ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਸਦਕਾ ਨਵੀਂ ਦਾਣਾ ਮੰਡੀ ਵਿੱਚ ਬਣੇਗਾ ਪਾਰਕ

ਮੋਗਾ, 17 ਦਸੰਬਰ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਮੋਗਾ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਬਲ ਮਿਲ ਰਿਹਾ ਹੈ, ਜਿਸਦੇ ਸਦਕਾ ਮੋਗਾ ਦਾ ਵਿਕਾਸ ਹਰ ਪੱਖੋਂ ਉਭਰ ਰਿਹਾ ਹੈ। ਇਸੇ ਕੜੀ ਤਹਿਤ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਦਾਣਾ ਮੰਡੀ ਵਿੱਚ ਨਵੇਂ ਬਣਾਏ ਜਾ ਰਹੇ ਪਾਰਕ ਦਾ ਉਦਘਾਟਨ ਰੀਬਨ ਕੱਟ ਕੇ ਆਪਣੇ ਕਰ ਕਮਲਾ ਨਾਲ ਕੀਤਾ ਗਿਆ। ਇਸ ਮੌਕੇ ਤੇ ਵਜ਼ੀਰ ਸਿੰਘ ਸਕੱਤਰ ਮਾਰਕੀਟ ਕਮੇਟੀ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਹਰਜੋਤ ਕਮਲ ਨੇ ਕਿਹਾ ਕਿ ਮੋਗਾ ਦੇ ਵਿਕਾਸ ਪੱਖੋਂ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਤੇ ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ, ਡਾ. ਜੀ.ਐਸ. ਗਿੱਲ ਪੀ.ਏ. ਟੂ ਐਮ.ਐਲ.ਏ. ਮੋਗਾ, ਨਾਨਕ ਚੰਦ ਸਾਹਨੀ, ਡੇਵਿਡ ਮਸੀਹ, ਸਰਪੰਚ ਹਰਦੇਵ ਸਿੰਘ ਧੱਲੇਕੇ, ਸੁਨੀਲ ਜੋਇਲ ਭੋਲਾ, ਜਗਰੂਪ ਸਿੰਘ ਪ੍ਰਧਾਨ ਤੂੜੀ ਛਿਲਕਾ ਯੂਨੀਅਨ, ਲਾਡੀ ਢਿੱਲੋਂ, ਦਵਿੰਦਰ ਘਾਲੀ, ਜਗਸੀਰ ਸਿੰਘ ਬੁੱਧੂ, ਬੂਟਾ ਸਿੰਘ, ਰਜਿੰਦਰ ਧਾਲੀਵਾਲ, ਜੋਗਿੰਦਰ, ਦੀਪਾ, ਆਸਾ ਰਾਮ ਆਦਿ ਹਾਜ਼ਰ ਸਨ। ਇਸ ਮੌਕੇ ਤੇ ਵਾਰਡ ਨੰਬਰ 46 ਦੇ ਸਮੂਹ ਮੁਹੱਲਾ ਵਾਸੀਆਂ ਨੇ ਡਾ. ਹਰਜੋਤ ਕਮਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਉਨ੍ਹਾਂ ਨੂੰ ਪਾਰਕ ਮਿਲ ਰਿਹਾ ਹੈ।