ਹੇਮਕੁੰਟ ਸੀਨੀਅਰ ਸੰਕੈਡਰੀ.ਸਕੂਲ ਦੇ ਐੱਨ.ਐੱਸ. ਐੱਸ ਵਲੰਟੀਅਰਜ਼ ਨੇ ਸੱਤ ਰੋਜ਼ਾ ਕੈਂਪ ਦੌਰਾਨ ਚਲਾਇਆ ਸਫ਼ਾਈ ਅਭਿਆਨ
ਕੋਟਈਸੇ ਖਾਂ ,27 ਦਸੰਬਰ (ਜਸ਼ਨ) :ਸਹਾਇਕ ਡਾਇਰੈਕਟਰ ਸ: ਜਗਦੀਸ਼ ਸਿੰਘ ਰਾਹੀ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਦੇ ਐੱਨ.ਐੱਸ. ਵਲੰਟੀਅਰਜ਼ਨੇ ਸੱਤ ਰੋਜ਼ਾ ਐੱਨ.ਐੱਸ ਕੈਂਪ ਵਿੱਚ ਸਫ਼ਾਈ ਅਭਿਆਨ ਚਲਾਇਆ ।ਵਲੰਟੀਅਰਜ਼ ਨੇ ਸਕੂਲ ਤੋਂ ਜ਼ੀਰਾ ਰੋਡ , ਦਾਤੇ ਵਾਲੇ ਰੋਡ ਅਤੇ ਸਕੂਲ ਦੇ ਆਲੇ-ਦੁਆਲੇ ਦੀ ਸਫਾਈ ਕੀਤੀ । ਵਲੰਟੀਅਰਜ਼ ਨੇ ਸੰਦੇਸ਼ ਦਿੱਤਾ ਕਿ ਸਾਨੂੰ ਆਲੇ-ਦੁਆਲੇ ਦੀ ਸਫ਼ਾਈ ਕਰਨੀ ਚਾਹੀਦੀ ਹੈ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਮੈਡਮ ਰਣਜੀਤ ਕੌਰ ਸੰਧੂ ਨੇ ਵਲੰਟੀਅਰਜ਼ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ ਆਪਣੀ ਅਤੇ ਆਲੇ-ਦੁਆਲੇ ਦੀ ਸਫਾਈ ਕਰਨੀ ਚਾਹੀਦੀ ਹੈ । ਆਲਾ-ਦੁਆਲੇ ਚਾਹੇ ਸਾਡਾ ਘਰ ਹੋਵੇ, ਸਕੂਲ ਜਾਂ ਸ਼ਹਿਰ ਹੋਵੇ ਹਮੇਸ਼ਾ ਸਾਫ਼ ਹੋਣਾ ਚਾਹੀਦਾ ਹੈ । ਵਲੰਟੀਅਰਜ਼ ਨੇ ਆਪਣਾ ਆਲਾ-ਦੁਆਲਾ ਸਾਫ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਵਾਇਆ।ਇਸ ਦੌਰਾਨ ਪ੍ਰੋਗਰਾਮ ਅਫਸਰ ਅਮੀਰ ਸਿੰਘ,ਜਸਵੀਰ ਕੌਰ ਅਤੇ ਮੁਸ਼ਰਫ ਨਾਜ਼ੀਰ ਆਦਿ ਹਾਜ਼ਰ ਸਨ ।