ਢੁੱਡੀਕੇ ਵਿਖੇ ਇਕ ਦਿਨਾ ਆਰਗੈਨਿਕ ਇਜਰਾਇਲ ਟੈਕਨਾਲੋਜੀ ਆਫ ਫਾਰਮਿੰਗ’’ ਵਿਸ਼ੇ ਤੇ ਕਰਵਾਈ ਵਰਕਸ਼ਾਪ,ਸੀਨੀਅਰ ਪੱਤਰਕਾਰ ਸ਼ਮਸ਼ੇਰ ਸਿੰਘ ਗਾਲਿਬ ਦੀ ਪਹਿਲ ’ਤੇ 24 ਪਿੰਡਾਂ ਦੇ ਕਿਸਾਨਾਂ ਨੇ ਕੀਤੀ ਸ਼ਮੂਲੀਅਤ
ਮੋਗਾ 29 ਨਵੰਬਰ (ਜਸ਼ਨ):ਪੰਜਾਬ ਦੀ ਆਰਗੈਨਿਕ ਕਾਰਬਨ (ਉਪਜਾਉ ਸ਼ਕਤੀ) ਖਤਮ ਹੋਣ ਕਿਨਾਰੇ ਹੈ। ਇਹ ਜਮੀਨ 15-20 ਸਾਲਾ ਵਿੱਚ ਬੰਜਰ ਹੋ ਜਾਵੇਗੀ, ਜੇਕਰ ਹੁਣ ਅਸੀ ਧਿਆਨ ਨਾ ਦਿੱਤਾ ਤਾਂ ਅਸੀ ਖੇਤੀ ਕਿਥੇ ਕਰਾਂਗੇ? ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਨਾਸਿਕ (ਮਹਾਂਰਾਸ਼ਟਰ) ਤੋਂ ਆਏ ਵਿਗਿਆਨੀ ਪੀ ਮੁਰਲੀਧਰਨ ਨੇ ਸ਼ਮਸ਼ੇਰ ਸਿੰਘ ਗਾਲਿਬ ਵੱਲੋ ਲ਼ਾਲਾ ਲਾਜਪਤ ਰਾਏ ਮੈਮੋਰੀਅਲ ਬੀ. ਐਡ. ਕਾਲਜ ਢੁੱਡੀਕੇ ਵਿੱਚ ਲਗਾਏ ਇਕ ਦਿਨਾ ‘‘ਇਜਰਾਇਲ ਆਰਗੈਨਿਕ ਟੈਕਨੋਲੋਜੀ ਆਫ ਫਾਰਮਿੰਗ’’ ਵਿਸ਼ੇ ਤੇ ਕਰਵਾਈ ਵਰਕਸ਼ਾਪ ਚ ਸੰਬੋਧਨ ਕਰਦਿਆ ਕੀਤਾ। ਇਸ ਵਰਕਸ਼ਾਪ ਦੀ ਸ਼ੁਰੂਆਤ ਸ਼ਬਦ ਗਾਇਨ ਕਰਕੇ ਕੀਤੀ। ਉਨ੍ਹਾਂ ਕਿਹਾ ਕਿ ਸਪਰੇਆਂ ਅਤੇ ਖਾਂਦਾ ਦੀ ਜਿਆਦਾ ਵਰਤੋਂ ਕਾਰਣ ਪਿਛਲੇ 50 ਸਾਲਾਂ ਚ ‘ਜਿਹੜਾ 5 ਪ੍ਰਤੀਸ਼ਤ ਆਰਗੈਨਿਕ ਕਾਰਬਨ ਜਮੀਨ ਦਾ ਸੀ, ਹੁਣ ਘਟ ਕੇ ਅੱਧਾ ਪ੍ਰਤੀਸ਼ਤ 0.5% ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਦਾ ਆਰਗੈਨਿਕ ਕਾਰਬਨ ਹਰਿਤ ਸੰਜੀਵਨੀ ਦੁਆਰਾ ਵਧਾਇਆ ਜਾ ਸਕਦਾ ਹੈ। ਪੀ ਮੁਰਲੀਧਰਨ ਸਇੰਸਦਾਨ ਜੋ ਦੇਸ਼ ਵਿੱਚ ਇਜਰਾਇਲ ਆਰਗੈਨਿਕ ਤਕਨੀਕ ਲਿਆਏ ਹਨ ਨੇ ਸਪਸ਼ਟ ਕੀਤਾ ਕਿ ਦੇਸ਼ ਵਿੱਚ 4 ਪ੍ਰਤੀਸ਼ਤ ਜਮੀਨ ਬੰਜਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਨੂੰ ਬੰਜਰ ਹੋਣ ਤੋ ਬਚਾਉਣ ਲਈ ਵੱਧ ਤੋ ਵੱਧ ਯਤਨ ਕਰਨੇ ਚਾਹੀਦੇ ਹਨ। ਪ੍ਰੋਗਰਾਮ ਦਾ ਆਗਾਜ਼ ਪੀ ਮੁਰਲੀਧਰਨ, ਮੁੱਖ ਖੇਤੀ ਅਫਸਰ ਡਾ. ਬਲਵਿੰਦਰ ਸਿੰਘ, ਖੇਤੀਬਾੜੀ ਅਫਸਰ ਕੁਲਦੀਪ ਸਿੰਘ ਬੁੱਟਰ, ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਬਰਾੜ, ਡਾਇਰੈਕਟਰ ਚਮਨ ਲਾਲ ਸਚਦੇਵਾ, ਮੁੱਖ ਪ੍ਰਬੰਧਕ ਸ਼ਮਸ਼ੇਰ ਸਿੰਘ ਗਾਲਿਬ, ਪਿ੍ਰੰਸੀਪਲ ਉਮੇਸ਼ ਕੁਮਾਰੀ ਨੇ ਸ਼ਮ੍ਹਾਂ ਜਗਾ ਕੇ ਕੀਤਾ। ਉਨਾਂ ਖੇਤੀ ਮਾਹਿਰਾਂ ਅਨੁਸਾਰ ਖੇਤੀਬਾੜੀ ਕਰਨ ਦੀ ਸਲਾਹ ਦਿੱਤੀ। ਇਸ ਸਮਂੇ ਖੇਤੀ ਮਾਹਿਰ ਇੰਜੀਨੀਅਰ ਰਾਕੇਸ਼ ਅਰੋੜਾ, ਮਨਜੀਤ ਸਿੰਘ ਗਿੱਲ ਨੇ ਹਰਿਤ ਸੰਜੀਵਨੀ ਵਰਤਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਨਾਲ ਜਮੀਨ ਦਾ ਆਰਗੈਨਿਕ ਕਾਰਬਨ ਵਧੇਗਾ, ਉਨਾਂ ਕਿਸਾਨਾ ਨੂੰ ਫੋਰਵੇ ਖੇਤੀ ਕਰਨ ਲਈ ਕਿਹਾ, ਧਰਤੀ ਤੇ ਫਸਲ ਦਾ ਕਿਸਾਨ ਸਮੇਂ ਸਮੇਂ ਆਰਗੈਨਿਕ ਕਾਰਬਨ ਟੈਸਟ ਕਰਵਾਵੇ ਅਤੇ ਲੋੜ ਅਨੁਸਾਰ ਜਮੀਨ ਤੇ ਫਸਲਾਂ ਦਾ ਇਲਾਜ ਕਰੇ। ਇਸ ਸਮੇ ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ, ਡਾਂ. ਕੁਲਦੀਪ ਸਿੰਘ ਬੁੱਟਰ ਨੇ ਵੀ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਫਜੂਲ ਖਰਚੀ ਤੋ ਬਚਣ ਅਤੇ ਲੋੜ ਅਨੁਸਾਰ ਖਾਂਦਾ ਦੀ ਵਰਤੋ ਕਰਨ ਦੀ ਸਲਾਹ ਦਿੱਤੀ। ਇਸ ਸਮੇ ਡਾਇਰੈਕਟਰ ਚਮਨ ਲਾਲ ਸਚਦੇਵਾ ਨੇ ਖੇਤੀ ਮਹਿਰਾਂ ਦੀ ਸਲਾਹ ਮੰਨਣ ਲਈ ਕਿਹਾ। ਇਸ ਸਮੇਂ ਆਏ ਮਹਿਮਾਨਾ ਦਾ ਪਿ੍ਰੰਸੀਪਲ ਉਮੇਸ਼ ਕੁਮਾਰੀ ਅਤੇ ਸ਼ਮਸ਼ੇਰ ਸਿੰਘ ਗਾਲਿਬ ਨੇ ਧੰਨਵਾਦ ਅਤੇ ਵਿਸ਼ੇਸ਼ ਸ਼ਨਮਾਨ ਕੀਤਾ। ਇਸ ਸਮੇਂ ਪਰਮਜੀਤ ਸਿੰਘ ਡਾਲਾ ਸਾਬਕਾ ਖੇਡ ਅਫਸਰ, ਸਰਪੰਚ ਲਖਵੀਰ ਸਿੰਘ ਦੌਧਰ, ਪ੍ਰਧਾਨ ਜਗਜੀਤ ਸਿੰਘ ਦੌਧਰ, ਸਰਪੰਚ ਇਕਬਾਲ ਸਿੰਘ ਕਪੂਰੇ, ਪਿਆਰਾ ਸਿੰਘ ਕੋਕਰੀ, ਗੁਰਸੇਵਕ ਸਿੰਘ ਬਾਸੀ, ਭੁਪਿੰਦਰ ਸਿੰਘ ਕਾਲਾ, ਬਲਜੀਤ ਸਿੰਘ ਬੱਲੀ, ਨਛੱਤਰ ਸਿੰਘ ਛੱਤੀ, ਪਤਵੰਤ ਸਿੰਘ ਪੰਤੂ, ਬਲਵਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਮਧੇਕੇ, ਹਰਮਨਦੀਪ ਸਿੰਘ, ਮਨੋਜ ਭਗਤ, ਗੁਰਮੁਖ ਸਿੰਘ ਬੁਲਾਰਾ, ਸੁਖਵਿੰਦਰ ਸਿੰਘ ਬੁਲਾਰਾ, ਸਤਿੰਦਰ ਸਿੰਘ ਕਾਉਕੇ ਆਦਿ ਹਾਜਰ ਸਨ। ਇਸ ਸਮੇ ਪਿ੍ਰੰਸੀਪਲ ਉਮੇਸ਼ ਕੁਮਾਰੀ ਅਤੇ ਸ਼ਮਸ਼ੇਰ ਸਿੰਘ ਗਾਲਿਬ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਅਤੇ ਸਨਮਾਨ ਕੀਤਾ। ਅੰਤ ਵਿੱਚ ਡਾ. ਅਜੈ ਕੁਮਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।