ਤਿੰਨ ਕਿਲੋ ਅਫ਼ੀਮ ਸਮੇਤ ਨਸ਼ਾ ਤਸਕਰ ਕਾਬੂ, ਮੋਗਾ ਸੀਆਈਏ ਸਟਾਫ਼ ਨੂੰ ਮਿਲੀ ਵੱਡੀ ਕਾਮਯਾਬੀ
ਮੋਗਾ ,28 ਨਵੰਬਰ (ਨਵਦੀਪ ਮਹੇਸ਼ਰੀ): ਨਸ਼ਾ ਰੋਕਣ ਲਈ ਮੋਗਾ ਪੁਲਿਸ ਦੁਆਰਾ ਚਲਾਈ ਮੁਹਿੰਮ ਤਹਿਤ ਅੱਜ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਦਿਆਂ ਉਸ ਕੋਲੋਂ ਤੋਂ ਤਿੰਨ ਕਿਲੋ ਅਫੀਮ , ਅੱਠ ਲੱਖ ਅੱਸੀ ਹਜ਼ਾਰ ਰੁਪਏ ਡਰੱਗ ਮਨੀ ਅਤੇ ਵਰਨਾ ਕਾਰ ਬਰਾਮਦ ਕੀਤੀ ਜ਼ਿਕਰਯੋਗ ਹੈ ਕਿ ਸੀਆਈਏ ਸਟਾਫ ਵੱਲੋਂ ਪਿਛਲੇ ਦਿਨੀਂ ਤਿੰਨ ਕਿੱਲੋ ਅਫ਼ੀਮ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਸੀ ਅਤੇ ਕੱਲ੍ਹ ਸੀਆਈਏ ਸਟਾਫ ਦੁਆਰਾ ਸਾਢੇ ਚਾਰ ਕਿੱਲੋ ਹੈਰੋਇਨ ਦੇ ਨਾਲ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਸੀ ।ਮੋਗਾ ਦੇ ਐੱਸਪੀ ਐੱਚ ਰਤਨ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਨਾਕਾਬੰਦੀ ਦੌਰਾਨ ਮੋਗਾ ਲੁਧਿਆਣਾ ਰੋਡ ਤੇ ਸਥਿਤ ਪਿੰਡ ਅਜੀਤਵਾਲ ਨੇੜੇ ਇਕ ਵਰਨਾ ਕਾਰ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਰੋਕਿਆ ਗਿਆ ।ਉਸ ਗੱਡੀ ਦੀ ਤਲਾਸ਼ੀ ਲੈਣ ਤੇ ਤਿੰਨ ਕਿੱਲੋ ਅਫ਼ੀਮ ਅਤੇ ਅੱਠ ਲੱਖ ਅੱਸੀ ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਸ. ਬਰਾੜ ਨੇ ਦੱਸਿਆ ਕਿ ਪੁਲਿਸ ਦੁਆਰਾ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ remand ਮਿਲਣ ਉਪਰੰਤ ਇਸ ਨਸ਼ਾ ਤਸਕਰ ਤੋਂ ਹੋਰ ਤਫ਼ਤੀਸ਼ ਕੀਤੀ ਜਾਵੇਗੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਨਸ਼ਾ ਤਸਕਰ ਕਿੱਥੋਂ ਨਸ਼ਾ ਲੈ ਕੇ ਆ ਰਿਹਾ ਸੀ ਅਤੇ ਇਸ ਨੇ ਕਿਸ ਨੂੰ ਨਸ਼ਾ ਸਪਲਾਈ ਕਰਨਾ ਸੀ ।ਐਸਪੀ ਐਚ ਸ. ਬਰਾੜ ਨੇ ਦੱਸਿਆ ਕਿ ਇਹ ਨਸ਼ਾ ਤਸਕਰ ਜਿਸ ਦਾ ਨਾਮ ਵਰਿੰਦਰ ਕੁਮਾਰ ਹੈ, ਮੋਗਾ ਦਾ ਹੀ ਰਹਿਣ ਵਾਲਾ ਹੈ ਅਤੇ ਵੱਖ ਵੱਖ ਥਾਣਿਆਂ ਵਿੱਚ ਇਸ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ ।ਇਹ ਵੀ ਜਾਣਕਾਰੀ ਮਿਲੀ ਹੈ ਕਿ ਫਰੀਦਕੋਟ ਦੇ ਬਹੁਚਰਚਿਤ ਅਗਵਾ ਕਾਂਡ ਨਿਸ਼ਾਨ ਸ਼ਰੁਤੀ ਕੇਸ ਵਿੱਚ ਵੀ ਇਸ ਆਰੋਪੀ ਦਾ ਨਾਮ ਦਰਜ ਹੈ ।