ਤਿੰਨ ਸ਼ੱਕੀ ਵਿਅਕਤੀ ਪੰਜ ਪਿਸਤੌਲ ਅਤੇ ਗੋਲੀਸਿੱਕੇ ਸਮੇਤ ਗਿ੍ਰਫਤਾਰ

ਮੋਗਾ,11 ਦਸੰਬਰ (ਨਵਦੀਪ ਮਹੇਸ਼ਰੀ): ਮੋਗਾ ਪੁਲਿਸ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਹਨਾਂ ਕੋਲੋਂ 5 ਪਿਸਟਲ 32 ਬੋਰ ,7 ਜਿੰਦਾ ਰੌਂਦ ਬਰਾਮਦ ਕੀਤੇ ਹਨ। ਅੱਜ ਐੱਸ ਪੀ ਇੰਵੈਸਟੀਗੇਸ਼ਨ ਹਰਿੰਦਰਪਾਲ ਸਿੰਘ ਪਰਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਲਈ ਸ਼ੱਕੀ ਵਿਅਕਤੀਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਇਹ ਵੱਡੀ ਪ੍ਰਾਪਤੀ ਹੋਈ ਹੈ । ਉਹਨਾਂ ਦੱਸਿਆ ਕਿ ਪੁਲਿਸ ਨੂੰ ਮੁਖਬਰਾਂ ਕੋਲੋਂ ਸੂਚਨਾ ਮਿਲੀ ਸੀ ਕਿ ਨਿਹਾਲ ਸਿੰਘ ਵਾਲਾ ਦੇ ਤਿਕੋਣੀ ਪੁਲ ਡਰੇਨ ਕੋਲ ਆਈ ਟਵੰਟੀ ਕਾਰ ’ਤੇ ਸਵਾਰ ਅਸਲੇ ਸਮੇਤ ਤਿੰਨ ਵਿਅਕਤੀ ਖੜ੍ਹੇ ਹਨ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦੇ ਹਨ । 
ਉਹਨਾਂ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ  ਜਦੋਂ ਪੁਲਿਸ ਵੱਲੋਂ ਉਹਨਾਂ ਦੀ ਪੈੜ ਨੱਪਣ ਦੀ ਕੋਸ਼ਿਸ ਕੀਤੀ ਗਈ ਤਾਂ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਥਾਣਾ ਨਿਹਾਲ ਸਿੰਘ ਵਾਲਾ ਦੇ ਇੰਸਪੈਕਟਰ ਜਸਵੰਤ ਸਿੰਘ ਅਤੇ ਏ ਅੱਸ ਆਈ ਪੂਰਨ ਸਿੰਘ ਚੌਂਕੀ ਦੀਨਾ ਸਾਹਿਬ ਅਤੇ ਏ ਐੱਸ ਆਈ ਚਰਨਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਤਿੰਨਾਂ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ । ਪੁਲਿਸ ਵੱਲੋਂ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਬੋਹੜ ਸਿੰਘ ਪੁੱਤਰ ਲਾਭ ਸਿੰਘ ਵਾਸੀ ਤਰਨਤਾਰਨ ਪਾਸੋਂ 32 ਬੋਰ ਪਿਸਟਲ ਅਤੇ ਤਿੰਨ ਜਿੰਦਾ ਰੌਂਦ ,ਜਤਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਅਮਿ੍ਰਤਸਰ ਪਾਸੋਂ 32 ਬੋਰ ਪਿਸਟਲ ਦੋ ਜਿੰਦਾ ਰੌਂਦ ਅਤੇ ਜਸਕਰਨ ਸਿੰਘ ਪੁੱਤਰ ਕੌਰ ਬੇਅੰਤ ਸਿੰਘ ਪਾਸੋਂ 32 ਬੋਰ ਪਿਸਟਲ ਅਤੇ ਦੋ ਰੌਂਦ ਬਰਾਮਦ ਕੀਤੇ। ਉਹਨਾਂ ਦੱਸਿਆ ਕਿ ਕਾਰ ਦੀ ਤਲਾਸ਼ੀ ਦੌਰਾਨ ਡਰਾਈਵਰ ਸੀਟ ਹੇਠੋਂ 2 ਪਿਸਟਲ 32 ਬੋਰ ਹੋਰ ਬਰਾਮਦ ਹੋਏ । ਉਹਨਾਂ ਦੱਸਿਆ ਕਿ ਤਿੰਨਾਂ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਹਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਰਿਮਾਂਡ ਦੌਰਾਨ ਹੋਰ ਬਰਾਮਦਗੀ ਦੀ ਆਸ ਹੈ। 

****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ