ਭੂਚਾਲ ਦੇ ਜਬਰਦਸਤ ਝਟਕਿਆਂ ਨੇ ਪੰਜਾਬ ,ਹਰਿਆਣਾ ਅਤੇ ਪਾਕਿਸਤਾਨ ਨੂੰ ਕੀਤਾ ਪ੍ਰਭਾਵਿਤ , ਲੋਕ ਘਰਾਂ ਚੋਂ ਨਿਕਲੇ ਬਾਹਰ
ਮੋਗਾ,20 ਦਸੰਬਰ (ਜਸ਼ਨ): ਅੱਜ ਸ਼ਾਮ 5.20 ਦੇ ਕਰੀਬ ਭੂਚਾਲ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਗਏ । ਭੂਚਾਲ ਆਉਣ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ ਪਰ ਇਹ ਝਟਕੇ ਸਿਰਫ਼ 10 ਕੁ ਸੈਕੰਡ ਹੋਣ ਕਰਕੇ ਲੋਕਾਂ ਵਿਚ ਬਹੁਤੀ ਘਬਰਾਹਟ ਪੈਦਾ ਨਹੀਂ ਹੋਈ ਪਰ ਲੋਕ ਚਿੰਤਤ ਜ਼ਰੂਰ ਨਜ਼ਰ ਆਏ । ਇਹਨਾਂ ਝਟਕਿਆਂ ਦਾ ਸਭ ਤੋਂ ਵੱਧ ਪਤਾ ਪੱਤਰਕਾਰਾਂ ਨੂੰ ਹੀ ਲੱਗਿਆ ਕਿਉਂਕਿ ਇਹ ਸਮਾਂ ਖਬਰਾਂ ਟਾਈਪ ਕਰਨ ਦਾ ਹੰੁਦਾ ਹੈ ਅਤੇ ਕੰਪਿੳੂਟਰ ’ਤੇ ਕੰਮ ਕਰਨ ਵਾਲਿਆਂ ਨੂੰ ਭੂਚਾਲ ਦਾ ਅਸਰ ਤੁਰੰਤ ਪਤਾ ਲੱਗ ਗਿਆ ਜਦੋਂ ਉਹਨਾਂ ਸਾਹਮਣੇ ਪਈਆਂ ਐੱਲ ਈ ਡੀਜ਼ ਅਚਾਨਕ ਹਿੱਲਣ ਲੱਗੀਆਂ । ਪਲ ਭਰ ਲਈ ਉਹਨਾਂ ਨੂੰ ਅਚਾਨਕ ਆਏ ਇਸ ਭੂਚਾਲ ਦਾ ਅਹਿਸਾਸ ਨਹੀਂ ਹੋਇਆ ਪਰ ਜਦ ਉਹਨਾਂ ਘਬਰਾਹਟ ਵਿਚ ਇਕ ਦੂਜੇ ਵੱਲ ਦੇਖਿਆ ਤਾਂ ਸਭ ਸਮਝ ਗਏ ਕਿ ਕੁਰਸੀਆਂ ਅਤੇ ਮੇਜ਼ ਕਿਉਂ ਹਿੱਲ ਰਹੇ ਹਨ ,ਤੇ ਫਿਰ ਅੱਖ ਦੇ ਫੋਰ ਵਿਚ ਬਾਕੀ ਲੋਕਾਂ ਵਾਂਗ ਸਭ ਨੂੰ ਆਪਣੇ ਦਫਤਰ ਛੱਡ ਕੇ ਬਾਹਰ ਭੱਜਣਾ ਪਿਆ । APPROXIMATELY 6,8 RICTER ਦਾ ਭੂਚਾਲ ਆਉਣ ਦੇ 10 ਕੁ ਸੈਕਿਡਾਂ ਬਾਅਦ ਅਖਬਾਰਾਂ ਦੇ ਦਫਤਰਾਂ ਵਿਚ ਫੋਨ ਦੀਆਂ ਘੰਟੀਆਂ ਵੱਜਣ ਲੱਗੀਆਂ ਅਤੇ ਲੋਕ ਇਹ ਜਾਨਣਾ ਚਾਹੰੁਦੇ ਸਨ ਕਿ ਕੀ ਸੱਚਮੁੱਚ ਭੂਚਾਲ ਆਇਆ ਹੈ ? ਹਾਲ ਦੀ ਘੜੀ ਮੋਗਾ ਵਿਚ ਹੀ ਇਸ ਭੂਚਾਲ ਬਾਰੇ ਕਨਫਰਮ ਹੋ ਸਕਿਆ ਹੈ । ਪੰਜਾਬ ਤੋਂ ਇਲਾਵਾ ਹੋਰਨਾਂ ਥਾਵਾਂ ’ਤੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਤਿਰਛੀ ਨਜ਼ਰ ਕਾਲਮਾਂ ਨਾਲ ਪੰਜਾਬੀਆਂ ‘ਚ ਆਪਣੀ ਪੱਤਰਕਾਰੀ ਦੀ ਛਾਪ ਛੱਡਣ ਵਾਲੇ ਬਲਜੀਤ ਸਿੰਘ ਬੱਲੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੰਡੀਗੜ੍ਹ ,ਸਮੁੱਚਾ ਪੰਜਾਬ ,ਹਰਿਆਣਾ ਅਤੇ ਪਾਕਿਸਤਾਨ ਵਿਚ ਵੀ ਇਹ ਭੂਚਾਲ ਅਸਰਅੰਦਾਜ਼ ਹੋਇਆ ਹੈ । ਉਹਨਾਂ ਦੱਸਿਆ ਕਿ ਇਸ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਸੀ ਅਤੇ ਭੂਚਾਲ ਦਾ ਬਹੁਤਾ ਅਸਰ ਵੀ ਪਾਕਿਸਤਾਨ ’ਤੇ ਹੋਣ ਦਾ ਅੰਦੇਸ਼ਾ ਹੈ।ਲਕੈਨੋ ਡਿਸਕਵਰੀ ਸਾਈਟ ਮੁਤਾਬਕ ਅੱਜ ਸਵੇਰੇ 11 ਵਜੇ ਦੇ ਕਰੀਬ ਵੀ ਦੁਨੀਆਂ ਦੇ ਵੱਖ ਵੱਖ ਖੇਤਰਾਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਦੀ ਟੀਮ ਵੱਲੋਂ ਪਾਠਕਾਂ ਨੂੰ ਅਗਲੇਰੇ ਕੁਝ ਘੰਟਿਆਂ ਤੱਕ ਸੁਚੇਤ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ।