ਵਿਗਿਆਨ ਓਲੰਪਿਆਡ ਫਾਊਂਡੇਸ਼ਨ ਇੰਟਰਨੈਸ਼ਨਲ ਕਾਮਰਸ ਤੇ ਕਰਵਾਇਆ ਟੈਸਟ

ਮੋਗਾ, 19 ਦਸੰਬਰ (ਜਸ਼ਨ )-ਮੋਗਾ-ਲੁਧਿਆਣਾ ਜੀ.ਟੀ ਰੋਡ ਤੇ ਪਿੰਡ ਪੁਰਾਣੇ ਵਾਲਾ ’ਚ ਸਥਿਤ ਮਾੳੂਟ ਲਿਟਰਾ ਜੀ  ਸਕੂਲ ’ਚ ਵਿਗਿਆਨ ਓਲੰਪਿਆਡ ਫਾਊਂਡੇਸ਼ਨ ਇੰਟਰਨੈਸ਼ਨਲ ਵਲੋਂ ਕਾਮਰਸ ਵਿਸ਼ੇ ਤੇ ਟੈਸਟ ਦਾ ਆਯੋਜਨ ਕੀਤਾ ਗਿਆ। ਇਸ ਵਿਚ ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਇੰਨਾਂ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਭਾਗ ਲੈਣ ਦੇ ਲਈ ਪ੍ਰੇਰਿਤ ਕੀਤਾ। ਸਕੂਲ ਪਿ੍ਰੰਸੀਪਲ ਮੈਡਮ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਐਸ ਓ ਐਫ ਦਾ ਆਯੋਜਨ ਹਰ ਸਾਲ ਸਕੂਲ ’ਚ ਕੀਤਾ ਜਾਂਦਾ ਹੈ। ਕਿਉਂਕਿ ਵਿਦਿਆਰਥੀ ਜ਼ਿਆਦਾ ਤੋਂ ਜ਼ਿਆਦਾ ਗਿਆਨ ਪ੍ਰਾਪਤ ਕਰ ਸਕਦੇ ਹਨ, ਪ੍ਰਸ਼ਨ ਪੱਤਰ ਲਿਖਣ ਦੇ ਲਈ ਉਤਰ ਅਤੇ ਆਤਮ ਵਿਸ਼ਵਾਸ ਦਾ ਤਰੀਕਾ ਸਿੱਖਦੇ ਹਨ। ਪ੍ਰਤੀਯੋਗਤਾ ਵਿਚ ਪ੍ਰਤੀਯੋਗੀਆਂ ਨੂੰ ਬਹੁਤ ਤੇਜ਼ ਦਿਮਾਗ ਅਤੇ ਚਤੁਰ ਸਮੱਸਿਆ ਹੱਲ ਕਰਨ ਦੀ ਆਦਤ ਹੈ। ਇਹ ਵਿਦਿਆਰਥੀਆਂ ਨੂੰ ਆਪਣੇ ਪੱਧਰ ਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਕੇ ਆਪਣੇ ਕੋਸ਼ਲ ਨੂੰ ਤੇਜ ਕਰਨ ਦਾ ਮੌਕਾ ਦਿੰਦਾ ਹੈ। ਇਸ ਮੌਕੇ ਸੰਦੀਪ ਕੌਰ ਨੇ ਪ੍ਰੀਖਿਆ ਬੜੀ ਸਫਲਤਾ ਪੂਰਵਕ ਕਰਵਾਈ।