ਮਾਉਟ ਲਿਟਰਾ ਜੀ ਸਕੂਲ ਨੇ ਭਾਰਤੀ ਨੌ ਸੈਨਾ ਦਿਵਸ ਮਨਾਇਆ

ਮੋਗਾ, 5 ਦਸਬੰਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿੱਚ ਭਾਰਤੀ ਨੌ ਸੇਨਾ ਦਿਵਸ ਮਨਾਇਆ ਗਿਆ। ਜਿਸਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਭਾਰਤੀ ਨੌ ਸੈਨਾ ਦੀ ਭੂਮਿਕਾ ਤੇ ਲੈਕਚਰ ਦੇ ਕੇ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਭਾਰਤੀ ਨੌ ਸੈਨਾ ਦੀ ਮਹੱਤਤਾ ਨੂੰ ਦਰਸਾਉਦੇ ਹੋਏ ਦੇਸ਼ ਭਗਤੀ ਗੀਤ ਗਾਏ। ਵਿਦਿਆਰਥੀਆਂ ਨੇ ਭਾਰਤੀ ਨੌ ਸੈਨਾ ਦਿਵਸ ਦੀ ਮਹੱਤਤਾ ਤੇ ਚਾਰਟ ਬਣਾਏ ਜਦਕਿ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਰਤੀ ਨੌ ਸੈਨਾ ਅਧਿਕਾਰੀਆਂ ਦੇ ਵੱਖ-ਵੱਖ ਰੈਂਕਾਂ ਨੂੰ ਯਾਦ ਕੀਤਾ। ਇਸ਼ ਮੌਕੇ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਭਾਰਤ ਵਿੱਚ ਨੌ ਸੈਨਾ ਦਿਵਸ ਦੇਸ਼ ਵਿੱਚ ਨੌ ਸੈਨਾ ਸੁਰੱਖਿਆ ਦੀ ਉਪਲਬਧੀਆਂ ਅਤੇ ਭੂਮਿਕਾ ਨੂੰ ਮਨਾਉਣ ਲਈ ਹਰ ਸਾਲ 4 ਦਸੰਬਰ ਨੂੰ ਮਨਾਇਆ ਜਾਂਦਾ ਹੈ। ਉਹਨਾਂ ਵਿਦਿਆਰਥੀਆਂ ਦੇ ਯਤਨਾਂ ਨੂੰ ਇਹ ਕਹਿੰਦੇ ਹੋਏ ਸਵੀਕਾਰ ਕੀਤਾ ਕਿ ਭਾਰਤੀ ਨੌ ਸੈਨਾ ਗੁਆਂਢੀ ਦੇਸ਼ਾਂ ਦੇ ਨਾਲ ਸਾਂਝੇ ਅਭਿਆਨਾਂ ਦਾ ਅਭਿਆਸ ਕਰਨ, ਕਿਨਾਰਿਆ ਤੇ ਰਹਿਣ ਵਾਲੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਅਜਿਹੇ ਕਠਿਨ ਖੇਤਰਾਂ ਵਿੱਚ ਆਪਣਾ ਜੀਵਨ ਸਥਾਪਤ ਕਰਨ ਵਿੱਚ ਉਹਨਾਂ ਦੀ ਮੱਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਦੀ ਹੈ। ਇਸ ਮੌਕੇ ਤੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।


