ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ 21 ਹਜ਼ਾਰ ਪੌਦੇ ਲਗਵਾਉਣ ਅਤੇ ਸੰਭਾਲਣ ਵਾਲਿਆਂ ਨੂੰ ਦਿੱਤੇ ਗਏ ਇਨਾਮ

Tags: 

ਮੋਗਾ,21 ਦਸੰਬਰ (ਜਸ਼ਨ): ਅੱਜ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ ਮੋਗਾ ਜਿਲ੍ਹੇ ਵਿੱਚ 21 ਹਜ਼ਾਰ ਪੌਦੇ ਲਗਵਾਉਣ ਦਾ ਟੀਚਾ ਮਿਥਿਆ ਗਿਆ ਸੀ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਆਕਰਸ਼ਕ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਲੱਕੀ ਡਰਾਅ ਰਾਹੀਂ ਪਹਿਲਾਂ ਇਨਾਮ ਸਾਹਿਲ ਨੂੰ ਐਲ.ਈ.ਡੀ.ਟੀ.ਵੀ, ਦਸਰਾ ਇਨਾਮ ਰਵੀ ਕੁਮਾਰ ਨੂੰ ਫਰਿਜ਼, ਤੀਜਾ ਇਨਾਮ ਰਾਣੀ ਕੌਰ ਨੂੰ ਵਾਸ਼ਿੰਗ ਮਸ਼ੀਨ, ਚੌਥਾ ਇਨਾਮ ਵਿਜੈ ਨੂੰ 2100 ਰੁਪਏ ਅਤੇ ਪੰਜਵਾਂ ਇਨਾਮ ਕੁਲਬੀਰ ਕੌਰ ਨੂੰ 2100 ਰੁਪਏ ਅਤੇ ਛੇਵਾਂ ਇਨਾਮ ਮਨੋਜ ਕੁਮਾਰ ਨੂੰ 1100 ਰੁਪਏ ਦੇ ਦਿੱਤੇ ਗਏ। ਇਸ ਮੌਕੇ ਤੇ ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੇ ਪ੍ਰਧਾਨ ਦਰਸ਼ਨ ਲਾਲ ਗਰਗ, ਸੈਕਟਰੀ ਦੀਪਕ ਜਿੰਦਲ, ਕੈਸ਼ੀਅਰ ਰਾਜਨ ਗਰਗ, ਦਵਿੰਦਰ ਪਾਲ ਸਿੰਘ, ਕੁਲਦੀਪ ਸਿੰਘ ਸਹਿਗਲ, ਦੀਪਕ ਤਾਇਲ, ਪੀ.ਐਸ. ਤੂਰ, ਖੁਸ਼ੀਲ ਬਾਂਸਲ, ਹਰਬੰਸ ਲਾਲ ਗਰਗ, ਰਾਕੇਸ਼ ਜੈਸਵਾਲ ਅਤੇ ਅਨਿਲ ਗੋਇਲ ਸ਼ਾਮਲ ਸਨ। ਪ੍ਰਧਾਨ ਦਰਸ਼ਨ ਲਾਲ ਗਰਗ ਅਤੇ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ  ਨੇ ਪ੍ਰੈਸ ਨੂੰ ਦੱਸਿਆ ਕਿ ਲਾਇਨਜ਼ ਕਲੱਬ ਰਾਹੀਂ ਅਸੀਂ ਲੋੜਵੰਦ ਲੋਕਾਂ ਦੀ ਮਦਦ ਕਰਦੇ ਰਹਾਂਗੇ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਰਹਾਂਗੇ। ਅੱਜ ਦੀ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਨਵੇ ਸ਼ੈਸ਼ਨ ਵਿੱਚ ਲੋੜਵੰਦ ਸਕੂਲਾਂ ਨੂੰ 100 ਬੈਂਚ ਮੁਹੱਈਆ ਕਰਵਾਏ ਜਾਣਗੇ।