ਮਾਉਟ ਲਿਟਰਾ ਜੀ ਸਕੂਲ ਚ ਧੂਮਧਾਮ ਨਾਲ ਮਨਾਇਆ ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ

ਮੋਗਾ, 25 ਦਸੰਬਰ (ਜਸ਼ਨ):ਬੱਚਿਆ ਨੂੰ ਸਿਰੇ ਤੋਂ ਹੀ ਤਕਨੀਕੀ ਸਿੱਖਿਆ ਦੇ ਸਾਥੀ ਬਣਾਉਣ ਲਈ ਵਧੀਆ ਸੇਵਾਵਾਂ ਨਿਭਾਉਣ ਵਾਲੀ ਮਾਉਟ ਲਿਟਰਾ ਜੀ ਸਕੂਲ ਜੋ ਕਿ ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਵਾਲਾ ਵਿਖੇ ਸਥਿਤ ਹੈ, ਵਿੱਚ ਅੱਜ ਵਿਦਿਆਰਥੀਆਂ ਵੱਲੋਂ ਸਕੂਲ ਚੇਅਰਮੈਨ ਅਨੁਜ ਗੁਪਤਾ, ਪਿ੍ਰੰਸੀਪਲ ਡਾ. ਨਿਰਮਲ ਧਾਰੀ ਦੀ ਅਗਵਾਈ ਹੇਠ ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿਥੇ ਸਮੁੱਚੇ ਸਕੂਲ ਨੂੰ ਰੰਗ-ਬਿਰੰਗੇ ਗੁਬਾਰੇ ਨਾਲ ਸਜਾਇਆ ਗਿਆ, ਉਥੇ ਬੱਚਿਆ ਨੇ ਵੀ ਲਾਲ ਰੰਗ ਦੇ ਕਪੜੇ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਸਾਂਤਾ ਕਲੋਜ ਦੇ ਰੂਪ ਵਿੱਚ ਤਿਆਰ ਹੋਏ ਸਕੂਲ ਦੇ ਅਧਿਆਪਕ ਵੱਲੋਂ ਬੱਚਿਆ ਨੂੰ ਟਾਫੀਆ ਵੰਡੀ ਗਈ ਤੇ ਇਸ ਦਿਵਸ ਦੀ ਮਹੱਤਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰਭੂ ਯੀਸ਼ੂ ਮਸੀਹ ਜੀ ਦੀ ਪ੍ਰਾਥਨਾ ਕਰਕੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ