ਡਰੋਲੀ ਭਾਈ ਵਿਖੇ ਸ਼ਹੀਦੀ ਸਮਾਗਮ ਹੋਇਆ
ਮੋਗਾ,31 ਦਸੰਬਰ (ਜਸ਼ਨ): ਮੋਗਾ ਜ਼ਿਲ੍ਹੇ ਦੇ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜਾਦਿਆਂ, ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਅਤੇ 1704ਈ: ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਹੋਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਹੋਏ ਇਸ ਸਹੀਦੀ ਸਮਾਗਮ ‘ਚ ਡਾ. ਸੰਤ ਬਾਬਾ ਗੁਰਨਾਮ ਸਿੰਘ , ਗਿਆਨੀ ਗੁਰਵੰਤ ਸਿੰਘ ਕੋਟ ਈਸੇ ਖਾਂ ਵੱਲੋਂ ਗੁਰ ਇਤਿਹਾਸ, ਗੁਰਮਤਿ ਵਿਚਾਰਾਂ ਅਤੇ ਭਾਈ ਗੁਰਜੀਵਨ ਸਿੰਘ ਮਦੇ ਰਾਗੀ ਜਥੇ ਵੱਲੋਂ ਗੁਰਸਬਦ ਕੀਰਤਨ ਸ੍ਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਰਿਹਾ। ਅਖੀਰ ‘ਚ ਹੋਏ ਸਨਮਾਨ ਸਮਾਰੋਹ ‘ਚ ਡਾ. ਸੰਤ ਬਾਬਾ ਗੁਰਨਾਮ ਸਿੰਘ ਤੇ ਕਮੇਟੀ ਪ੍ਰਧਾਨ ਸੂਬੇਦਾਰ ਮੇਜਰ ਸਿੰਘ ਵੱਲੋਂ ਵੱਖ ਵੱਖ ਸਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਹੈੱਡ ਗ੍ਰੰਥੀ ਭਾਈ ਬੂਟਾ ਸਿੰਘ, ਸਰਪੰਚ ਜਸਪਾਲ ਸਿੰਘ, ਡਾ. ਸਾਹਿਬ ਸਿੰਘ ਸੰਮਤੀ ਮੈਂਬਰ, ਬੀਬੀ ਬਲਦੇਵ ਕੌਰ, ਭਾਈ ਇਕਬਾਲ ਸਿੰਘ ਸੰਘਾ, ਭਾਈ ਮਨਜੀਤ ਸਿੰਘ, ਭਾਈ ਹਰਦੇਵ ਸਿੰਘ, ਭਾਈ ਜਸਪ੍ਰੀਤ ਸਿੰਘ ਜੱਸੀ, ਭਾਈ ਜਗਤਾਰ ਸਿੰਘ ਪ੍ਰਧਾਨ ਕਲੱਬ ਆਦਿ ਦੇ ਨਾਮ ਵਰਨਣਯੋਗ ਹਨ।