ਖਿਲਾਫ ਹੋਏ ਕਾਂਗਰਸੀ ਵਿਧਾਇਕਾਂ ਦੇ ਚਲਦਿਆਂ ਕੈਪਟਨ ਨੂੰ ਕੁਰਸੀ ਤੇ ਬੈਠਣ ਦਾ ਕੋਈ ਹੱਕ ਨਹੀਂ ਰਹਿ ਗਿਆ : ਬੈਂਸ
ਲੁਧਿਆਣਾ, 26 ਨਵੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਅੱਜ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੀ ਕਾਂਗਰਸ ਦੇ ਹੀ ਵਿਧਾਇਕਾਂ ਨੇ ਮੋਰਚਾ ਖੋਲ ਦਿੱਤਾ ਹੈ ਅਤੇ ਦੂਜੇ ਪਾਸੇ ਭ੍ਰਿਸ਼ਟਾਚਾਰ ਵਿੱਚ ਲਿਪਤ ਸਰਕਾਰੀ ਅਧਿਕਾਰੀ ਹੀ ਸਰਕਾਰ ਚਲਾ ਰਹੇ ਹਨ, ਅਜਿਹੇ ਵਿੱਚ ਜਿਸ ਤੋਂ ਸਾਫ ਹੋ ਗਿਆ ਹੈ ਕਿ ਕੈਪਟਨ ਨੂੰ ਕੁਰਸੀ ਤੇ ਬੈਠਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਵਿਧਾਇਕ ਬੈਂਸ ਨੇ ਇਹ ਵੀ ਕਿਹਾ ਕਿ ਸੀਪੀ ਦਫਤਰ ਵਿੱਚ ਵਿਕਣ ਵਾਲੇ ਨਸ਼ੇ ਸਬੰਧੀ ਜਾਂਚ ਦੇ ਨਾਲ ਨਾਲ ਹਰ ਪੁਲਸ ਚੌਂਕੀ ਅਤੇ ਥਾਣੇ ਵਿੱਚ ਤੈਨਾਤ ਐਸਐਚਓ ਅਤੇ ਸਿਪਾਹੀਆਂ ਤੱਕ ਦੀ ਵੀ ਜਾਂਚ ਕਰਵਾਈ ਜਾਵੇ। ਵਿਧਾਇਕ ਬੈਂਸ ਅੱਜ ਕੋਟ ਮੰਗਲ ਸਿੰÎਘ ਵਿੱਖੇ ਚੰਡੀਗੜ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ।ਇਸ ਦੌਰਾਨ ਵਿਧਾਇਕ ਬੈਂਸ ਨੇ ਸਾਫ ਕੀਤਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਵਿੱਚ ਲਿਪਤ ਅਧਿਕਾਰੀਆਂ ਦਾ ਹੌਸਲਾ ਇਤਨਾ ਵਧ ਚੁੱਕਾ ਹੈ ਕਿ ਉਹ ਸ਼ਰੇਆਮ ਕਾਂਗਰਸੀ ਵਿਧਾਇਕਾਂ ਅਤੇ ਉਨ•ਾਂ ਦੇ ਵਰਕਰਾਂ ਕੋਲੋਂ ਹੀ ਰਿਸ਼ਵਤ ਦੀ ਮੰਗ ਕਰਨ ਲੱਗ ਪਏ ਹਨ। ਕਾਂਗਰਸੀ ਵਿਧਾਇਕਾਂ ਸਮੇਤ ਕਾਂਗਰਸ ਦੇ ਹੀ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਕੈਪਟਨ ਦੇ ਇਸ਼ਾਰੇ ਤੇ ਕੰਮ ਕਰ ਰਹੇ ਭ੍ਰਿਸ਼ਟਾਚਾਰੀ ਅਧਿਕਾਰੀਆਂ ਖਿਲਾਫ ਮੋਰਚਾ ਖੋਲ ਦਿੱਤਾ ਹੈ। ਐਸੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਦਾ ਕੋਈ ਹੱਕ ਨਹੀਂ ਰਹਿ ਗਿਆ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਨਿੱਜੀ ਜਿੰਮੇਵਾਰੀ ਲੈਂਦੇ ਹੋਏ ਆਪਣੇ ਆਪ ਹੀ ਇਸ ਅਹੁਦੇ ਤੋਂ ਹਟ ਜਾਣ। ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਪੁਲਸ ਕਮਿਸ਼ਨਰ ਲੁਧਿਆਣਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਏ ਜਾਣਾ ਅਤੇ ਨਸ਼ਾ ਵੇਚਣ ਦੀ ਗੱਲ ਸਾਹਮਣੇ ਆਉਣ ਨਾਲ ਵੀ ਇਹ ਸਾਬਿਤ ਹੋ ਗਿਆ ਹੈ ਕਿ ਕੈਪਟਨ ਨੇ ਆਪਣੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਖੁੱਲੀਆਂ ਛੁੱਟੀਆਂ ਦੇ ਰੱਖੀਆਂ ਹਨ। ਉਨ•ਾਂ ਮੰਗ ਕੀਤੀ ਕਿ ਸੀਪੀ ਲੁਧਿਆਣਾ ਸਮੇਤ ਸੂਬੇ ਭਰ ਦੇ ਸਾਰੇ ਸਰਕਾਰੀ ਦਫਤਰਾਂ ਅਤੇ ਪੁਲਸ ਚੌਂਕੀਆਂ ਸਮੇਤ ਪੁਲਸ ਥਾਣਿਆਂ ਵਿੱਚ ਤੈਨਾਤ ਸਾਰੇ ਅਧਿਕਾਰੀਆਂ ਵਿਸ਼ੇਸ਼ ਕਰਕੇ ਐਸਐਚਓ ਤੋਂ ਲੈ ਕੇ ਥੱਲੜੇ ਪੱਧਰ ਤੱਕ ਸਿਪਾਹੀ ਤੱਕ ਦੀ ਜਾਂਚ ਹੋਵੇ, ਤਾਂ ਬਹੁਤ ਵੱਡਾ ਖੁਲਾਸਾ ਹੋ ਸਕਦਾ ਹੈ, ਬਸ਼ਰਤੇ ਕਿ ਇਹ ਇਹ ਜਾਂਚ ਇਮਾਨਦਾਰੀ ਨਾਲ ਕਿਸੇ ਇਮਾਨਦਾਰ ਅਧਿਕਾਰੀ ਤੋਂ ਕਰਵਾਈ ਜਾਵੇ। ਉਨ•ਾਂ ਦੱਸਿਆ ਕਿ ਥਾਣੇ ਚੌਂਕੀਆਂ ਵਿੱਚ ਤੈਨਾਤ ਐਸਐਚਓ, ਏਐਸਆਈ, ਹੌਲਦਾਰ ਅਤੇ ਸਿਪਾਹੀ ਹੀ ਪਹਿਲਾਂ ਨੌਜਵਾਨਾਂ ਨੂੰ ਨਸ਼ਾ ਵੇਚਦੇ ਹਨ ਅਤੇ ਬਾਅਦ ਵਿੱਚ ਫੜ ਕੇ ਝੂਠੇ ਮਾਮਲੇ ਦਰਜ ਕਰ ਕੇ ਸਰਕਾਰ ਨੂੰ ਦਿਖਾਉਂਦੇ ਹਨ, ਇਸ ਸਬੰਧੀ ਉਨ•ਾਂ ਕੋਲ ਰੋਜਾਨਾ ਅਨੇਕਾਂ ਨੌਜਵਾਨਾਂ ਦੇ ਮਾਪੇ ਪਹੁੰਚ ਕਰ ਰਹੇ ਹਨ ਅਤੇ ਜਲਦੀ ਹੀ ਉਹ ਸਾਰਾ ਰਿਕਾਰਡ ਇਕੱਤਰ ਕਰਕੇ ਸੂਬੇ ਦੇ ਡੀਜੀਪੀ ਨੂੰ ਦੇਣਗੇ ਤਾਂ ਜੋ ਨਜਾਇਜ ਤੌਰ ਤੇ ਪਰੇਸ਼ਾਨ ਕੀਤੇ ਜਾਣ ਵਾਲੇ ਨੌਜਵਾਨ ਅਤੇ ਉਨ•ਾਂ ਦਾ ਮਾਪਿਆਂ ਨੂੰ ਇਨਸਾਫ ਮਿਲ ਸਕੇ ਅਤੇ ਕੈਪਟਨ ਦੇ ਇਸ਼ਾਰੇ ਤੇ ਅਜਿਹੇ ਕੰਮ ਕਰਨ ਵਾਲਿਆਂ ਦਾ ਭਾਂਡਾ ਭੰਨਿਆ ਜਾ ਸਕੇ।