ਸਸਤੇ ਦੀ ਚਾਟ ’ਤੇ ਲਗਾ ਕੇ ਮੋਬਾਈਲ ਕੰਪਨੀਆਂ ਹੁਣ ਕਰਨਗੀਆਂ ਉਪਭੋਗਤਾਵਾਂ ਦੀਆਂ ਜੇਬਾਂ ਖ਼ਾਲੀ,ਸਾਰੀਆਂ ਕੰਪਨੀਆਂ ਨੇ ਮਹਿੰਗੇ ਕੀਤੇ ਆਪਣੇ ਟੈਰਿਫ਼ ਪਲਾਨ

ਮੋਗਾ ,8 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਹਰ ਸਮੇਂ ਮੋਬਾਈਲ ਨੂੰ ਆਪਣੇ ਹੱਥਾਂ ਵਿਚ ਚੁੱਕੀ ਰੱਖਣ ਵਾਲੇ ਤੇ ਸੋਸ਼ਲ ਮੀਡੀਏ ਰਾਹੀਂ ਵੱਖ-ਵੱਖ ਵਿਚਾਰ ਸੁਨੇਹੇ ਭੇਜਣ ਵਾਲੇ ਲੋਕਾਂ ਨੂੰ ਇਹ ਕੰਮ ਮਹਿੰਗਾ ਪੈਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਕਾਰਪੋਰੇਟ ਘਰਾਨਿਆਂ ਦੀਆਂ ਕੰਪਨੀਆਂ ਨੇ ਲੋਕਾਂ ਲਈ ਮੋਬਾਈਲ ਨਸ਼ਾ ਬਣਾ ਦਿੱਤਾ ਸੀ ਜਿਸ ਤੋਂ ਬਿਨਾਂ ਲੋਕ ਰਹਿ ਨਹੀਂ ਸਕਦੇ, ਜਿੱਥੇ ਹਰ ਵਰਗ ਸ਼ੁਦਾਈ ਹੋਇਆ ਫਿਰਦਾ ਸੀ, ਉੱਥੇ ਨੌਜਵਾਨ ਵਰਗ ਜ਼ਿਆਦਾ ਬਿਨਾਂ ਕੰਮਾਂ ਤੋਂ ਵਿਅਸਤ ਸੀ, ਮੋਬਾਈਲ ਦੀ ਵਰਤੋਂ ਨੇ ਲੋਕਾਂ ਦੀ ਮਾਨਸਿਕਤਾ ਵਿਚ ਪੱਕੇ ਤੌਰ ’ਤੇ ਘਰ ਕਰ ਲਿਆ ਹੈ, ਲੋਕਾਂ ਦੀ ਇਸ ਲੋੜ ਕਾਰਨ ਉਹ ਚਾਹ ਕੇ ਵੀ ਨਹੀਂ ਛੱਡ ਸਕਦੇ। ਇਸ ਦੇ ਉਲਟ ਸਰਕਾਰੀ ਅਦਾਰਾ ਬੀ.ਐਸ.ਐਨ.ਐਲ. ਘਾਟੇ ਦਾ ਸੌਦਾ ਬਣਿਆ ਹੋਇਆ ਹੈ। ਵੱਡੀਆਂ ਕੰਪਨੀਆਂ ਆਮ ਉਪਭੋਗਤਾ ਨੂੰ ਨਪੀੜਨਾ ਜਾਣਦੀਆਂ ਹਨ। ਦੇਸ਼ ਦੇ ਵੱਡੇ ਘਰਾਣੇ ਜੀ.ਓ. ਨੇ ਮੁਫ਼ਤ ਕਾਲ ਤੇ ਇੰਟਰਨੈੱਟ ਦੀ ਸਹੂਲਤ ਦੇ ਕੇ ਦੇਸ਼ ਦੇ ਵੱਡੇ ਹਿੱਸੇ ਦੇ ਲੋਕਾਂ ਨੂੰ ਚਾਟ ’ਤੇ ਲਗਾ ਲਿਆ। ਵੱਡੀਆਂ ਕੰਪਨੀਆਂ ਆਈਡੀਆ, ਵੋਡਾਫੋਨ, ਏਅਰਟੈੱਲ ਨੂੰ ਟਰਾਈ ਵਲੋਂ ਵੱਡਾ 60 ਹਜ਼ਾਰ ਕਰੋੜ ਦਾ ਜੁਰਮਾਨਾ ਲਗਵਾਉਣ ਦੇ ਸਿੱਟੇ ਵਜੋਂ ਇਨ੍ਹਾਂ ਕੰਪਨੀਆਂ ਨੇ ਆਪਣੇ ਗਾਹਕਾਂ ਤੋਂ ਤਕਰੀਬਨ ਦੁੱਗਣੀ ਕੀਮਤ ਕਰਕੇ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਆਉਣ ਵਾਲੀਆਂ ਕਾਲਾਂ ’ਤੇ ਲਾਈਫ਼ ਸਮਾਂ ਵੈਲਡਿਟੀ ਨਿਰਧਾਰਿਤ ਸੀ। ਪਹਿਲਾਂ ਦਰਾਂ 399 ਰੁਪਏ ਵਿਚ 84 ਦਿਨ ਵੈਲਡਿਟੀ ਵਿਚ ਜਾਣ-ਆਉਣ ਵਾਲੀਆਂ ਸਾਰੀਆਂ ਕਾਲਾਂ ਸਣੇ ਸਵਾ ਜੀ.ਬੀ. ਰੋਜ਼ਾਨਾ ਇੰਟਰਨੈੱਟ ਦੀ ਸਹੂਲਤ ਸੀ ਹੁਣ ਇਹੀ 1 ਦਸੰਬਰ 2019 ਤੋਂ 699 ਰੁਪਏ ਕਰ ਦਿੱਤੇ। ਸਿਰਫ਼ 1000 ਮਿੰਟ ਮਹੀਨੇ ਦੀ ਵੈਲਡਿਟੀ ਮਿੰਟ ਮੁੱਕਣ ’ਤੇ ਮੁੜ ਵੈਲਡਿਟੀ ਰੀਚਾਰਜ ਕਰਵਾਉਣਾ ਪਵੇਗਾ ਹੁਣ ਰੋਜ਼ਾਨਾ, ਇੰਟਰਨੈੱਟ ਦੀ ਸਹੂਲਤ 2 ਜੀ.ਬੀ. ਹੋਵੇਗੀ, ਇਸੇ ਤਰ੍ਹਾਂ ਸਾਲ 365 ਦਿਨਾਂ ਵਿਚ ਪਹਿਲਾਂ 1600 ਰੁਪਏ ਹੁਣ 2400 ਰੁਪਏ, ਰੋਜ਼ਾਨਾ ਡੇਢ ਜੀ.ਬੀ.ਇੰਟਰਨੈੱਟ, ਪਹਿਲਾਂ 199 ਵਾਲਾ ਮਹੀਨਾ ਪਲਾਨ 299, 250 ਵਾਲਾ ਮਹੀਨੇ ਦਾ 399 ਰੁਪਏ ਕਰ ਦਿੱਤੇ ਹਨ। ਮੋਬਾਈਲ ਕੰਪਨੀਆਂ ਦੀ ਲੁੱਟ-ਖਸੁੱਟ ਤੋਂ ਬਚਾਉਣ ਲਈ ਬੀ.ਐਸ.ਐਨ.ਐਲ. ਅਦਾਰੇ ਨੂੰ ਬਚਾਇਆ ਜਾਵੇ। ਭਾਰਤ ਸਰਕਾਰ ਟੈਲੀਕਾਮ ਰੈਗੂਲੇਟਰੀ ਰਾਹੀਂ ਮੋਬਾਈਲ ਕੰਪਨੀਆਂ ਨੂੰ ਮਨਮਰਜ਼ੀ ਕਰਨ ਤੋਂ ਰੋਕੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


