ਮਾਊਂਟ ਲਿਟਰਾ ਜ਼ੀ ਸਕੂਲ ਦੇ ਖਿਡਾਰੀਆਂ ਨੇ ਨੈਸ਼ਨਲ ਪੱਧਰ ਦੇ ਕ੍ਰਿਕਟ ਮੁਕਾਬਲੇ ’ਚ ਮਾਰੀ ਬਾਜ਼ੀ

ਮੋਗਾ, 6 ਜਨਵਰੀ (ਜਸ਼ਨ)-ਬੀਤੇ ਦਿਨ ਤਾਮਿਲਨਾਡੂ ਦੇ ਧਰਮਪੁਰੀ ’ਚ ਹੋਈ 63ਵੀਂ ਪੰਜਾਬ ਰਾਜ ਪੱਧਰੀ ਸਕੂਲ ਖੇਡਾਂ ਵਿਚ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਾਊਂਟ ਲਿਟਰਾ ਜੀ ਸਕੂਲ, ਜੋ ਕਿ ਪਿੰਡ ਪੁਰਾਣੇ ਵਾਲਾ ਵਿਚ ਸਥਿਤ ਹੈ, ਦੇ ਖਿਡਾਰੀਆਂ ਨੇ ਨੈਸ਼ਨਲ  ਕ੍ਰਿਕਟ ਮੁਕਾਬਲਿਆਂ ਵਿਚ ਧਾਕ ਜਮਾਉਂਦੇ ਹੋਏ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਤਾਮਿਲਨਾਡੂ ਦੇ ਧਰਮਪੁਰੀ ਵਿਚ ਹੋਈ ਨੈਸ਼ਨਲ  ਕ੍ਰਿਕਟ ਟੀਮ ਵਿਚ ਮੋਗਾ ਸ਼ਹਿਰ ਦੇ ਮਾਊਂਟ ਲਿਟਰਾ ਜੀ ਸਕੂਲ ਦੇ ਯਸਮਨੀ ਸ਼ਰਮਾ, ਰਾਜਪ੍ਰੀਤ ਸਿੰਘ, ਹਰਨੂਰ ਕੌਰ ਨੇ ਕਿ੍ਰਕਟ ਮੈਚ ਖੇਡਦਿਆਂ  ਸ਼ਾਨਦਾਰ ਪ੍ਰਦਰਸ਼ਨ ਕੀਤਾ। ਯਸ਼ਮਨੀ ਸ਼ਰਮਾ ਨੇ ਅੰਡਰ 14 ਵਿਚ ਮਹਾਂਰਾਸ਼ਟਰ, ਜੰਮੂ-ਕਸ਼ਮੀਰ ਅਤੇ ਸੀ.ਆਈ.ਐਸ.ਈ ਦੀ ਟੀਮਾਂ ਨੂੰ ਮਾਤ ਦਿੱਤੀ ਅਤੇ ਮਾਊਂਟ ਲਿਟਰਾ ਜੀ ਸਕੂਲ ਦੇ ਖਿਤਾਬ ਟਰਾਫੀ ਹਾਸਲ ਕੀਤੀ। ਅੱਜ ਸਕੂਲ ਪਹੁੰਚਣ ਤੇ ਸਕੂਲ ਚੇਅਰਮੈਨ ਅਨੁਜ ਗੁਪਤਾ, ਪਿੰ੍ਰਸੀਪਲ ਮੈਡਮ ਨਿਰਮਲ ਧਾਰੀ ਅਤੇ ਸਮੂਹ ਸਟਾਫ ਨੇ ਖਿਡਾਰੀਆਂ ਅਤੇ ਡੀ.ਪੀ.ਈ ਗੁਰਪ੍ਰੀਤ ਸਿੰਘ ਦਾ ਸਵਾਗਤ ਕਰਦੇ ਹੋਏ ਉਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਕੂਲ ਦੇ ਖਿਡਾਰੀਆਂ ਨੇ ਪੰਜਾਬ, ਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਂਦੇ ਹੋਏ ਗੋਲਡ,ਸਿਲਵਰ, ਅਤੇ ਬਰਾਉਨਜ਼ ਮੈਡਲ ਦਾ ਖਿਤਾਬ ਹਾਸਲ ਕਰ ਚੁੱਕੇ ਹਨ। ਉਨਾਂ ਖਿਡਾਰੀਆਂ ਨੂੰ ਹੋਰ ਪ੍ਰਤਿਭਾ ਦਾ ਬਿਹਤਰ ਪ੍ਰਦਰਸ਼ਨ ਕਰਨ ਦੇ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।