ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ‘ਚ ਨਵ-ਨਿਯੁਕਤ ਚੇਅਰਮੈਨਾਂ ਅਤੇ ਉਪ-ਚੇਅਰਮੈਨਾਂ ਦਾ ਪਾਰਟੀ ਵਰਕਰਾਂ ਨੇ ਕੀਤਾ ਸਨਮਾਨ

ਕੋਟ ਈਸੇ ਖਾਂ 3 ਜਨਵਰੀ (ਜਸ਼ਨ):ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਸਮੂਹ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਅਤੇ ਉਪ ਚੇਅਰਮੈਨਾਂ ਦੀ ਲਿਸਟ ਜਾਰੀ ਕੀਤੀ ਗਈ ਸੀ, ਜਿਸ ਦੇ ਤਹਿਤ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਸਿਫਾਰਸ਼ ਤੇ ਹਲਕਾ ਧਰਮਕੋਟ ਦੀਆਂ ਤਿੰਨ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਅਤੇ ਉਪ-ਚੇਅਰਮੈਨ ਨਿਯੁਕਤ ਕੀਤੇ ਗਏ ਸਨ। ਇਨ੍ਹਾਂ ਤਿੰਨ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਵਿੱਚੋਂ ਮਾਰਕੀਟ ਕਮੇਟੀ ਧਰਮਕੋਟ ਤੋਂ ਸੁਧੀਰ ਕੁਮਾਰ ਗੋਇਲ, ਉਪ-ਚੇਅਰਮੈਨ ਰਾਜਿੰਦਰ ਪਾਲ ਸਿੰਘ ਭੰਬਾ, ਮਾਰਕੀਟ ਕਮੇਟੀ ਫਤਿਹਗੜ੍ਹ ਪੰਜਤੂਰ ਦੇ ਚੇਅਰਮੈਨ ਜਰਨੈਲ ਸਿੰਘ ਖੰਭੇ, ਉੱਪ-ਚੇਅਰਮੈਨ ਦਰਸਨ ਸਿੰਘ ਲਲਿਹਾਂਦੀ, ਮਾਰਕੀਟ ਕਮੇਟੀ ਕੋਟ ਈਸੇ ਖਾਂ ਦੇ ਚੇਅਰਮੈਨ ਸਵਿਾਜ ਸਿੰਘ ਭੋਲਾ ਮਸਤੇਵਾਲਾ, ਉਪ-ਚੇਅਰਮੈਨ ਅਮਨਦੀਪ ਸਿੰਘ ਮਨਾਵਾ ਅਤੇ ਇਨ੍ਹਾਂ ਤੋਂ ਇਲਾਵਾ ਬਲਾਕ ਸੰਮਤੀ ਦੇ ਚੇਅਰਮੈਨ, ਵਾਈਸ ਚੇਅਰਮੈਨ, ਐਮ ਸੀਜ, ਪੱਤਰਕਾਰ ਭਾਈਚਾਰਾ, ਮੋਹਤਬਰ ਅਤੇ ਪਤਵੰਤਿਆਂ ਦੇ ਵਿਸੇਸ ਸਨਮਾਨ ਲਈ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਕੁਮਾਰ ਧੀਰ ਅਤੇ ਸੀਨੀਅਰ ਕਾਂਗਰਸੀ ਆਗੂ ਸੁਮੀਤ ਬਿੱਟੂ ਮਲਹੋਤਰਾ ਵੱਲੋਂ ਇੱਕ ਸਨਮਾਨ ਸਮਾਰੋਹ ਕਸਬਾ ਕੋਟ ਈਸੇ ਖਾਂ ਦੇ ਜੀ ਐੱਮ ਫੈਮਿਲੀ ਹਾਲ ਵਿਖੇ ਕੀਤਾ ਗਿਆ। ਜਿਸ ਵਿਚ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਨਵ-ਨਿਯੁਕਤ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਅਤੇ ਉਪ-ਚੇਅਰਮੈਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨਵ-ਨਿਯੁਕਤ ਚੇਅਰਮੈਨਾਂ ਅਤੇ ਉਪ- ਚੇਅਰਮੈਨਾਂ ਵੱਲੋਂ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਅਤੇ ਮੰਡੀ ਸਬੰਧੀ ਹੋਰ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਦੀ ਹਲਕੇ ਅੰਦਰ ਹੋਰ ਮਜਬੂਤੀ ਲਈ ਵਧੀਆ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਮੇਂ-ਸਮੇਂ ਤੇ ਆਪਣੇ ਵਫਾਦਾਰ ਆਗੂਆਂ ਅਤੇ ਵਰਕਰਾਂ ਨੂੰ ਬਣਦਾ ਮਾਣ -ਸਤਿਕਾਰ ਦਿੱਤਾ ਜਾਂਦਾ ਹੈ। ਪੱਤਰਕਾਰ ਭਾਈਚਾਰੇ ਨੂੰ ਸਨਮਾਨਿਤ ਕਰਦਿਆਂ ਵਿਧਾਇਕ ਲੋਹਗੜ੍ਹ ਨੇ ਕਿਹਾ ਕਿ ਇਹ ਲੋਕਤੰਤਰ ਦਾ ਚੌਥਾ ਅਤੇ ਮਜਬੂਤ ਸਤੰਭ ਹਨ। ਇਸ ਮੌਕੇ ਨਵ-ਨਿਯੁਕਤ ਚੇਅਰਮੈਨਾਂ ਅਤੇ ਉਪ-ਚੇਅਰਮੈਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਵੱਲੋਂ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ।

ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ ਚੇਅਰਮੈਨ ਜਲ੍ਹਿਾ ਪ੍ਰੀਸਦ, ਕੁਲਬੀਰ ਸਿੰਘ ਲੌਂਗੀਵਿੰਡ, ਜਸਮੱਤ ਸਿੰਘ ਮੱਤਾ,ਬਲਦੇਵ ਸਿੰਘ, ਰਾਜ ਕਾਦਰਵਾਲਾ ਬਲਾਕ ਸੰਮਤੀ ਮੈਂਬਰ, ਪ੍ਰਧਾਨ ਅਮਨਦੀਪ ਗਿੱਲ ਫਤਿਹਗੜ੍ਹ ਪੰਜਤੂਰ, ਭੁਪਿੰਦਰ ਸ਼ਰਮਾ ਵਾਈਸ ਚੇਅਰਮੈਨ ਵਪਾਰ ਮੰਡਲ, ਪਿ੍ਰਤਪਾਲ ਸਿੰਘ ਚੇਅਰਮੈਨ, ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਸਲ ਧਰਮਕੋਟ, ਦਵਿੰਦਰ ਸਿੰਘ ਬਿੰਦਰ ਸਰਪੰਚ ਗਲੋਟੀ, ਪਵਨ ਤਨੇਜਾ, ਪ੍ਰਮੋਦ ਕੁਮਾਰ ਬੱਬੂ, ਅਸੋਕ ਕੁਮਾਰ ਠਾਕਰ, ਗੁਰਚਰਨ ਸਿੰਘ ਸਰਪੰਚ ਦਾਤੇਵਾਲ, ਕੌਸਲਰ ਓਮ ਪ੍ਰਕਾਸ ਪੱਪੀ, ਕੌਸਲਰ ਹਰਮੇਲ ਸਿੰਘ, ਕੌਸਲਰ ਰਾਜਨ ਵਰਮਾ, ਕੌਸਲਰ ਜਸਵੰਤ ਸਿੰਘ ਜੱਸਾ, ਸੋਹਣਾ ਖੇਲਾ ਪੀ ਏ, ਕੁਲਬੀਰ ਸਿੰਘ ਮਸੀਤਾਂ, ਹਰਬੰਸ ਭੁੱਲਰ, ਪ੍ਰਕਾਸ਼ ਸਿੰਘ ਰਾਜਪੂਤ, ਗੁਰਮੁਖ ਸਿੰਘ ਗਲੋਟੀ, ਆੜ੍ਹਤੀਆ ਐਸੋਸੀਏਸਨ ਦੇ ਪ੍ਰਧਾਨ ਮੋਹਨ ਲਾਲ ਸਰਮਾ, ਜਗੀਰ ਸਿੰਘ ਛਾਬੜਾ, ਮਨੀ ਛਾਬੜਾ, ਮਦਨ ਲਾਲ ਸੀਕਰੀ, ਡਾ.ਅਨਿਲਜੀਤ ਕੰਬੋਜ, ਰਾਘਵ ਕੰਬੋਜ, ਪਿੱਪਲ ਸਿੰਘ, ਹਿੰਦ ਧਾਲੀਵਾਲ,  ਇੰਦਰਜੀਤ ਸਿੰਘ ਐਸ ਕੇ ਗੈਸ ਸਰਵਿਸ, ਮੁਖਤਿਆਰ ਸਿੰਘ, ਗੁਰਮੇਲ ਸਿੰਘ, ਭਾਊ ਲਖਵੀਰ ਸਿੰਘ ਲੱਖਾ, ਲਖਪਤ ਰਾਏ ਮਲਹੋਤਰਾ, ਰਮੇਸ਼ ਮਲਹੋਤਰਾ, ਵਿੱਕੀ ਸੱਚਦੇਵਾ, ਰਜਨੀਸ਼ ਕੁਮਾਰ ਅਬੀ ਨਾਰੰਗ, ਵਿਜੇ ਕੁਮਾਰ ਜਨਤਾ ਟ੍ਰੇਡਿੰਗ ਕੰਪਨੀ ਵਾਲੇ, ਰੌਸ਼ਨ ਅਰੋੜਾ, ਅਨਮੋਲ ਅਰੋੜਾ, ਕੁੱਕੂ ਪ੍ਰਧਾਨ  ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ  ਹਾਜ਼ਰ ਸਨ।