ਮਾਉਂਟ ਲਿਟਰਾ ਜੀ ਸਕੂਲ ਵਿਚ ਮਨਾਇਆ ਵਿਸ਼ਵ ਮਿੱਟੀ ਦਿਵਸ

ਮੋਗਾ, 5 ਦਸੰਬਰ (ਜਸ਼ਨ )-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਵਿਸ਼ਵ ਮਿੱਟੀ ਦਿਵਸ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਵਿੱਚ ਪੰਜਾਬ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸ਼੍ਰੀਮਤੀ ਸੁਖਰਾਜ ਦਿਓਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ, ਜਿਨ੍ਹਾਂ ਦਾ ਸਕੂਲ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਡਾ. ਨਿਰਮਲ ਧਾਰੀ ਤੇ ਸਮੂਹ ਸਟਾਫ ਵੱਲੋਂ ਫੁਲਾਂ ਦੇ ਬੁਕੇਂ ਦੇ ਕੇ ਸੁਆਗਤ ਕੀਤਾ। ਪੰਜਾਬ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸ਼੍ਰੀਮਤੀ ਸੁਖਰਾਜ ਦਿਓਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਮਿੱਟੀ ਸਾਡੇ ਭੰਡਾਰ, ਪਾਣੀ ਅਤੇ ਸਾਰੇ ਜੀਵਨ ਦਾ ਸਮਰਥਨ ਕਰਦੀ ਹੈ, ਪ੍ਰੰਤੂ ਅਸੀਂ ਅਕਸਰ ਇਸਦੇ ਬਾਰੇ ਨਹੀਂ ਸੋਚਦੇ। ਕਿਉਕਿ ਇਹ ਸਾਡੇ ਪੈਰਾਂ ਥੱਲੇ ਹੈ। ਵਿਸ਼ਵ ਮਿੱਟੀ ਦਿਵਸ ਪ੍ਰਕ੍ਰਤਿ ਪ੍ਰਣਾਲੀ ਦੇ ਇਕ ਮਹੱਤਵਪੂਰਨ ਤੌਰ ਨਾਲ ਮਿੱਟੀ ਦੇ ਮਹੱਤਤਾ ਨੂੰ ਦਰਸ਼ਾਉਦੇ ਮਨਾਇਆ ਜਾਂਦਾ ਹੈ। ਵਿਸ਼ਵ ਮਿੱਟੀ ਦਿਵਸ ਅਭਿਆਨ ਦਾ ਮੰਤਵ ਲੋਕਾਂ ਨੂੰ ਮਿੱਟੀ ਦੀ ਵੱਧ ਤੋਂ ਵੱਧ ਮਹੱਤਤਾ ਬਾਰੇ ਜਾਣਕਾਰੀ ਦੇਣਾ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।


