ਸੁਧੀਰ ਕੁਮਾਰ ਗੋਇਲ ਅਤੇ ਰਜਿੰਦਰ ਭੰਬਾ ਨੇ ਵਿਧਾਇਕ ਕਾਕਾ ਲੋਹਗੜ੍ਹ ਦੀ ਅਗਵਾਈ ‘ਚ ਸੰਭਾਲਿਆ ਚੇਅਰਮੈਨ ਅਤੇ ਉੱਪ ਚੇਅਰਮੈਨ ਦਾ ਅਹੁਦਾ

ਧਰਮਕੋਟ,3 ਜਨਵਰੀ (ਜਸ਼ਨ)  ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਦੀ ਸਿਫਾਰਿਸ਼ ’ਤੇ ਸੁਧੀਰ ਕੁਮਾਰ ਗੋਇਲ ਨੂੰ ਮਾਰਕੀਟ ਕਮੇਟੀ ਧਰਮਕੋਟ ਦਾ ਚੇਅਰਮੈਨ ਅਤੇ ਰਜਿੰਦਰ ਭੰਬਾ ਨੂੰ ਉੱਪ ਚੇਅਰਮੈਨ ਥਾਪਿਆ ਗਿਆ । ਸੁਧੀਰ ਕੁਮਾਰ ਗੋਇਲ ਅਤੇ ਰਜਿੰਦਰ ਭੰਬਾ ਦੇ ਰਸਮੀ ਤੌਰ ’ਤੇ ਚੇਅਰਮੈਨ ਅਤੇ ਉੱਪ ਚੇਅਰਮੈਨ ਦਾ ਅਹੁਦਾ ਸੰਭਾਲਣ ਮੌਕੇ ਵਿਧਾਇਕ ਕਾਕਾ ਲੋਹਗੜ੍ਹ ਦੀ ਅਗਵਾਈ ‘ਚ ਤਾਜਪੋਸ਼ੀ ਸਮਾਗਮ ਦਫਤਰ ਮਾਰਕੀਟ ਕਮੇਟੀ ਵਿਖੇ ਕਰਵਾਇਆ ਗਿਆ। ਇਸ ਮੋਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓਟ ਆਸਰਾ ਲੈਂਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਉਪਰੰਤ ਭਾਈ ਗੁਰਪ੍ਰੀਤ ਸਿੰਘ ਖਾਲਸਾ ਵੱਲੋਂ ਆਈਆਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਨਾਲ ਜੋੜਿਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਗੋਇਲ ਪਰਿਵਾਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਗਿਆ। ਸਟੇਜ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਨਗਰ ਕੌਂਸਲ ਇੰਦਰਪ੍ਰੀਤ ਸਿੰਘ ਬੰਟੀ ਨੇ ਜਿਥੇ ਗੋਇਲ ਪਰਿਵਾਰ ਨੂੰ ਵਧਾਈ ਦਿੱਤੀ ਉਥੇ ਆਏ ਸਮੂਹ ਪੰਚਾ, ਸਰਪੰਚਾਂ, ਆਗੂਆਂ ਦਾ ਗੋਇਲ ਪਰਿਵਾਰ ਵੱਲੋਂ ਧੰਨਵਾਦ ਵੀ ਕੀਤਾ। ਇਸ ਮੋਕੇ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਕਿਹਾ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਵੱਲੋਂ ਭੇਜੀ ਗਈ ਅਹੁਦੇਦਾਰਾਂ ਦੀ ਲਿਸਟ ਨੂੰ ਇੰਨ-ਬਿੰਨ ਲਾਗੂ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਹੁਦੇਦਾਰੀਆਂ ਦਿੱਤੀਆਂ ਗਈਆਂ ਹਨ, ਜਿਸ ਸਦਕਾ ਵਿਧਾਇਕ ਲੋਹਗੜ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ। ਇਸ ਮੌਕੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਨੇ ਆਪਣੇ ਸੰਬੋਧਨ ਜਿਥੇ ਗੋਇਲ ਪਰਿਵਾਰ ਅਤੇ ਰਜਿੰਦਰ ਭੰਬਾ ਪਰਿਵਾਰ ਨੂੰ ਵਧਾਈ ਦਿੱਤੀ, ਉਥੇ ਉਹਨਾਂ ਪਾਰਟੀ ਲਈ ਸਮਰਪਿਤ ਰਹਿਣ ਵਾਲੇ ਹਰ ਆਗੂ ਅਤੇ ਹਰ ਵਰਕਰ ਨੂੰ ਬਣਦਾ ਸਨਮਾਨ ਦਿੱਤੇ ਜਾਣ ਦੀ ਗੱਲ ਆਖਦਿਆਂ ਆਉਣ ਵਾਲੇ ਸਮੇਂ ਵਿਚ ਪਾਰਟੀ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਹੋਰ ਅਹੁਦੇਦਾਰੀਆਂ ਲਈ ਬਣਦਾ ਸਨਮਾਨ ਦਿੱਤੇ ਜਾਣ ਦਾ ਭਰੋਸਾ ਵੀ ਦਿੱਤਾ।  ਵਿਧਾਇਕ ਲੋਹਗੜ ਵੱਲੋਂ ਚੇਅਰਮੈਨ ਸੁਧੀਰ ਕੁਮਾਰ ਗੋਇਲ ਨੂੰ ਰਸਮੀਂ ਰੂਪ ਵਿਚ ਉਹਨਾਂ ਦੇ ਦਫਤਰ ਦੀ ਕੁੁਰਸੀ ’ਤੇ ਚੇਅਰਮੈਨ ਵਜੋਂ ਬਿਠਾਇਆ  ਅਤੇ ਰਜਿੰਦਰ ਸਿੰਘ ਭੰਬਾ ਨੂੰ ਵਾਈਸ ਚੇਅਰਮੈਨ ਦਾ ਚਾਰਜ ਸੰਭਾਲਣ ਦੀ ਜਿੰਮੇਵਾਰੀ ਸੌਂਪੀ।  ਇਸ ਮੌਕੇ ਨਰਿੰਦਰ ਸਿੰਘ ਧਾਲੀਵਾਲ ਐਸਡੀਐਮ ਧਰਮਕੋਟ, ਅਮਨਦੀਪ ਸਿੰਘ ਗਿੱਲ ਸਕੱਤਰ ਮਾਰਕੀਟ ਕਮੇਟੀ ਧਰਮਕੋਟ, ਯਾਦਵਿੰਦਰ ਸਿੰਘ ਬਾਜਵਾ ਡੀਐਸਪੀ ਧਰਮਕੋਟ, ਚੇਅਰਮੈਨ ਜਰਨੈਲ ਸਿੰਘ ਖੰਭੇ, ਚੇਅਰਮੈਨ ਸ਼ਿਵਾਜ ਸਿੰਘ ਭੋਲਾ ਮਸਤੇਵਾਲਾ, ਚੇਅਰਮੈਨ ਕੁਲਬੀਰ ਸਿੰਘ ਲੌਂਗੀਵਿੰਡ, ਬਲਤੇਜ ਸਿੰਘ ਗਿੱਲ ਚੇਅਰਮੈਨ, ਨਿਸ਼ਾਂਤ ਨਹੌਰੀਆ ਪ੍ਰਧਾਨ ਸੈੈਲਰ ਐਸੋਸੀਏਸ਼ਨ, ਦਵਿੰਦਰ ਛਾਬੜਾ ਪ੍ਰਧਾਨ ਵਪਾਰ ਮੰਡਲ, ਦਰਸ਼ਨ ਸਿੰਘ ਲਲਿਹਾਂਦੀ ਵਾਈਸ ਚੇਅਰਮੈਨ,ਸਰਪੰਚ ਜਸਮੱਤ ਸਿੰਘ ਮੱਤਾ, ਜਸਵਿੰਦਰ ਸਿੰਘ ਘਾਰੂ, ਸਰਪੰਚ ਇਕਬਾਲ ਸਿੰਘ ਰਾਮਗੜ, ਸਰਪੰਚ ਕਾਰਜ ਸਿੰਘ ਢੋਲੇਵਾਲਾ, ਬਿੱਟੂ ਮਲਹੋਤਰਾ, ਵਿਜੇ ਧੀਰ, ਅਵਤਾਰ ਸਿੰਘ ਪੀ.ਏ. ਵਿਧਾਇਕ ਲੋਹਗੜ, ਸੋਹਣਾ ਖੇਲਾ ਪੀ.ਏ. ਵਿਧਾਇਕ ਲੋਹਗੜ,  ਨਿਰਮਲ ਸਿੰਘ ਸਿੱਧੂ, ਸੰਦੀਪ ਸਿੰਘ ਸੰਧੂ, ਮੇਹਰ ਸਿੰਘ ਰਾਏ, ਕੌਂਸਲਰ ਪਿੰਦਰ ਚਾਹਲ, ਜਗਰਾਜ ਸਿੰਘ ਕਾਦਰਵਾਲਾ ਬਲਾਕ ਸੰਮਤੀ ਮੈਂਬਰ, ਮੁਖਤਿਆਰ ਸਿੰਘ ਮੰਦਰ ਬਲਾਕ ਸੰਮਤੀ ਮੈਂਬਰ, ਕੌਂਸਲਰ ਸੁਖਬੀਰ ਸਿੰਘ ਸੁੱਖਾ, ਦਿਦਾਰ ਸਿੰਘ ਖਹਿਰਾ ਬਲਾਕ ਸੰਮਤੀ ਮੈਂਬਰ, ਸਰਪੰਚ ਸਰਵਪ੍ਰੀਤ ਸਿੰਘ ਚਾਂਬ, ਸਰਪੰਚ ਪਿ੍ਰਤਪਾਲ ਸਿੰਘ ਕਾਵਾਂ, ਦਰਸ਼ਨ ਸਿੰਘ ਨੰਬਰਦਾਰ ਫਿਰੋਜਵਾਲਾ, ਸਰਪੰਚ ਗੁਰਮੇਲ ਸਿੰਘ ਮੰਦਰ, ਮੁਖਤਿਆਰ ਸਿੰਘ ਰਾਜੂ ਸਰਪੰਚ ਫਿਰੋਜਵਾਲਾ, ਸਰਪੰਚ ਦਲਬੀਰ ਸਿੰਘ ਚੋਧਰੀਵਾਲਾ, ਸਰਪੰਚ ਪਿੱਪਲ ਸਿੰਘ ਨੂਰਪੁਰ ਹਕੀਮਾਂ, ਸਰਪੰਚ ਕਰਨੈਲ ਸਿੰਘ ਬੱਗੇ, ਹਰਪ੍ਰੀਤ ਸਿੰਘ ਸ਼ੇਰੇਵਾਲਾ, ਸਰਪੰਚ ਅਸ਼ੋਕ ਸਿੰਘ ਜੀਂਦੜਾ, ਬੇਅੰਤ ਸਿੰਘ ਬਿੱਟੂ ਸ਼ੈਦ ਮੁਹੰਮਦ, ਸਰਪੰਚ ਹਰਨੇਕ ਸਿੰਘ ਬਾਜੇਕੇ, ਗੁਰਜੰਟ ਸਿੰਘ ਜੰਟਾ, ਸਰਪੰਚ ਗੁਰਨਿਸ਼ਾਨ ਸਿੰਘ ਕੈਲਾ, ਸੁਖਦੇਵ ਸਿੰਘ ਸ਼ੇਰਾ, ਲਖਵਿੰਦਰ ਸਿੰਘ ਰੋਸ਼ਨਵਾਲਾ, ਗੁਰਜੰਟ ਸਿੰਘ ਜਰਮਨੀ, ਸੁਰਜੀਤ ਸਿੰਘ, ਨਛੱਤਰ ਸਿੰਘ ਤੋਂ ਇਲਾਵਾ ਹੋਰ ਪੰਚ, ਸਰਪੰਚ ਅਤੇ ਇਲਾਕੇ ਦੇ ਮੋਹਤਵਾਰ ਹਾਜਰ ਸਨ।