ਦੌਧਰ ਪਿੰਡ ਦੇ ਵਾਟਰ ਟਰੀਟਮੈਂਟ ਪਲਾਂਟ ਨਾਲ 70 ਹਜ਼ਾਰ ਘਰਾਂ ਵਿਚ ਰਹਿੰਦੇ ਤਕਰੀਬਨ 4 ਲੱਖ ਵਸਨੀਕਾਂ ਨੂੰ ਮਿਲੇਗਾ ਲਾਭ

ਮੋਗਾ,4 ਦਸੰਬਰ(ਜਸ਼ਨ): ਪੰਜਾਬ ਦੇ ਵਸਨੀਕਾਂਂ ਨੂੰ ਸਾਫ ਅਤੇ ਸੁਰੱਖਿਅਤ ਪਾਣੀ ਮੁਹੱਈਆ ਕਰਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਪੰਜਾਬ ਸਰਕਾਰ ਵੱਲੋਂ ਮੋਗਾ ਦੇ ਬਲਾਕ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਦੇ 85 ਪਿੰਡਾਂ ਵਿੱਚ ਪੀਣ ਯੋਗ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਸਰਫੇਸ ਵਾਟਰ ਸਪਲਾਈ (ਨਹਿਰੀ ਸਕੀਮ ਮੋਗੇ ਵਾਲੀ) ਲਾਗੂ ਕਰਨ ਜਾ ਰਹੀ ਹੈ। ਇਹ ਪ੍ਰਾਜੈਕਟ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਜੋ ਕਿ ਸਾਲ 2020 ਦੇ ਅੱਧ ਤੱਕ ਬਿਲਕੁਲ ਤਿਆਰ ਹੋ ਜਾਵੇਗਾ ਅਤੇ ਪਾਣੀ ਦੀ ਗੁਣਵੱਤਾ ਪ੍ਰਭਾਵਿਤ 85 ਪਿੰਡਾਂ ਦੇ ਵਸਨੀਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਏਗਾ। ਇਸ ਪ੍ਰਾਜੈਕਟ ਤਹਿਤ ਦੌਧਰ ਪਿੰਡ ਵਿਖੇ ਵਾਟਰ ਟਰੀਟਮੈਂਟ ਪਲਾਂਟ ਵੀ ਲਗਾਇਆ ਜਾ ਰਿਹਾ ਹੈ। ਇਹ ਪ੍ਰਾਜੈਕਟ ਜਿਸ ਦੀ ਕੀਮਤ ਕਰੀਬ 176 ਕਰੋੜ 11 ਲੱਖ ਰੁਪਏ ਹੈ, 70 ਹਜਾਰ ਘਰਾਂ ਵਿਚ ਰਹਿੰਦੇ ਤਕਰੀਬਨ 4 ਲੱਖ ਵਸਨੀਕਾਂ ਨੂੰ ਪੀਣ ਯੋਗ ਸਾਫ ਤੇ ਸੁੱਧ ਪਾਣੀ ਮੁਹੱਈਆ ਕਰਵਾਏਗਾ। ਂਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਜੇ ਐਸ ਚਾਹਲ ਨੇ ਦੱਸਿਆ ਕਿ ਦੌਧਰ ਪਿੰਡ ਵਿਖੇ ਵਾਟਰ ਟਰੀਟਮੈਟ ਪਲਾਂਟ ਦਾ ਹੁਣ ਤਕ 85 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ ਅਤੇ ਇਸ ਪ੍ਰਾਜੈਕਟ ਨੂੰ ਸਾਲ 2020 ਦੇ ਅੱਧ ਤੱਕ ਲਾਗੂ ਕੀਤੇ ਜਾਣ ਦੀ ਪੂਰੀ ਉਮੀਦ ਹੈ। ਉਨ੍ਹਾਂ ਦੱਸਿਆ ਕਿ 85 ਪਿੰਡਾਂ ਦੇ ਪਾਣੀਆਂ ਵਿੱਚ ਯੂਰੇਨੀਅਮ ਅਤੇ ਭਾਰੀ ਧਾਤਾਂ ਦੀ ਮਾਤਰਾ ਜਿਆਦਾ ਹੋਣ ਕਾਰਣ ਇਨ੍ਹਾਂ ਪਿੰਡਾਂ ਦੇ ਪਾਣੀਆਂ ਦੀ ਸ਼ੁੱਧਤਾ ਪ੍ਰਭਾਵਿਤ ਹੋਈ ਸੀ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਚੁਣੇ ਗਏ ਪਿੰਡਾਂ ਦੇ ਘਰਾਂ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਵਾਏਗਾ ਅਤੇ ਸਮੇ -ਸਮੇ ਸਿਰ ਪਾਣੀ ਦੀ ਗੁਣਵੱਤਾ ਦੀ ਜਾਂਚਣ ਲਈ ਵਾਟਰ ਟੈਸਟਿੰਗ ਲੈਬ ਵੀ ਸਥਾਪਤ ਕੀਤੀ ਜਾਵੇਗੀ।ਚਾਹਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਬਾਰੇ ਜਾਗਰੂਕਤਾ ਪੈਦਾ ਕਰਨ ਲਈ, 4 ਲੱਖ ਵਸਨੀਕਾਂ ਨੂੰ ਸਰਫੇਸ ਜਲ ਸਕੀਮ, ਟੈਰਿਫ, ਵਾਟਰ ਮੀਟਰਿੰਗ, ਵੋਲਯੂਮੈਟਿ੍ਰਕ ਚਾਰਜਿੰਗ, ਬਾਰੇ ਤਿੰੰਨ ਦਿਨਾਂ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ। ਉਨ੍ਹਾਂ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਵਿੱਚ ਪਾਣੀ ਦੀ ਗੁਣਵੱਤਾ ਦੇ ਮੁੱਦੇ, ਪਾਣੀ ਦੀ ਸੰਭਾਲ. ਬਾਰੇ ਜਾਗਰੂਕ ਕਰਨ ਅਤ ਇੱਥੋ ਦੇ ਵਸਨੀਕਾਂ ਨੂੰ ਇਸ ਪ੍ਰਾਜੈਕਟ ਤਹਿਤ ਪਾਣੀ ਦੇ ਸਪਲਾਈ ਕੁਨੈਕਸ਼ਨ ਲੈਣ ਲਈ ਪ੍ਰੇਰਿਤ ਵੀ ਕੀਤਾ ਗਿਆ। ਜਿਕਰਯੋਗ ਹੈ ਕਿ ਇਨ੍ਹਾਂ ਬਲਾਕਾਂ ਦੇ ਪਿੰਡਾਂ ਨੂੰ ਆਡੀਓ ਵੀਡਿਓ-ਜਿੰਗਲਜ਼, ਨਿਜੀ ਸੰਚਾਰ, ਮੁਨੀਆਦੀ ਸਮੇਤ ਪਬਲੀਸਿਟੀ ਵੈਨਾਂ, ਧਾਰਮਿਕ ਅਪੀਲਾਂ, ਸਕੂਲ ਰੈਲੀਆਂ, ਪ੍ਰਮੁੱਖ ਥਾਵਾਂ ‘ਤੇ ਸਟਿੱਕਰਿੰਗ ਸਮੇਤ ਵੱਖ ਵੱਖ ਸੰਚਾਰ ਸਾਧਨਾਂ ਦੀ ਵਰਤੋਂ ਕਰਕੇ ਪ੍ਰਭਾਵਿਤ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਜਲ ਸਪਲਾਈ ਕੂਨੈਕਸਨ ਲੈਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।


