ਪਿੰਡ ਦਾਤਾ ‘ਚ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਨਵੇਂ ਵਾਟਰ ਵਰਕਸ ਦੀ ਟੱਕ ਲਗਾ ਕੇ ਕੀਤੀ ਸ਼ੁਰੂਆਤ
ਮੋਗਾ,6 ਜਨਵਰੀ (ਜਸ਼ਨ): ਹਲਕਾ ਧਰਮਕੋਟ ‘ਚ ਪੈਂਦੇ ਪਿੰਡ ਦਾਤਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਆ ਰਹੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਿੰਡ ਦੀ ਸਰਪੰਚ ਸੁਖਜੀਤ ਕੌਰ ਨੇ ਇਹ ਮਸਲਾ ਹਲਕਾ ਵਿਧਾਇਕ ਧਰਮਕੋਟ ਦੇ ਧਿਆਨ ਵਿੱਚ ਲਿਆਂਦਾ ਸੀ ,ਜਿਸ ’ਤੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਲਕਾ ਵਿਧਾਇਕ ਨੇ ਪਿੰਡ ਵਿੱਚ ਨਵਾਂ ਵਾਟਰ ਵਰਕਸ ਬਣਾਉਣ ਦੀ ਸ਼ੁਰੂਆਤ ਵੀ ਥੋੜ੍ਹੇ ਸਮੇਂ ਬਾਅਦ ਹੀ ਕਰਵਾ ਦਿੱਤੀ ।
ਇਸੇ ਤਹਿਤ ਅੱਜ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਪਿੰਡ ਦਾਤਾ ਵਿਖੇ ਪੁੱਜੇ ਜਿੱਥੇ ਉਨ੍ਹਾਂ ਨਵੇਂ ਵਾਟਰ ਵਕਸ ਦੀ ਟੱਕ ਲਗਾ ਕੇ ਸੁਰੂਆਤ ਕੀਤੀ । ਇਸ ਮੌਕੇ ਬਾਬਾ ਅਮਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਤਪੀਆ ਹਾਜ਼ਰ ਸਨ । ਇਸ ਮੌਕੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪਿੰਡ ਦਾਤਾ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਦੀ ਸਰਪੰਚ ਬੀਬੀ ਸੁਖਜੀਤ ਕੌਰ ,ਸੀਨੀ ਕਾਗਰਸੀ ਆਗੁੂ ਕਰਮਜੀਤ ਸਿੰਘ ,ਰਾਜਿੰਦਰ ਸਿੰਘ ਭੋਲੂ ਤੇ ਸਮੁੂਹ ਪੰਚਾਇਤ ਦੇ ਨੁਮਾਇੰਦਿਆ ਨੇ ਉਹਨਾਂ ਦੇ ਧਿਆਨ ਵਿਚ ਪਿੰਡ ਦਾਤਾ ਵਿੱਚ ਚੱਲ ਰਹੀ ਪਾਣੀ ਦੀ ਸਮੱਸਿਆ ਲਿਆਂਦੀ ਸੀ ,ਜਿਸ ਸਬੰਧੀ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਤੇ ਉਹਨਾਂ ਤੁਰੰਤ ਵਾਟਰ ਵਰਕਸ ਬਣਾਉਣ ’ਤੇ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਤੇ ਜਿਸ ਦੀ ਅੱਜ ਟੱਕ ਲਗਾ ਕੇ ਸ਼ੁਰੂਆਤ ਕੀਤੀ ਗਈ । ਇਸ ਮੌਕੇ ਲੋਕਾਂ ਦੇ ਭਰਵੇ ਇਕੱਠ ਨੁੂੰ ਸੰਬੋਧਨ ਕਰਦਿਆਂ ਕਾਤਾ ਲੋਹਗੜ੍ਹ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕੋ ਇੱਕ ਸੁਪਨਾ ਕੇ ਪਿੰਡ ਦੇ ਲੋਕਾਂ ਨੂੰ ਬਿਨਾਂ ਪੱਖਪਾਤ ਸਾਰੀਆਂ ਸਹੂੰਲਤਾਂ ਮਹੱਈਆ ਕਰਨਾ ਹੈ । ਉਨ੍ਹਾਂ ਕਿਹਾ ਕਿ ਹੋਰ ਵੀ ਜੇਕਰ ਪਿੰਡ ਦੀ ਕੋਈ ਸਮੱਸਿਆ ਹੋਈ ਤਾਂ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਗੇ ਤੇ ਜਲਦ ਪਿੰਡ ਦੇ ਵਿਕਾਸ ਕਾਰਜਾਂ ਲਈ ਵੱਡੀ ਗ੍ਰਾਂਟ ਮੁਹੱਈਆ ਕਰਵਾ ਕੇ ਪਿੰਡ ਦੀ ਪੰਚਾਇਤ ਨੂੰ ਦੇਣਗੇ ਤਾਂ ਜੋ ਪਿੰਡ ਦੀਆਂ ਗਲੀਆਂ ਨਾਲੀਆਂ ਅਤੇ ਹੋਰ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਹੱਲ਼ ਕਰਵਾਇਆ ਜਾ ਸਕੇ । ਅਖੀਰ ਵਿੱਚ ਪਿੰਡ ਦੀ ਸਰਪੰਚ ਸੁਖਜੀਤ ਕੌਰ ਨੇ ਹਲਕਾ ਵਿਧਾਇਕ ਨੂੰ ਪਿੰਡ ਪਹੁੰਚਣ ਤੇ ਜੀ ਆਇਆ ਆਖਿਆ ਅਤੇ ਪਿੰਡ ਦੀਆਂ ਵੱਖ ਵੱਖ ਸਮੱਸਿਆਵਾਂ ਤੋਂ ਹਲਕਾ ਵਿਧਾਇਕ ਨੂੰ ਜਾਣੂ ਕਰਵਾਇਆ । ਇਸ ਮੌਕੇ ਵਿਧਾਇਕ ਲੋਹਗੜ੍ਹ ਨੇ ਭਰੋਸਾ ਦਿੱਤਾ ਕਿ ਜਲਦ ਪਿੰਡ ਦੇ ਵਿਕਾਸ ਕਾਰਜਾਂ ਲਈ ਵੱਡੇ ਪੱਧਰ ਦੀ ਗ੍ਰਾਂਟ ਮੁਹੱਈਆ ਕਰਵਾ ਕੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਪਿੰਡ ਨੂੰ ਨਿਜਾਤ ਦਿਵਾਈ ਜਾਵੇਗੀ । ਅਖੀਰ ਵਿੱਚ ਕਰਮਜੀਤ ਸਿੰਘ ਸੀਨੀਅਰ ਕਾਂਗਰਸੀ ਆਗੂ ਨੇ ਵੀ ਹਲਕਾ ਵਿਧਾਇਕ ਨੂੰ ਪਿੰਡ ਪੁੱਜਣ ਤੇ ਜੀ ਆਇਆਂ ਆਖਿਆ ਅਤੇ ਉਨ੍ਹਾਂ ਦੀ ਆਉਣ ਵਾਲੇ ਸਮੇਂ ਵਿੱਚ ਵੀ ਡੱਟ ਕੇ ਹਮਾਇਤ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ,ਰਾਜਿੰਦਰ ਸਿੰਘ ਭੋਲੂ ਦਾਤਾ ,ਸੁਖਦੇਵ ਸਿੰਘ ਪੰਚ ,ਗੁਰਸੇਵਕ ਸਿੰਘ ਪੰਚ ,ਗੁਰਦੇਵ ਸਿੰਘ ਪੰਚ ,ਬੰਤ ਸਿੰਘ ਪੰਚ ,ਜੋਗਿੰਦਰ ਸਿੰਘ ਪੰਚ ,ਬਚਿੱਤਰ ਸਿੰਘ, ਰੈਂਪੀ ਸੰਧੂ ,ਦੀਪੂ ਸੰਧੂ ,ਹੈਰੀ ਜੱਸਲ ,ਕਿੰਰਨਾ ਸੰਧੂ, ਬਿੰਦਾ ਸਿੱਧੂ ,ਦਵਿੰਦਰ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ