ਇਲੈਕਟਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਹੋਈ

ਮੋਗਾ ,17 ਦਸੰਬਰ (ਜਸ਼ਨ):  ਇਲੈਕਟਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਅਜ ਨੀਲਮ ਨੋਵਾ ਹੋਟਲ ਜੀ ਟੀ ਰੋਡ ਮੋਗਾ ਵਿੱਚ ਡਾ ਮਨਪ੍ਰੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਵਿੱਚ ਹੋਈ। ਇਸ ਸਮੇਂ ਉਨ੍ਹਾਂ ਦੱਸਿਆ ਕਿ ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਕਾਊਂਟ ਸੀਜ਼ਰ ਮੈਟੀ ਜੀ ਦਾ 211ਵਾਂ ਜਨਮ ਦਿਨ 11ਜਨਵਰੀ 2019 ਨੂੰ ਨੈਸ਼ਨਲ ਪੱਧਰ ਤੇ ਮੋਗਾ ਵਿੱਚ ਮਨਾਇਆ ਜਾ ਰਿਹਾ ਹੈ।ਡਾ ਜਗਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ,ਹਰਿਆਣਾ, ਹਿਮਾਚਲ,ਚੰਡੀਗੜ੍ਹ,ਝਾਰਖੰਡ, ਉੱਤਰ ਪ੍ਰਦੇਸ਼,ਉੱਤਰਾਖੰਡ, ਰਾਜਸਥਾਨ, ਦਿੱਲੀ,ਮਹਾਰਾਸ਼ਟਰ ਆਦਿ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਇਲੈਕਟ੍ਰੋਹੋਮਿਓਪੈਥ ਡਾਕਟਰ ਸ਼ਾਮਿਲ ਹੋਣਗੇ।ਇਸ ਸਮਾਗਮ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨ ਵਾਸਤੇ ਅਲੱਗ ਅਲੱਗ ਡਾਕਟਰਾਂ ਦੀਆਂ ਟੀਮਾਂ ਬਣਾ ਕੇ ਡਿਊਟੀਆਂ ਲਗਾਈਆਂ ਗਈਆਂ। ਇਸ ਸਮੇਂ ਡਾ ਜਸਪਾਲ ਸਿੰਘ ਸੰਧੂ ਨੇ ਲਿਵਰ ਅਤੇ ਸਾਹ ਪ੍ਰਣਾਲੀ ਦੇ ਕਾਰਜ ਖੇਤਰ ਬਾਰੇ ਦੱਸਿਆ। ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਲਿਵਰ ਕੈਂਸਰ ਦੇ ਇਲੈਕਟ੍ਰੋਹੋਮਿਉਪੈਥੀ ਵਿੱਚ ਸਫਲ ਇਲਾਜ ਬਾਰੇ ਦੱਸਿਆ।ਡਾ ਦਰਬਾਰਾ ਸਿੰਘ ਭੁੱਲਰ ਨੇ ਗਲੂਕੋਮਾ ਦੇ ਇਲੈਕਟ੍ਰੋਹੋਮਿਓਪੈਥੀ ਵਿੱਚ ਇਲਾਜ ਤੇ ਚਾਨਣਾ ਪਾਇਆ।ਡਾ ਐੱਸ ਕੇ ਕਟਾਰੀਆ ਨੇ ਇੰਨਫਰਟੀਲਿਟੀ ਦੇ ਇਲਾਜ ਤੇ ਵਿਚਾਰ ਚਰਚਾ ਕੀਤੀ। ਡਾ ਜਸਵਿੰਦਰ ਸਿੰਘ ਸਮਾਧ ਭਾਈ ਨੇ ਨਵੇਂ ਰੋਗਾਂ ਦੇ ਇਲੈਕਟ੍ਰੋਹੋਮਿਓਪੈਥਿਕ  ਇਲਾਜ ਦਾ ਤਜਰਬਾ ਸਾਂਝਾ ਕੀਤਾ।ਇਸ ਸਮੇਂ ਡਾ ਮਨਜੀਤ ਸਿੰਘ ਸੱਗੂ, ਕੈਸ਼ੀਅਰ ਡਾ ਛਿੰਦਰ ਸਿੰਘ ਕਲੇਰ,ਜਨਰਲ ਸਕੱਤਰ ਡਾ  ਜਗਮੋਹਣ ਸਿੰਘ ,ਡਾ ਸੁਖਦੇਵ ਸਿੰਘ ਦਿਓਲ,ਡਾ ਸਵਾਮੀ ਨਾਥ ਭਾਰਦਵਾਜ  ਡਾ ਮਨਦੀਪ ਸਿੰਘ ਡਾ ਜਗਦੇਵ ਸਿੰਘ ਲੁਧਿਆਣਾ ਡਾ ਜਸਪਾਲ ਸਿੰਘ ਵਿਰਕ,ਡਾ ਅਮਰਜੀਤ ਸਿੰਘ ਡਾ ਗੁਰਦੇਵ ਸਿੰਘ ਡਾ ਜਸਵੀਰ ਸ਼ਰਮਾ ਡਾ ਧਰਮਪਾਲ ਸਿੰਘ ਅਾਦਿ ਨੇ ਆਪਣੇ-ਆਪਣੇ ਤਜਰਬੇ ਸਾਂਝੇ ਕੀਤੇ  ਇਸ ਮੀਟਿੰਗ ਵਿੱਚ  ਪੰਜਾਬ,ਹਰਿਆਣਾ,ਚੰਡੀਗੜ੍ਹ ਤੋਂ ਵਡੀ ਗਿਣਤੀ ਵਿੱਚ ਡਾਕਟਰ ਪਹੁੰਚੇ ਹੋਏ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ