ਸ਼੍ਰੀ ਦੇਵਿਪਆ ਤਿਆਗੀ ਬਣੇ ‘ਇਸਕਾਨ’ ਪ੍ਰਚਾਰ ਸਮਿਤੀ ਮੋਗਾ ਇਕਾਈ ਦੇ ਚੇਅਰਮੈਨ
ਮੋਗਾ,22 ਦਸੰਬਰ (ਜਸ਼ਨ):ਇੰਟਰਨੈਸ਼ਨਲ ਸੋਸਾਇਟੀ ਫਾਰ ਕਰਿਸ਼ਨਾ ਕਾਨਸ਼ਿਅਸਨੈੱਸ ਕਰੂਕਸ਼ੇਤਰ ਤੋਂ ਸ਼੍ਰੀਮਾਨ ਸਾਕਸ਼ੀ ਗੋਪਾਲ ਪ੍ਰਭੂ ਵੱਲੋਂ ਇਸਕਾੜ ਪ੍ਰਚਾਰ ਸਮਿਤੀ ਮੋਗਾ ਦਾ ਗਠਨ ਕੀਤਾ ਗਿਆ, ਜਿਸ ਵਿਚ ਸ਼੍ਰੀ ਦੇਵਿਪਆ ਤਿਆਗੀ ਨੂੰ ਚੇਅਰਮੈਨ ,ਸ਼੍ਰੀ ਨਵੀਨ ਗੁਪਤਾ ਨੂੰ ਸੀਨੀਅਰ ਵਾਈਸ ਚੇਅਰਮੈਨ ,ਸ਼੍ਰੀ ਸੁਸ਼ੀਲ ਢੀਂਗਰਾ ਨੂੰ ਪ੍ਰਧਾਨ ,ਸ਼੍ਰੀ ਨਰਿੰਦਰ ਕੁਮਾਰ ਨੂੰ ਮੁੱਖ ਪ੍ਰਧਾਨ ,ਸ਼੍ਰੀ ਰਜਨੀਸ਼ ਕੁਮਾਰ ਨੂੰ ਖਚਾਨਚੀ ਅਤੇ ਹੋਰਨਾਂ ਅਹਿਮ ਸ਼ਖਸੀਅਤਾਂ ਦੀ ਨਿਯੁਕਤੀ ਕੀਤੀ ਗਈ। ਚੇਅਰਮੈਨ ਸ਼੍ਰੀ ਦੇਵਿਪਆ ਤਿਆਗੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਇਸਕਾਨ’ ਨੂੰ ‘‘ਹਰੇ ਕਿ੍ਰਸ਼ਨਾ ਅੰਦੋਲਨ’’ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਿਸ਼ਨਾ ਚੇਤਨਾ ਦਾ ਮਤਲਬ ਿਸ਼ਨ ਦਾ ਜਾਗਿ੍ਰਤ ਹੋਣਾ ਹੈ ਜਿਸ ਦਾ ਸੁੰਦਰ ਹਨੇਰਾ ਰੂਪ ,ਸੱਚ ਅਤੇ ਆਨੰਦ ਨਾਲ ਭਰਪੂਰ ਹੈ ਅਤੇ ਿਸ਼ਨਾ ਚੇਤਨਾ ਯੋਗਾ ਦੀ ਅਸਲ ਸੰਪੂਰਨਤਾ ਹੈ। ਉਹਨਾਂ ਦੱਸਿਆ ਕਿ ਇਹ 1966 ‘ਚ ਨਿਯੂਯਾਰਕ ਨਗਰ ‘ਚ ਭਗਤੀ ਵੇਧਾਤਾਂ ਸਵਾਮੀ ਪ੍ਰਭੂਪਾਦ ਨੇ ਆਰੰਭ ਕੀਤਾ ਸੀ ਅਤੇ ਦੇਸ਼ਾਂ ਵਿਦੇਸ਼ਾਂ ‘ਚ ਇਸ ਸੰਸਥਾ ਦੇ ਸਿੱਖਿਆ ਸੰਸਥਾਨ ਅਤੇ ਮੰਦਿਰ ਹਨ। ਇਸ ਮੌਕੇ ਸਮਿਤੀ ਵੱਲੋਂ ਦੱਸਿਆ ਗਿਆ ਹੈ ਕਿ ਆਉਣ ਵਾਲੇ ਸਮੇਂ ‘ਚ ਇਸਕਾਨ ਕੁਰੂਕਸ਼ੇਤਰ ਵੱਲੋਂ ਇਸਕਾਨ ਨਾਲ ਸਬੰਧਿਤ ਕੋਈ ਵੀ ਕੰਮ ਮੋਗਾ ‘ਚ ਇਸਕਾਨ ਪ੍ਰਚਾਰ ਸਮਿਤੀ ਮੋਗਾ ਰਾਹੀਂ ਕੀਤਾ ਜਾਵੇਗਾ, ਜਿਸ ਵਿਚ ਮੁੱਖ ਰੂਪ ਨਾਲ ਭਗਵਾਨ ਜਗਨਨਾਥ ਰਥ ਯਾਤਰਾ ਜੂਨ 2020 ‘ਚ ਹੋਵੇਗਾ । ਉਹਨਾਂ ਦੱਸਿਆ ਕਿ ਸਧਾਰਨ ਨਿਯਮਾਂ ਅਤੇ ਸਾਰੀਆਂ ਜਾਤੀਆਂ ਧਰਮਾਂ ਪ੍ਰਤੀ ਨਿਸ਼ਠਾ ਦੇ ਚੱਲਦਿਆਂ ਇਸ ਮੰਦਿਰ ਦੇ ਅਨੁਯਾਈਆਂ ਦੀ ਸੰਖਿਆ ਲਗਾਤਾਰ ਵੱਧਦੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਹਰ ਉਹ ਵਿਅਕਤੀ ਜੋ ਕਿਸ਼ਨ ‘ਚ ਲੀਨ ਹੋਣਾ ਚਾਹੁੰਦਾ ਹੈ ,ਉਹਨਾਂ ਦਾ ਮੰਦਿਰ ਸਵਾਗਤ ਕਰਦਾ ਹੈ। ਉਹਨਾਂ ਦੱਸਿਆ ਕਿ ਸਵਾਮੀ ਪ੍ਰਭੂਪਾਦ ਜੀ ਦੇ ਅਣਥੱਕ ਯਤਨਾ ਸਦਕਾ ਮਹਿਜ਼ 10 ਸਾਲਾਂ ‘ਚ ਸਮੁੱਚੇ ਵਿਸ਼ਵ ‘ਚ 107 ਮੰਦਿਰਾਂ ਦਾ ਨਿਰਮਾਣ ਹੋ ਚੁੱਕਿਆ ਸੀ ਅਤੇ ਇਸ ਸਮੇਂ ਇਸਕਾਨ ਸਮੂਹ ਦੇ ਲਗਭਗ 800 ਤੋਂ ਜ਼ਿਆਦਾ ਮੰਦਿਰਾਂ ਦੀ ਸਥਾਪਨਾ ਹੋ ਚੁੱਕੀ ਹੈ।