ਜੱਥੇਦਾਰ ਬੈਂਸ ਨੇ ਵਿਸ਼ਵਕਰਮਾ ਸੇਵਾ ਸੁਸਾਈਟੀ ਨੂੰ 50 ਹਜ਼ਾਰ ਦਾ ਦਿੱਤਾ ਚੈੱਕ

ਲੁਧਿਆਣਾ, 14 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਜਿੱਥੇ ਇੱਕ ਪਾਸੇ ਭਿ੍ਰਸ਼ਟਾਚਾਰ ਤੰਤਰ ਦੇ ਖਿਲਾਫ ਜੰਗ ਲੜ ਰਹੀ ਹੈ ਉੱਥੇ ਦੂਜੇ ਪਾਸੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਨਾਲ ਨਾਲ ਹਰ ਹਲਕੇ ਦੇ ਲੋਕਾਂ ਦੇ ਕੰਮ ਕਰਦੇ ਹੋਏ ਉਨਾਂ ਦੀਆਂ ਸਮੱਸਿਆਵਾਂ ਨੂੰ ਵੀ ਭਲੀ ਭਾਂਤੀ ਜਾਣਦੀ ਹੈ ਅਤੇ ਇਸੇ ਲੜੀ ਤਹਿਤ ਅੱਜ ਈਸ਼ਰ ਨਗਰ ਦੀ ਵਿਸ਼ਵਕਰਮਾ ਸੇਵਾ ਸੁਸਾਈਟੀ ਨੂੰ 50 ਹਜਾਰ ਰੁਪਏ ਦਾ ਚੈੱਕ ਦਿੱਤਾ ਗਿਆ। ਇਨਾਂ ਗੱਲਾਂ ਦਾ ਪ੍ਰਗਟਾਵਾ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਅੱਜ ਈਸ਼ਰ ਨਗਰ ਹੋਏ ਸਾਦਾ ਸਮਾਰੋਹ ਦੌਰਾਨ ਕੀਤਾ। ਇਸ ਦੌਰਾਨ ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਉਨਾਂ ਅਤੇ ਉਨਾਂ ਦੀ ਪਾਰਟੀ ਦਾ ਸਭ ਤੋਂ ਪਹਿਲਾਂ ਕਾਰਜ ਹੀ ਲੋਕਾਂ ਦੀ ਸੇਵਾ ਕਰਨਾ ਹੈ ਬੇਸ਼ੱਕ ਉਹ ਉਹਨਾਂ ਦੇ ਆਪਣੇ ਹਲਕੇ ਦੇ ਹੋਣ ਜਾਂ ਕਿਸੇ ਵੀ ਵਿਧਾਨ ਸਭਾ ਹਲਕੇ ਦੇ ਹੋਣ। ਲੋਕ ਇਨਸਾਫ ਪਾਰਟੀ ਹਮੇਸ਼ਾਂ ਲੋਕਾਂ ਦੇ ਨਾਲ ਖੜੀ ਹੈ। ਉਨਾਂ ਦੱਸਿਆ ਕਿ ਇਹ ਰਾਸ਼ੀ ਐਸਜੀਪੀਸੀ ਵਲੋਂ ਭੇਜੀ ਗਈ ਹੈ ਜਿਸ ਨੂੰ ਉਨਾਂ ਸੇਵਾ ਸੁਸਾਈਟੀ ਦੇ ਪ੍ਰਬੰਧਕਾਂ ਨੂੰ ਸੌਂਪਿਆ ਹੈ। ਇਸ ਦੌਰਾਨ ਸੁਸਾਈਟੀ ਦੇ ਪ੍ਰਧਾਨ ਜਸਪਾਲ ਸਿੰਘ ਸਾਈਨ ਨੇ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਸਮੇਤ ਪਾਰਟੀ ਦੇ ਹੋਰਨਾਂ ਅਹੁਦੇਦਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਦੱਸਿਆ ਕਿ ਸੁਸਾਈਟੀ ਵਲੋਂ ਇਲਾਕੇ ਦੀਆਂ ਲੜਕੀਆਂ ਲਈ ਸਿਲਾਈ ਅਤੇ ਕਢਾਈ ਦੇ ਕੋਰਸਾਂ ਨਾਲ ਹੋਰ ਵੀ ਕਿੱਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ ਤਾਂ ਜੋ ਲੜਕੀਆਂ ਸਿੱਖਿਆ ਲੈ ਕੇ ਆਪਣਾ ਭਵਿੱਖ ਰੌਸ਼ਨ ਕਰ ਸਕਣ। ਇਸ ਮੌਕੇ ਤੇ ਰਵਿੰਦਰ ਸਿੰਘ, ਮਲਕੀਅਤ ਸਿੰਘ, ਜੱਗਾ ਸਿੰਘ, ਕਰਨੈਲ ਸਿੰਘ, ਇੰਦਰਪਾਲ ਸਿੰਘ, ਦਲਬੀਰ ਸਿੰਘ, ਬਲਵਿੰਦਰ ਸਿੰਘ ਜੰਡੂ, ਸੁਖਵਿੰਦਰ ਸਿੰਘ, ਜਗਦੀਪ ਸਿੰਘ, ਸੁਖਚੈਨ ਸਿੰਘ, ਕੁਲਜਿੰਦਰ ਸਿੰ੍ਯਘ ਨਿੱਕੂ, ਗੁਰਾ ਸਿੰਘ ਰਾਇ, ਬਲਜਿੰਦਰ ਕੌਰ ਤੇ ਹੋਰ ਸ਼ਾਮਲ ਸਨ।