ਜੋਸਨ ਇਲੈਕਟ੍ਰੋਹੋਮਿਉਪੈਥਿਕ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਲੀਵਰ ਕੇਅਰ ਵਰਲਡ ਦੇ ਉਦਘਾਟਨ ਮੌਕੇ ਲਗਾਇਆ ਮੁੱਫਤ ਮੈਡੀਕਲ ਕੈਂਪ

ਤਰਨਤਾਰਨ,25 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ): ਤਰਨਤਾਰਨ ਵਿਖੇ ਨਵੇਂ ਜੋਸਨ ਇਲੈਕਟ੍ਰੋਹੋਮਿਉਪੈਥਿਕ ਮਲਟੀਸਪੈਸ਼ਲਿਟੀ ਹਸਪਤਾਲ  ਅਤੇ ਲੀਵਰ ਕੇਅਰ ਵਰਲਡ ਹਸਪਤਾਲ ਦਾ ਉਦਘਾਟਨ ਭਾਰਤ ਦੇ ਇਲੈਕਟ੍ਰੋਹੋਮਿਉਪੈਥੀ ਦੇ ਮਹਾਨ ਖੋਜ ਕਰਤਾ ਰੈਬੀਸਨ ਇੰਡੀਆ ਫਾਰਮਾਂ ਚੰਬਾ ਦੇ ਮੁੱਖ ਡਾਕਟਰ ਸੰਜੀਵ ਸ਼ਰਮਾ ਅਤੇ ਈ ਡੀ ਐਮ ਏ ਪੰਜਾਬ ਦੇ ਚੇਅਰਮੈਨ ਡਾਕਟਰ ਜਗਤਾਰ ਸਿੰਘ ਸੇਖੋਂ ਸਾਹਿਬ ਦੁਆਰਾ ਕੀਤਾ ਗਿਆ। ਇਸ ਮੌਕੇ ਡਾਕਟਰ ਸੰਤੋਖ ਸਿੰਘ ਬਾਠ ਅਤੇ ਡਾਕਟਰ ਪਰਵੀਨ ਕੌਰ ਬਾਠ ਦੁਆਰਾ ਮੁੱਫਤ ਇਲੈਕਟ੍ਰੋਹੋਮਿਉਪੈਥੀ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਤਰਨਤਾਰਨ ਦੇ ਆਸਪਾਸ ਦੇ ਪਿੰਡਾਂ ਤੋਂ ਆਏ ਮਰੀਜ਼ਾਂ ਦਾ ਮੁੱਫਤ ਚੈਕਅਪ ਕਰਕੇ ਫ੍ਰੀ ਇਲੈਕਟ੍ਰੋਹੋਮਿਉਪੈਥੀ ਦਵਾਈਆਂ ਦਿੱਤੀਆਂ ਗਈਆਂ । ਇਸ ਕੈਂਪ ਵਿਚ ਕਾਲਾ ਪੀਲੀਆ, ਪਿੱਤੇ ਦੀ ਪੱਥਰੀ, ਗਠੀਆ, ਸੂਗਰ, ਸਰਵਾਈਕਲ, ਬਲੱਡ ਪ੍ਰੈਸ਼ਰ,ਬੱਚੇਦਾਨੀ ਦੀ ਗੰਢਾਂ, ਲਿਕੋਰੀਆ,ਤੇਜਾਬ, ਚਮੜੀ ਰੋਗ, ਆਦਿ ਬਿਮਾਰੀਆਂ ਦੇ ਮਰੀਜ਼ ਚੈੱਕ ਕੀਤੇ ਗਏ । ਇਸ ਮੈਡੀਕਲ ਟੀਮ ‘ਚ ਈ ਡੀ ਐਮ ਏ ਰਜਿ ਪੰਜਾਬ ਦੇ ਪ੍ਰਧਾਨ ਡਾਕਟਰ ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਈ ਡੀ ਐਮ ਏ  ਡਾਇਰੈਕਟਰ ਡਾਕਟਰ ਜਸਵਿੰਦਰ ਸਿੰਘ ਸਮਾਧ ਭਾਈ, ਈ ਡੀ ਐਮ ਏ ਦੀ ਰੀੜ੍ਹ ਦੀ ਹੱਡੀ ਡਾਕਟਰ ਜਗਜੀਤ ਸਿੰਘ ਗਿੱਲ ,ਡਾਕਟਰ ਕਮਲਜੀਤ ਕੌਰ ਸੇਖੋਂ, ਸੈਕਟਰੀ ਡਾਕਟਰ ਮਨਜੀਤ ਸਿੰਘ ਸੱਗੂ, ਡਾਕਟਰ ਜਸਪਾਲ ਸਿੰਘ ਵਿਰਕ, ਡਾਕਟਰ  ਸਰਬਜੀਤ ਸਿੰਘ ਫਤਿਆਬਾਦ, ਡਾਕਟਰ ਪਲਵਿੰਦਰ ਸਿੰਘ ਝਾਮਕਾ, ਡਾਕਟਰ ਨਿਸ਼ਾਨ ਸਿੰਘ ਮਾਨੋਚਾਹਲ, ਆਦਿ ਡਾਕਟਰ ਸਾਹਿਬਾਨਾਂ ਨੇ ਆਪਣੀ ਹਾਜਰੀ ਲੁਆਈ ਇਸ ਕੈਂਪ ਵਿਚ 250 ਦੇ ਕਰੀਬ ਮਰੀਜ਼ ਚੈਕ ਕੀਤੇ ਗਏ।