ਮਾਉਟ ਲਿਟਰਾ ਜੀ ਸਕੂਲ ‘ਚ ਰਾਮਾਨੁਜਨ ਦੇ ਜਨਮਦਿਨ ਨੂੰ ਮੈਥ ਡੇ ਦੇ ਰੂਪ ਵਿਚ ਮਨਾਇਆ

ਮੋਗਾ, 22 ਦਸੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਰਾਮਾਨੁਜਨ ਦੇ ਜਨਮਦਿਨ ਨੂੰ ਮੈਥ ਡੇ ਦੇ ਰੂਪ ਵਿਚ ਮਨਾਇਆ। ਇਸ ਮੌਕੇ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਬੱਚਿਆਂ ਨੂੰ ਦੈਨਿਕ ਜੀਵਨ ਵਿਚ ਗਣਿਤ ਦੇ ਉਪਯੋਗ ਤੇ ਅਧਾਰਿਤ ਸਕਿਟ ਪੇਸ਼ ਕੀਤਾ ਅਤੇ ਮੈਥੇਮੈਟਿਕਸ ਟਿਰਕਸ, ਮੈਥੇਮੈਟਿਕਸ ਪਜਲਸ, ਮੈਥਸ ਗੇਮ, ਕੁਇਜ਼ ਮੁਕਾਬਲੇ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਰਾਮਾਨੁਜਨ ਆਧੁਨਿਕ ਭਾਰਤ ਦੇ ਉਹਨਾਂ ਵਿਅਕਤੀਆਂ ਵਿਚੋਂ ਹਨ ਜਿਨ੍ਹਾਂ ਵਿਸ਼ਵ ਵਿਚ ਨਵੇਂ ਗਿਆਨ ਨੂੰ ਪਾਉਣ ਅਤੇ ਖੋਜ ਦੀ ਪਹਿਲ ਕੀਤੀ ਸੀ। ਇਸ ਮੌਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਸਕੂਲ ਵੱਲੋਂ ਅਜਿਹੇ ਜਾਗਰੂਕਤਾ ਦਿਵਸ ਦਾ ਆਯੋਜਨ ਸਮੇਂ-ਸਮੇਂ ਤੇ ਆਯੋਜਿਤ ਕੀਤਾ ਜਾਂਦਾ ਹੈ, ਤਾ ਜੋ ਵਿਦਿਆਰਥੀਆਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਨਿਖਾਰਿਆ ਜਾ ਸਕੇ। ਉਹਨਾਂ ਸਕੂਲ ਪਿ੍ਰੰਸੀਪਲ ਤੇ ਸਟਾਫ ਵੱਲੋਂ ਕਰਵਾਏ ਸਮਾਗਮ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।