ਗੋਲਡਨ ਐਜੂਕੇਸ਼ਨ ਦੇ ਵਿਦਿਆਰਥੀ ਨੇ ਹਾਸਲ ਕੀਤੇ 6.5 ਬੈਂਡ

ਮੋਗਾ,31 ਦਸੰਬਰ(ਜਸ਼ਨ):ਗੋਲਡਨ ਐਜੂਕੇਸ਼ਨ ਸੰਸਥਾ ਤੋਂ ਆਈਲਜ਼ ਕਰਨ ਵਾਲੇ ਵਿਦਿਆਰਥੀ ਵਧੀਆ ਬੈਂਡ ਸਕੋਰ ਲੈ ਕੇ ਵਿਦੇਸ਼ਾਂ ਵਿਚ ਉੱਚ ਵਿੱਦਿਆਂ ਹਾਸਲ ਕਰਨ ‘ਚ ਕਾਮਯਾਬ ਹੋ ਰਹੇ ਹਨ। ਇਸ ਵਾਰ ਸੰਸਥਾ ਦੀ ਵਿਦਿਆਰਥਣ ਬਿਪਨਦੀਪ ਕੌਰ ਨੇ 6.5 ਬੈਂਡ ਹਾਸਲ ਕਰ ਕੇ , ਸੰਸਥਾ ਦਾ ਨਹੀਂ ਬਲਕਿ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਐਮ.ਡੀ ਸੁਭਾਸ਼ ਪਲਤਾ, ਡਾਇਰੈਕਟਰ ਰਮਨ ਅਰੋੜਾ ਅਤੇ ਅਮਿਤ ਪਲਤਾ ਨੇ ਦੱਸਿਆ ਕਿ ਸੰਸਥਾ ਵਿਚ ਵਿਦਿਆਰਥੀਆਂ ਨੂੰ ਵਧਿਆ ਕੋਚਿੰਗ, ਲੇਟੈਸਟ ਸਟੱਡੀ ਮਟੀਰੀਅਲ, ਇਕੱਲੇ-ਇਕੱਲੇ ਵਿਦਿਆਰਥੀ ਦੀ ਸਪੀਕਿੰਗ, ਰੀਡਿੰਗ , ਲਿਸਨਿੰਗ ਤੇ ਰਾਈਟਿੰਗ ਦੀਆ ਕਲਾਸਾਂ ਲਗਵਾਈਆਂ ਜਾਂਦੀਆਂ ਹਨ । ਉਹਨਾਂ ਦੱਸਿਆ ਕਿ ਸੰਸਥਾ ਦੇ ਤਜ਼ੁਰਬੇਦਾਰ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਕੜੀ ਮਿਹਨਤ ਕਰਵਾ ਕੇ ਆਈਲੈਟਸ ਦੀ ਤਿਆਰੀ ਵਿਸਤਾਰ ਪੂਰਵਕ ਕਰਵਾਈ ਜਾਂਦੀ ਹੈ ਤਾਂ ਜੋ ਵਿੱਦਿਆਰਥੀ ਆਈਲੈਟਸ ਵਿਚ ਉੱਚੇ ਬੈਂਡ ਹਾਸਲ ਕਰਕੇ ਆਪਣਾ ਬਾਹਰ ਜਾਣ ਦਾ ਸੁਪਨਾ ਸਾਕਾਰ ਕਰ ਸਕਣ ! ਇਸ ਮੌਕੇ ਡਾਇਰੈਕਟਰ ਸੁਭਾਸ਼ ਪਲਤਾ ਅਤੇ ਸਟਾਫ ਨੇ ਬਿਪਨਦੀਪ ਕੌਰ ਨੂੰ 6.5 ਨੂੰ ਵਧਾਈ ਦਿਤੀ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।