗੋਲਡ, ਸਿਲਵਰ, ਅਤੇ ਬਰਾਉਨਜ਼ ਮੈਡਲ ਦਾ ਖਿਤਾਬ ਹਾਸਲ ਕਰ ਚੁੱਕੇ ਹਨ। ਉਨਾਂ ਖਿਡਾਰੀਆਂ ਨੂੰ ਹੋਰ ਪ੍ਰਤਿਭਾ ਦਾ ਬਿਹਤਰ ਪ੍ਰਦਰਸ਼ਨ ਕਰਨ ਦੇ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀ ਹਾਜਰ ਸਨ।