ਹੇਮਕੁੰਟ ਸਕੂਲ ਵਿਖੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੂੰ ਬ੍ਰਹਿਮੰਡ ਬਾਰੇ ਦਿੱਤੀ ਬਾਰੇ ਜਾਣਕਾਰੀ
ਮੋਗਾ,11 ਦਸੰਬਰ (ਜਸ਼ਨ): ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੁੂਲ ਕੋਟ-ਈਸੇ-ਖਾਂ ਵਿਖੇ ਪ੍ਰਾਇਮਰੀ ਵਿੰਗ ਦੇ ਪਹਿਲੀ ਅਤੇ ਦੂਸਰੀ ਕਲਾਸ ਦੇ ਵਿਦਿਆਰਥੀਆਂ ਨੂੰ ਬ੍ਰਹਿਮੰਡ ਬਾਰੇ ਜਾਣੂ ਕਰਵਾਇਆ । ਅਧਿਅਪਕਾਂ ਨੇ ਵਿਦਿਆਰਥੀਆਂ ਨੂੰ ਫਲੈਸ਼ ਕਾਰਡ ਦੁਆਰਾ ਬ੍ਰਹਿਮੰਡ ਵਿੱਚ ਮੌਜੂਦ ਅਲੱਗ-ਅਲੱਗ ਗ੍ਰਹਿਆਂ ਬਾਰੇ ਜਾਣੂ ਕਰਵਾਉਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਚੰਨ ਆਪਣਾ 15 ਦਿਨਾਂ ਚੱਕਰ ਪੂਰਾ ਕਰਦਾ ਹੋਇਆ ਪੂਰਾ ਗੋਲ ਸ਼ੇਪ ਵਿੱਚ ਆ ਜਾਂਦਾ ਹੈ ਅਤੇ ਉਸ ਦਿਨ ਪੂਰਨਮਾਸ਼ੀ ਮੰਨੀ ਜਾਂਦੀ ਹੈ ।ਧਰਤੀ ਇੱਕ ਅਜਿਹਾ ਗ੍ਰਹਿ ਹੈ ਜਿਸ ਤੇ ਰਹਿਣਾ ਸੰਭਵ ਹੈ ਹੋਰ ਗ੍ਰਹਿਆ ਦੇ ਮੁਕਾਬਲੇ ।ਸੂਰਜ ਸਾਨੂੰ ਰੋਸ਼ਨੀ ਦਿੰਦਾ ਹੈ ਅਤੇ ਸਿਹਤਮੰਦ ਰਹਿਣ ਲਈ ਵਿਟਾਮਿਨ ਡੀ ਪ੍ਰਦਾਨ ਕਰਦਾ ਹੈ । ਵਿਦਿਆਰਥੀਆਂ ਨੂੰ ਕੁਦਰਤੀ ਸੋਮੇ ਸੂਰਜ ਤੋਂ ਵਿਟਾਮਿਨ ਡੀ ਦੀ ਮਾਤਰਾ ਲੈਣ ਲਈ ਪ੍ਰੇਰਿਤ ਕੀਤਾ ।ਵਿਦਿਆਰਥੀਆਂ ਨੇ ਬਹੁਤ ਹੀ ਵਧੀਆਂ ਤਰੀਕੇ ਨਾਲ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ ।ਇਸ ਸਮੇਂ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਬ੍ਰਹਿਮੰਡ ਬਾਰੇ ਜਾਣਕਾਰੀ ਦਿੰਦੇ ਹੋਏ ਸਵਾਲ-ਜਵਾਬ ਕੀਤੇ ।