ਏਜੰਸੀ ਚੋਂ ਤਿੰਨ ਅਣਪਛਾਤੇ ਬਰੀਜ਼ਾ ਗੱਡੀ ਲੈ ਕੇ ਹੋਏ ਫਰਾਰ,ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ

Tags: 

ਮੋਗਾ,12 ਦਸੰਬਰ (ਬਿੱਟੂ ਪੁਰਬਾ ) : ਮੋਗਾ ਸ਼ਹਿਰ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦਿਨ ਦਿਹਾੜੇ ਤਿੰਨ ਅਛਪਛਾਤੇ ਵਿਅਕਤੀ ਕਾਰ ਏਜੰਸੀ ਵਿਚੋਂ ਬਰੀਜ਼ਾ ਕਾਰ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਮੌਕੇ ਤੇ ਪੁੱਜੇ ਡੀਐੱਸਪੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਮਾਰੂਤੀ ਏਜੰਸੀ ਦੇ ਵਿੱਚ ਇੱਕ ਬਰੀਜ਼ਾ ਗੱਡੀ ਜੋ ਐਕਸੀਡੈਂਟ ਕੇਸ ਸੀ ਰਿਪੇਅਰ ਲਈ ਆਈ ਸੀ ਅਤੇ ਵਰਕਸ਼ਾਪ ਦੇ ਵਿਚ ਗੱਡੀ ਦੇ ਵਿੱਚ ਹੀ ਚਾਬੀਆਂ ਲੱਗੀਆਂ ਹੋਈਆਂ ਸਨ ਜਿਸ ਕਰਕੇ ਅਣਪਛਾਤੇ ਸੈਲਫ ਮਾਰ ਕੇ ਗੱਡੀ ਨੂੰ ਭਜਾ ਕੇ ਲੈ ਗਏ । ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ ਹੈ ਜਿਸ ਚ ਪਤਾ ਲੱਗਦਾ ਹੈ ਕਿ ਇਹ ਅਣਪਛਾਤੇ ਵਿਅਕਤੀ ਸਿੱਧੇ ਬਰੀਜ਼ਾ ਗੱਡੀ ਕੋਲ ਗਏ ਅਤੇ ਸੈਲਫ ਮਾਰ ਕੇ ਗੱਡੀ ਭਜਾਉਣ ਵਿਚ ਸਫ਼ਲ ਹੋ ਗਏ ਕਿਉਂਕਿ ਮੀਂਹ ਕਾਰਨ ਏਜੰਸੀ ਦਾ ਮੁੱਖ ਗੇਟ ਖੁੱਲ੍ਹਾ ਸੀ। ਉਨ੍ਹਾਂ ਕਿਹਾ ਕਿ ਗੱਡੀ ਦੇ ਮਾਲਕ ਨੂੰ ਵੀ ਸੂਚਿਤ ਕਰ ਦਿੱਤਾ ਹੈ ਅਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਰਮੇਰਾ ਏਜੰਸੀ ਦੇ ਮੁਲਾਜਮ ਸੁਸ਼ੀਲ ਪਾਂਡੇ ਦੇ ਮੁਤਾਬਿਕ ਦੋ ਵਿਅਕਤੀ ਆਏ ਅਤੇ ਅੰਦਰ ਜਾ ਕੇ ਵਰਕਸ਼ਾਪ ਦੇ ਵਿੱਚ ਖੜ੍ਹੀ ਬਰੀਜ਼ਾ ਕਾਰ ਨੂੰ ਸੈਲਫ ਮਾਰੀ ਅਤੇ ਭਜਾ ਕੇ ਲੈ ਗਏ । ਮੀਂਹ ਪੈਣ ਕਰਕੇ ਮੇਨ ਗੇਟ ਖੁੱਲ੍ਹਾ ਸੀ ਜੋ ਸਕਿਉਰਿਟੀ ਗਾਰਡ ਨੇ ਗੇਟ ਬੰਦ ਨਹੀਂ ਕੀਤਾ ਸੀ । ਜਦੋਂ ਸਕਿਉਰਿਟੀ ਗਾਰਡ ਵਲੋ ਗੱਡੀ ਦੇ ਕੋਲ ਹੋ ਕੇ ਇਨ੍ਹਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਧੱਕਾ ਮਾਰ ਕੇ ਗੱਡੀ ਨੂੰ ਭਜਾ ਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਮੋਗਾ ਪੁਲਸ ਨੂੰ ਦਿੱਤੀ ਗਈ ਹੈ ਅਤੇ ਸ਼ਿਕਾਇਤ ਵੀ ਦਰਜ ਕਰਾ ਦਿੱਤੀ ਹੈ   Í   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ