ਸੁਧੀਰ ਗੋਇਲ,ਸ਼ਿਵਾਜ ਭੋਲਾ,ਜਗਸੀਰ ਕਾਲੇਕੇ,ਜਰਨੈਲ ਖੰਭੇ ਨੂੰ ਥਾਪਿਆ ਚੇਅਰਮੈਨ, ਦਰਸ਼ਨ ਲਲਿਹਾਂਦੀ,ਰਜਿੰਦਰਪਾਲ, ਅਮਨਦੀਪ ਮਨਾਵਾਂ,ਸੁਭਾਸ਼ ਚੰਦਰ ਗੋਇਲ ਹੋਣਗੇ ਵਾਈਸ ਚੇਅਰਮੈਨ,ਵਿਧਾਇਕ ਕਾਕਾ ਲੋਹਗੜ੍ਹ ਅਤੇ ਦਰਸ਼ਨ ਬਰਾੜ ਸਮੇਤ ਕਾਂਗਰਸੀ ਆਗੂਆਂ ਨੇ ਦਿੱਤੀਆਂ ਵਧਾਈਆਂ

ਮੋਗਾ,26 ਦਸੰਬਰ (ਜਸ਼ਨ): ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀਆਂ ਦਾ ਪ੍ਰਬੰਧ ਜਨਤਕ ਨੁਮਾਇੰਦਿਆਂ ਨੂੰ ਸੌਂਪਣ ਦਾ ਕੰਮ ਸ਼ੁਰੂ ਕਰਦਿਆਂ ਹਲਕਾ ਧਰਮਕੋਟ ਅਤੇ ਹਲਕਾ ਬਾਘਾਪੁਰਾਣਾ ਲਈ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਾਰਟੀ ਵਰਕਰਾਂ ਵਲੋਂ ਨਿਭਾਈਆਂ ਪਾਰਟੀ ਪ੍ਰਤੀ ਨਿਰਸਵਾਰਥ ਸੇਵਾਵਾਂ ਬਦਲੇ ਕਾਂਗਰਸ ਦੀ ਰਵਾਇਤ ਮੁਤਾਬਕ ਉਨ੍ਹਾਂ ਨੂੰ ਸਮੇਂ ਸਮੇਂ ‘ਤੇ ਮਾਣ ਸਨਮਾਨ ਦਿੱਤਾ ਜਾਂਦਾ ਹੈ ਤੇ ਇਸੇ ਰਵਾਇਤ ਮੁਤਾਬਕ ਚੇਅਰਮੈਨ ਨਿਯੁਕਤ ਕੀਤੇ ਗਏ ਹਨ। 
ਹਾਈ ਕਮਾਂਡ ਵੱਲੋਂ ਜਾਰੀ ਲਿਸਟ ਮੁਤਾਬਕ ਬਲਾਕ ਫਤਿਹਗੜ੍ਹ ਪੰਜਤੂਰ ਦੇ ਸਿਰਕੱਢ ਆਗੂ ਬਲਾਕ ਪ੍ਰਧਾਨ ਜਰਨੈਲ ਸਿੰਘ ਖੰਭੇ ਨੂੰ ਮਾਰਕੀਟ ਕਮੇਟੀ ਫਤਿਹਗੜ੍ਹ ਪੰਜਤੂਰ ਦਾ ਚੇਅਰਮੈਨ ਅਤੇ ਸਰਪੰਚ ਦਰਸ਼ਨ ਸਿੰਘ ਲਲਿਹਾਂਦੀ ਸੀਨੀਅਰ ਕਾਂਗਰਸੀ ਆਗੂ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। 
ਧਰਮਕੋਟ ਮਾਰਕੀਟ ਕਮੇਟੀ ਲਈ ਚੇਅਰਮੈਨ ਸੁਧੀਰ ਗੋਇਲ ਜਦ ਕਿ ਰਜਿੰਦਰਪਾਲ ਸਿੰਘ ਨੂੰ ਉੱਪ ਚੇਅਰਮੈਨ ਵਜੋਂ ਨਿਯੁਕਤੀ ਦਿੱਤੀ ਗਈ ਹੈ।
ਇਸੇ ਤਰਾਂ ਸਰਪੰਚ ਸ਼ਿਵਾਜ ਸਿੰਘ ਭੋਲਾ ਮਸਤੇਵਾਲਾ ਨੂੰ ਮਾਰਕੀਟ ਕਮੇਟੀ ਕੋਟ ਈਸੇ ਖਾਂ ਦਾ ਚੇਅਰਮੈਨ ਜਦਕਿ ਅਮਨਦੀਪ ਸਿੰਘ ਮਨਾਵਾਂ ਨੂੰ ਉਪ ਚੇਅਰਮੈਨ ਥਾਪਿਆ ਗਿਆ ਹੈ। 

ਇਸੇ ਕੜੀ ਤਹਿਤ ਬਾਬਾ ਜਗਸੀਰ ਸਿੰਘ ਗਿੱਲ ਕਾਲੇਕੇ ਨੂੰ ਬਾਘਾਪੁਰਾਣਾ ਮਾਰਕੀਟ ਕਮੇਟੀ ਦਾ ਚੇਅਰਮੈੈਨ ਅਤੇ ਸੁਭਾਸ਼ ਚੰਦਰ ਗੋਇਲ ਨੂੰ ਉੱਪ ਚੇਅਰਮੈਨ ਥਾਪਿਆ ਗਿਆ ਹੈ। ਇਹਨਾਂ ਨਿਯੁਕਤੀਆਂ ’ਤੇ ਸਮੁੱਚੇ ਮੋਗਾ ਜ਼ਿਲ੍ਹੇ ਦੇ ਅਹਿਮ ਕਾਂਗਰਸੀ ਆਗੂਆਂ ਅਤੇ ਪ੍ਰਵਾਸੀ ਪੰਜਾਬੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਸ ਮੌਕੇ ਕੁਲਬੀਰ ਸਿੰਘ ਲੌਂਗੀਵਿੰਡ ਚੇਅਰਮੈਨ ਲੈਂਡ ਮਾਰਗੇਜ ਬੈਂਕ ਧਰਮਕੋਟ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ,ਇਕਬਾਲ ਸਿੰਘ ਸਮਰਾ ਯੂ ਐੱਸ ਏ,ਸੁਖਮੰਦਰ ਸਿੰਘ ਸਮਰਾ ਯੂ ਐੱਸ ਏ,ਜਗਤਾਰ ਸਿੰਘ ਸਮਰਾ ਯੂ ਐੱਸ ਏ ,ਰੁਪਿੰਦਰ ਸਿੰਘ ਰਾਜੂ ਸਮਰਾ ਯੂ ਐੱਸ ਏ ,ਮਹੇਸ਼ਇੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਨਗਰ ਕੌਂਸਲ ਬਾਘਾਪੁਰਾਣਾ ਦੇ ਪ੍ਰਧਾਨ ਅਨੂੰ ਮਿੱਤਲ ,ਨਗਰ ਕੌਂਸਲ ਫਤਿਹਗੜ੍ਹ ਪੰਜਤੂਰ ਦੀ ਪ੍ਰਧਾਨ ਰਮਨਦੀਪ ਕੌਰ ਗਿੱਲ,ਸੀਨੀਅਰ ਕਾਂਗਰਸੀ ਆਗੂ ਬਿੱਟੂ ਮਿੱਤਲ , ਡਾ: ਦਵਿੰਦਰ ਸਿੰਘ ਗਿੱਲ, ਪਿੰ੍ਰ: ਪੂਰਨ ਸਿੰਘ ,ਸੋਹਣਾ ਖੇਲ੍ਹਾ ਪੀ ਏ,ਅਵਤਾਰ ਸਿੰਘ ਪੀ ਏ, ਮਨਵੀਰ ਸਿੰਘ , ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ,ਸੁਮਿਤ ਕੁਮਾਰ ਬਿੱਟੂ ਮਲਹੋਤਰਾ,ਸਾਬਕਾ ਚੇਅਰਮੈਨ ਸਰਪੰਚ ਗੁਰਬੀਰ ਸਿੰਘ ਗੋਗਾ ,ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ,ਬੇਅੰਤ ਸਿੰਘ ਬਿੱਟੂ ਸਰਪੰਚ ਸੈਦ ਮੁਹੰਮਦ,ਸਰਪੰਚ ਬਿੰਦਰ ਘਲੋਟੀ, ਪ੍ਰਕਾਸ਼ ਰਾਜਪੂਤ ਆਦਿ ਨੇ ਆਖਿਆ ਕਿ ਕਾਂਗਰਸ ਪਾਰਟੀ ਹਮੇਸ਼ਾ ਮਿਹਨਤੀ ਅਤੇ ਟਕਸਾਲੀ ਵਰਕਰਾਂ ਦ ਸਨਮਾਨ ਕਰਦੀ ਹੈ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ