ਗੁਰਨੂਰ ਕੌਰ ਨੂੰ ਸਾਇੰਸ ਓਲਪਿਆਂਡ ਫਾਊਂਡੇਸ਼ਨ ਨੇ ਦਿੱਤੀ ਸਕਾਲਰਸ਼ਿੱਪ

ਮੋਗਾ, 18 ਦਸੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਬੀਤੇ ਦਿਨੀਂ ਸਾਇੰਸ ਓਲਪਿਆਂਡ ਫਾਊਂਡੇਸ਼ਨ ਅਤੇ ਬਿ੍ਰਟਿਸ਼ ਕੌਸਲ ਵੱਲੋਂ ਅੰਤਰ ਰਾਸ਼ਟਰੀ ਅੰਗ੍ਰੇਜੀ ਓਲਪਿਆਂਡ 2019 ਦਾ ਆਯੋਜਨ ਕੀਤਾ ਗਿਆ ਸੀ ਜਿਸ ਤਹਿਤ ਅੱਜ ਸਕੂਲ ਵਿੱਚ 6 ਵੀਂ ਕਲਾਸ ਦੀ ਵਿਦਿਆਰਥਣ ਗੁਰਨੂਰ ਕੌਰ ਨੂੰ ਸਕਾਲਰਸ਼ਿੱਪ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬਿਜਨੈੱਸ ਹੈਡ ਗੌਤਮ, ਜ਼ੀ ਲਰਨ ਦੇ ਮੁੱਖ ਲੇਖਾਕਾਰ ਪ੍ਰਬੰਧਕ ਦੇਵਾਸ਼ੀਸ਼ ਕੈਮ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਜਿਨ੍ਹਾਂ ਦਾ ਸਕੂਲ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਡਾ. ਨਿਰਮਲ ਧਾਰੀ ਤੇ ਸਮੂਹ ਸਟਾਫ ਨੇ ਫੁਲਾਂ ਦੇ ਬੁਕੇਂ ਦੇ ਕੇ ਸੁਆਗਤ ਕੀਤਾ। ਇਸ ਮੌਕੇ ਗੌਤਮ ਤੇ ਦੇਵਾਸ਼ੀਸ਼ ਕੌਮ ਨੇ ਵਿਦਿਆਰਥਣ ਗੁਰਨੂਰ ਕੌਰ ਦੀ ਸ਼ਲਾਘਾ ਕਰਦੇ ਹੋਏ ਉਸ ਨੂੰ ਸਕਾਲਰਸ਼ਿੱਪ ਪ੍ਰਦਾਨ ਕਰਦੇ ਹੋਏ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਇਸ ਉਪਲਬਧੀ ਦੇ ਲਈ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ, ਡਾਇਰੈਕਟਰ ਅਨੁਜ ਗੁਪਤਾ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਮੱਦੇਨਜ਼ਰ ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੇ ਮੁਕਾਬਲੇ ਤੇ ਸਕਾਲਰਸ਼ਿੱਪ ਟੈਸਟ ਦਾ ਆਯੋਜਨ ਕੀਤਾ ਜਾਂਦਾ ਹੈ, ਜੋ ਅੱਗੇ ਵੀ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।