ਉੱਘੇ ਸਮਾਜ ਸੇਵੀ ਕਰਮਜੀਤ ਸਿੰਘ ਸੈਦੋਕੇ ਨੂੰ ਸਦਮਾ ,ਪਿਤਾ ਗੁਰਦਿਆਲ ਸਿੰਘ ਪੋਹਲਾ ਦਾ ਦਿਹਾਂਤ

ਮੋਗਾ,4 ਦਸੰਬਰ (ਜਸ਼ਨ): ਮਾਲਵੇ ਦੀ ਪ੍ਰਸਿੱਧ ਸਮਾਜ ਸੇਵੀ ਸ਼ਖਸੀਅਤ ਅਤੇ ਵੱਖ ਵੱਖ ਸਮਾਜ ਸੇਵੀ ਕਾਰਜਾਂ ‘ਚ ਭਾਰਤ ਦੇ ਰਾਸ਼ਟਰਪਤੀ ਤੋਂ ਸਨਮਾਨਿਤ ‘ਮਾਲਵਾ ਬ੍ਰਦਰ ਆਰਗੇਨਾਈਜੇਸਨ ਯੂ ਐਸ ਏ’ ਦੇ ਪ੍ਰਧਾਨ ਅਤੇ ਪ੍ਰਵਾਸੀ ਭਾਰਤੀ ਕਰਮਜੀਤ ਸਿੰਘ ਸੈਦੋਕੇ ਦੇ ਸਤਿਕਾਰਯੋਗ ਪਿਤਾ ਬਾਬਾ ਗੁਰਦਿਆਲ ਸਿੰਘ ਪੋਹਲਾ ਸੰਖੇਪ ਬਿਮਾਰੀ ਦੌਰਾਨ ਅਕਾਲ ਚਲਾਨਾ ਕਰ ਗਏ ਸਨ। ਬਾਬਾ ਗੁਰਦਿਆਲ ਸਿੰਘ ਪੋਹਲਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਸੈਦੋਕੇ ਵਿਖੇ ਕਰ ਦਿੱਤਾ ਗਿਆ ਏ। ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਸੰਤ ਧਰਮ ਦਾਸ ਸੈਦੋਕੇ ,ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ ਗਰਗ, ਸਾਬਕਾ ਚੇਅਰਮੈਨ ਭਜਨ ਸਿੰਘ ਜੈਦ, ਪ੍ਰਧਾਨ ਜਗਰੂਪ ਸਿੰਘ ਸੈਦੋਕੇ ,ਮਹਿੰਦਰ ਸਿੰਘ ਯੂ ਐਸ ਏ, ਚੇਅਰਮੈਨ ਰਣਧੀਰ ਸਿੰਘ ਫੂਲੇਵਾਲਾ, ਪੰਜਾਬੀ ਗਾਇਕ ਕੁਲਦੀਪ ਸਿੰਘ ਭੱਟੀ ,ਡਾਕਟਰ ਗੋਰਾ ਮਧੇਕੇ ,ਕਾਮਰੇਡ ਗੁਰਬਖਸ਼ ਸਿੰਘ ਧੂੜਕੋਟ, ਠੇਕੇਦਾਰ ਬਲਬੀਰ ਸਿੰਘ, ਸਰਪੰਚ ਅਮਰਿੰਦਰ ਸਿੰਘ ਸੈਦੋਕੇ ,ਨਿਰਭੈ ਸਿੰਘ ਦਾਰਾ,ਯੂਥ ਆਗੂ ਰਾਜਬੀਰ ਸਿੰਘ ਰਾਜਾ ,ਚੇਅਰਮੈਨ ਨੇਕਵੀਰ ਸਿੰਘ ਹਾਕਮ ਸਿੰਘ ਵਾਲਾ, ਪ੍ਰਧਾਨ ਰਾਮ ਲਾਲ ਜੈਨ, ਸਰਪੰਚ ਜਗਦੇਵ ਸਿੰਘ ਧਾਲੀਵਾਲ, ਸਵਰਨ ਸਿੰਘ ਆਦੀਵਾਲ ,ਅਜਮੇਰ ਸਿੰਘ ਭਾਗੀਕੇ, ਪ੍ਰਦੀਪ ਗਰਗ,ਪ੍ਰਧਾਨ ਸ਼ਿਵ ਕੁਮਾਰ ,ਸਰਪੰਚ ਪਰਮਜੀਤ ਸਿੰਘ ਮਧੇ ਕੇ, ਹੌਲਦਾਰ ਗੁਰਪ੍ਰੀਤ ਸਿੰਘ ਬਾਰੇਵਾਲਾ, ਆੜ੍ਹਤੀਆ ਮੇਸੀ ਸੈਦੋਕੇ, ਸੁਰਜੀਤ ਸਿੰਘ ਸੀਤਾ, ਸੁਖਦੇਵ ਸਿੰਘ ਦਰਾਕਾ, ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਜਗਸੀਰ ਸਿੰਘ ਪ੍ਰੇਮੀ, ਕਿਸਾਨ ਆਗੂ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਨਿਰਮਲ ਸਿੰਘ ਜੇ ਈ ,ਸੋਮੀ ਭਾਗੀਕੇ। ਗਿਆਨੀ ਕੁਲਦੀਪ ਸਿੰਘ ਮਧੇਕੇ॥ਡਾਕਟਰ ਲਾਭ ਸਿੰਘ, ਡਾ ਸਤਿੰਦਰ ਕੁਮਾਰ ਮੱਝੂਕੇ ,ਡਾ ਸਤਿੰਦਰ ਸੋਢੀ ,ਸਬ ਇੰਸਪੈਕਟਰ ਜਸਵੀਰ ਸਿੰਘ ,ਪ੍ਰਧਾਨ ਕੰਵਲਜੀਤ ਸਿੰਘ ਕੰਵਲ ,ਗਿਆਨੀ ਮੱਖਣ ਸਿੰਘ ਰੌਂਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿਆਸੀ ਅਤੇ ਗੈਰ ਸਿਆਸੀ ਸਖਸੀਅਤਾਂ ਹਾਜ਼ਰ ਸਨ।


