ਕੈਨੇਡਾ ਦੇ ਵੱਖ਼-ਵੱਖ਼ ਕਾਲਜਾਂ ਦਾ ਦੌਰਾ ਕਰਦਿਆਂ ਗੋਲਡਨ ਐਜੂਕੇਸਨਸ ਦੇ ਡਾਇਰੈਕਟਰ ਅਮਿਤ ਪਲਤਾ ਨੇ ਆਖਿਆ ‘‘ਯੂਨੀਵਰਸਿਟੀਆਂ ਨਾਲ ਸਿੱਧਾ ਸੰਪਰਕ ਹੋਣ ਸਦਕਾ ਵਿਦਿਆਰਥੀਆਂ ਨੂੰ ਆਫ਼ਰ ਲੈਟਰ ਛੇਤੀ ਮੁਹੱਈਆ ਕਰਵਾਏ ਜਾ ਸਕਣਗੇ’’

ਕੈਨੇਡਾ,19 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼): ਮੋਗਾ ਜ਼ਿਲੇ ਦੀ ਮੰਨੀ-ਪ੍ਰਮੰਨੀ ਸੰਸਥਾ ਗੋਲਡਨ ਐਜੂਕੇਸ਼ਨ ਜੋ ਵਿਦੇਸ਼ੀ ਵੀਜੇ ਅਤੇ ਆਈਲੈਟਸ ਦੀ ਤਿਆਰੀ ਕਰਵਾਉਣ ਲਈ ਆਪਣੀਆਂ ਚੰਗੀਆਂ ਸੇਵਾਵਾਂ ਦੇ ਰਹੀ ਹੈ, ਦੇ ਡਾਇਰੈਕਟਰ ਅਮਿਤ ਪਲਤਾ ਆਪਣੇ ਕੈਨੇਡਾ ਦੌਰੇ ਤੇ ਰਵਾਨਾ ਹੋਏ। ਉਹਨਾ ਵੱਲੋ ਉੱੁਥੇ ਪੁਹੰਚ ਕੇ ਵੱਖ-ਵੱਖ ਕਾਲਜਾਂ ਦਾ ਦੌਰਾ ਕੀਤਾ ਜਾ ਰਿਹਾ ਹੈ । ਪਿਛਲੇ ਦਿਨੀਂ  ਉਹ ਵੈਨਕੂਵਰ,ਸਰੀ,ਬਰੈਪਟਨ,ਟੋਰਾਟੋ ਦੇ ਸ਼ੈੇਰੀਡਨ ਕਾਲਜ ਦੇ ਦੌਰੇ ਤੇ ਗਏ । ਉਹਨਾਂ ਦਾ ਇਹ ਦੌਰਾ ਮਹੱਤਵਪੂਰਨ ਰਿਹਾ ਕਿਉਂਕਿ ਉਹ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਟਰਾਂਟੋ, ਵੈਨਕੁਵਰ, ਕੈਲਗਿਰੀ ਅਤੇ ਐਡਮਿਟਨ ਵਿਖੇ ਯੂਨੀਵਰਸਿਟੀਆਂ ਦੇ ਨੁਮਾਇੰਦੇ ਨਾਲ ਮੀਟਿੰਗਾਂ ਕਰਕੇ ਨਵੇਂ ਨਿਯਮਾਂ ਦੀ ਜਾਣਕਾਰੀ ਇਕੱਤਰ ਹੋਣ ਨਾਲ ਵਿਦਿਆਰਥੀਆਂ ਨੂੰ ਵੱਡਾ ਲਾਭ ਹੋਵੇਗਾ। ਡਾਇਰੈਕਟਰ ਅਮਿਤ ਪਲਤਾ ਵੱਲੋਂ ਸਟੱਡੀ ਅਤੇ ਹੋਰ ਕਿਸਮਾਂ ਦੇ ਵੀਜ਼ਿਆ ਦੀਆਂ ਜਾਣਕਾਰੀ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਜਲਦੀ ਆਫਰ ਲੈਟਰ ਮੁੱਹਈਆ ਕਰਵਾਉਣ ਲਈ ਯੂਨੀਵਰਸਿਟੀਆਂ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ। ਅਮਿਤ ਪਲਤਾ ਦਾ ਕਹਿਣਾ ਹੈ ਕਿ ਹੁਣ ਉਹਨਾਂ ਦਾ ਅਗਲਾ ਦੌਰਾ ਵਿੰਨੀਪੈੱਗ,ਮੌਨਟਰੀਅਲ ਅਤੇ ਨੋਵਾ ਸਕੌਸ਼ੀਆ ਦਾ ਹੈ । ਜ਼ਿਕਰਯੋਗ ਹੈ ਕਿ ਸੰਸਥਾ ਦੇ ਮੱਖੂ, ਧਰਮਕੋਟ, ਬਾਘਾਪੁਰਾਣਾ, ਕੋਟਕਪੂਰਾ, ਨਿਹਾਲ ਸਿੰਘ ਵਾਲਾ, ਅਜੀਤਵਾਲ ਅਤੇ ਜਗਰਾਓ ਵਿਖੇ ਸਫਲਤਾ ਪੂਰਵਕ ਸੈਂਟਰ ਚੱਲ ਰਹੇ ਹਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ