ਭਾਰਤੀ ਕਿਸਾਨ ਯੂਨੀਅਨ ਮਾਨ ਤੇ ਮੁਸਲਮਾਨ ਭਾਈਚਾਰੇ ਨੇ ਨਾਗਰਿਕ ਸੋਧ ਬਿੱਲ ਦੇ ਵਿਰੋਧ 'ਚ ਕੀਤਾ ਸ਼ਾਂਤਮਈ ਪ੍ਰਦਰਸ਼ਨ

ਕੋਟ ਈਸੇ ਖਾਂ ,12 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਅੱਜ ਭਾਰਤੀ ਕਿਸਾਨ ਯੂਨੀਅਨ ਮਾਨ ਤੇ ਮੁਸਲਮਾਨ ਭਾਈਚਾਰੇ ਨੇ ਮਿਲ ਕੇ ਜੋ ਕੇਂਦਰ ਸਰਕਾਰ ਵੱਲੋਂ ਨਰਿੰਦਰ ਮੋਦੀ ,ਅਮਿਤ ਸ਼ਾਹ ਬੀਜੇਪੀ ਸਰਕਾਰ ਵੱਲੋਂ ਨਾਗਰਿਕ ਸੋਧ ਬਿੱਲ ਵਿੱਚ ਤੋੜ ਮਰੋੜ ਕਰਕੇ ਧਰਮਾਂ ਨੂੰ ਵੰਡਿਆ ਹੈ ।ਇਸ ਦੇ ਵਿਰੋਧ ਵਿੱਚ ਅੱਜ ਸਿੱਖ ਭਾਈਚਾਰਾ, ਮੁਸਲਮ ਭਾਈਚਾਰਾ ਨੇ ਇਕੱਤਰ ਹੋ ਕੇ ਕੋਟ ਈਸੇ ਖਾਂ ਦੇ ਮੇਨ ਚੌਕ ਵਿੱਚ ਰੋਸ ਧਰਨਾ ਲਗਾਉਣ ਉਪਰੰਤ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਕੋਟ ਈਸੇ ਖਾਂ ਮਨਿੰਦਰਪਾਲ ਸਿੰਘ ਨੂੰ ਦਿੱਤਾ ।ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵੰਤ ਸਿੰਘ ਬਰਾਮਕੇ ਜਨਰਲ ਸਕੱਤਰ ਪੰਜਾਬ ਨੇ ਦੱਸਿਆ ਕਿ ਅਸੀਂ ਨਾਗਰਿਕ ਸੋਧ ਬਿੱਲ ਵਿੱਚ ਕੀਤੀ ਭੰਨ ਤੋੜ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਨਾ ਹੀ ਅਸੀਂ ਲਾਗੂ ਹੋਣ ਦਿਆਂਗੇ ਸਰਕਾਰਾਂ ਲੋਕਾਂ ਦੀਆਂ ਰੱਖਿਆ ਵਾਸਤੇ ਬਣਦੀਆਂ ਹਨ ਨਾਂ ਕੀ ਧਰਮਾਂ ਨੂੰ ਤੋੜਨ ਵਾਸਤੇ ।ਜਦੋਂ ਵੀ ਹਾਕਮ ਧਿਰਾਂ ਨੇ ਲੋਕਾਂ ਨਾਲ ਧਰਮਾਂ ਨਾਲ ਬੇਇਨਸਾਫ਼ੀ ਕੀਤੀ ਉਨ੍ਹਾਂ ਲੋਕਾਂ ਨੂੰ ਆਪਣੇ ਰਾਜ ਤੋਂ ਹੱਥ ਤੋੜੇ ਪਏ ।ਇਸ ਮੌਕੇ ਬਲਵੰਤ ਸਿੰਘ ਬਹਿਰਾਮ ਕੇ ਜਰਨਲ ਸਕੱਤਰ ਪੰਜਾਬ ,ਮੌਲਾਨਾ ਹੁਸੈਨ ਅਹਿਮਦ ਮੌਲਵੀ ਮਸੀਤਾ ,ਸਾਰਜ ਸਿੰਘ ਪ੍ਰਚਾਰ ਸਕੱਤਰ , ਕਾਮਰੇਡ ਸੁਰਜੀਤ ਸਿੰਘ ਗਗੜਾ, ਸੁਰਜੀਤ ਸਿੰਘ ਰਾਮਗੜ੍ਹ, ਮੌਲਾਨਾ ਸਧਰੇ ਆਲਮ ,ਸ਼ੇਰ ਸਿੰਘ ਖੱਬੇ ਜ਼ਿਲ੍ਹਾ ਸੈਕਟਰੀ ,ਫਾਰੂਕ ਅਹਿਮਦ ਬੇਗ 'ਸੈਕਟਰੀ ਮੁਹੰਮਦ ਅਸਪਰ 'ਮੁਹੱਬਤ ਸਰਫਰਾਜ ਪ੍ਰਧਾਨ ਮੋਗਾ ,ਸਵਰਨ ਸਿੰਘ ਬਲਾਕ ਪ੍ਰਧਾਨ ,ਰਛਪਾਲ ਸਿੰਘ ਭਿੰਡਰ ,ਰਾਜਿੰਦਰ ਸਿੰਘ ਖਹਿਰਾ, ਤੋਤਾ ਸਿੰਘ , ਮਨਜੀਤ ਸਿੰਘ ਫੌਜੀ ,ਮਨਮੋਹਨ ਸਿੰਘ ਮਸੀਤਾਂ, ਨਿਰਭੈ ਸਿੰਘ ਭਿੰਡਰ ,ਸਤਿਕਾਰ ਕਮੇਟੀ ,ਹਰਨੇਕ ਸਿੰਘ ਮਸੀਤਾਂ ਪ੍ਰਧਾਨ ਆਦਿ ਹਾਜ਼ਰ ਸਨ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


