ਪੱਤਰਕਾਰਾਂ ’ਤੇ ਚਲਾਈਆਂ ਗੋਲੀਆਂ,ਇਕ ਦੀ ਮੌਤ,ਦੂਜਾ ਗੰਭੀਰ

Tags: 

ਕੋਟ ਈਸੇ ਖਾਂ,19 ਦਸੰਬਰ (ਨਵਦੀਪ ਮਹੇਸ਼ਰੀ/ਜਸ਼ਨ): ਅੱਜ ਲੁਧਿਆਣਾ ਮੋਗਾ ਰੋਡ ’ਤੇ ਜ਼ਿਲ੍ਹਾ ਮੋਗਾ ਦੇ ਥਾਣਾ ਮਹਿਣਾ ਨੇੜੇ ਦੋ ਕਾਰ ਸਵਾਰ ਪੱਤਰਕਾਰਾਂ ’ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਕਾਰਨ ਦੋਨੋਂ ਕਾਰ ਸਵਾਰ ਗੰਭੀਰ ਜ਼ਖਮੀ ਹੋ ਗਏ । ਜ਼ਖਮੀ ਹਾਲਤ ਵਿਚ ਦੋਨਾਂ ਨੇ ਬੱਚਣ ਲਈ ਆਪਣੀ ਕਾਰ ਲੁਹਾਰਾ ਪਿੰਡ ਰਾਹੀਂ ਭਜਾ ਕੇ ਕੋਟਈਸੇ ਖਾਂ ਦੇ ਨਿੱਜੀ ਹਸਪਤਾਲ ਪਹੁੰਚੇ ਪਰ ਉਸ ਸਮੇਂ ਤੱਕ ਕਾਰ ਸਵਾਰ ਇਕ ਪੱਤਰਕਾਰ ਦੀ ਮੌਤ ਹੋ ਚੁੱਕੀ ਸੀ ਜਦਕਿ ਕਾਰ ਚਲਾ ਰਹੇ ਵਿਅਕਤੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ ਲਿਜਾਇਆ ਗਿਆ । ਕਾਰ ਵਿਚ ਸਵਾਰ ਪੱਤਰਕਾਰ ਦੱਸੇ ਜਾਂਦੇ ਵਿਅਕਤੀ ਗੁਰਚੇਤ ਸਿੰਘ ਪੁੱਤਰ ਗਿਆਨ ਸਿੰਘ ਅਤੇ ਜੋਬਨਜੀਤ ਸਿੰਘ ਪੁੱਤਰ ਸੁਰਜਣ ਸਿੰਘ ’ਤੇ ਮੋਗਾ ਮਹਿਣਾ ਦਰਮਿਆਨ ਪੈਂਦੇ ਪੈਟਰੋਲ ਪੰਪ ਲਾਗੇ ਹਮਲਾ ਹੋਇਆ ।

ਪੁਲਿਸ ਵੱਲੋਂ ਅਜੇ ਇਹਨਾਂ ਦੇ ਪੱਤਰਕਾਰ ਹੋਣ ਬਾਰੇ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਐੱਸ ਪੀ ਐੱਚ ਮੋਗਾ ਰਤਨ ਸਿੰਘ ਬਰਾੜ ਅਤੇ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਘਟਨਾ ਸਥਾਨ ’ਤੇ ਪਹੁੰਚੇ ਅਤੇ ਹਮਲਾਵਰਾਂ ਦੀ ਪੈੜ ਨੱਪਣ ਲਈ ਪੈਰਵਾਈ ਆਰੰਭ ਦਿੱਤੀ ਹੈ। ਇਹ ਪੱਤਰਕਾਰ ਸਵਿਫ਼ਟ ਕਾਰ ਨੰਬਰ ਪੀ ਬੀ ਜ਼ੀਰੋ 04 ਏਏ 2013 ’ਤੇ ਸਵਾਰ ਸਨ। ਦੋਨੋਂ ਵਿਅਕਤੀ ਤਰਨਤਾਰਨ ਦੇ ਥਾਣਾ ਵਲਟੋਹਾ ਦੀ ਚੌਂਕੀ ਘਰਿਆਲਾ ਦੇ ਪਿੰਡ ਭੰਗਾਲਾ ਦੇ ਨਿਵਾਸੀ ਦੱਸੇ ਜਾ ਰਹੇ ਹਨ। ਪੁਲਿਸ ਸਾਰੇ ਘਟਨਾਕਰਮ ਦੀ ਤਫਤੀਸ਼ ਕਰਨ ਵਿਚ ਮਸਰੁਫ਼ ਹੈ ਅਤੇ ਖਬਰ ਲਿਖੇ ਜਾਣ ਤੱਕ ਹਮਲਾਵਰਾਂ ਦੀ ਮਨਸ਼ਾ ਦਾ ਪਤਾ ਨਹੀਂ ਲਗਾਇਆ ਜਾ ਸਕਿਆ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ--******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -     -