ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਸਾਲਾਨਾ ਸਮਾਗਮ ‘ਚ ਵਿਦਿਆਰਥੀਆਂ ਨੇ ਪਾਈਆਂ ਧੁੰਮਾਂ, ਉੱਘੇ ਸਮਾਜ ਸੇਵੀ ਸੁੱਖੀ ਬਾਠ ਮੁੱਖ ਮਹਿਮਾਨ ਵਜੋਂ ਪਹੁੰਚੇ

ਮੋਗਾ,25 ਨਵੰਬਰ (ਜਸ਼ਨ): ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੈਕਰਡ ਸਕੂਲ ਧੂੜਕੋਟ ਕਲਾਂ ਵਿਖੇ ਸਾਲਾਨਾ ਸਮਾਗਮ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਿਰੋਧੀ ਸੁੱਖੀ ਬਾਠ ਫਾਊਂਡੇਸ਼ਨ ਪੰਜਾਬ ਭਵਨ ‘ਸਰੀ’ ਨੇ ਸ਼ਿਰਕਤ ਕੀਤੀ । ਪ੍ਰੋਗਰਾਮ ਦਾ ਆਗਾਜ਼ ਧਾਰਮਿਕ ਸ਼ਬਦ ਨਾਲ ਹੋਇਆ । ਚੀਫ ਗੈਸਟ ਵੱਲੋਂ ਜੋਤੀ ਜਗਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਛੋਟੇ ਬੱਚਿਆਂ ਨੇ ‘ ਜੰਗਲ ਜੰਗਲ ਬਾਤ ਚਲੀ ਹੈ’ ਅਤੇ ‘ਪ੍ਰੇਮ ਸੇ ਹਮੇਂ ਜੀਨੇ ਦੋ’ ਗੀਤਾਂ ਤੇ ਨਾਚ ਕਰਕੇ ਸਭ ਦਾ ਮਨ ਮੋਹਿਆ । ਕੋਰੀਓਗ੍ਰਾਫੀ ਰਾਹੀਂ ਬੱਚਿਆਂ ਨੇ ‘ਸਵੱਛ ਭਾਰਤ’ ‘ਲਿੰਗ ਸਮਾਨਤਾ’ ਅਤੇ ਯੋਗਾ ਵਰਗੇ ਵਿਸ਼ਿਆਂ ਨੂੰ ਦਰਸਾਇਆ। ਸਮਾਗਮ ਵਿੱਚ ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਮਨੀਸ਼ਾ ਗੋਇਲ ਵੱਲੋਂ ਸਕੂਲ ਦੀ ਰਿਪੋਰਟ ਪੜ੍ਹੀ ਗਈ । ਇਸ ਮੌਕੇ ਸੰਮੀ ਲੋਕ ਨਾਚ ਅਤੇ ਕੋਰੀਓਗ੍ਰਾਫੀ ਧਰਤੀ ਪੰਜਾਬ ਦੀ ਰਾਹੀਂ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ। ਚੀਫ ਗੈਸਟ ਸੁੱਖੀ ਬਾਠ ਵੱਲੋਂ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ ਅਤੇ ਵਾਤਾਵਰਣ ਪ੍ਰਤੀ ਸੁਚੇਤ ਹੋਣ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਿ੍ਰਟਿਸ਼ ਕੋਲੰਬੀਆ ਮਨਿਸਟਰੀ ਆਫ ਐਜੂਕੇਸਨ ਕੈਨੇਡਾ ਨਵੀਂ ਸ਼ੁਰੂਆਤ ‘ਐਜੂਕੇਸ਼ਨ ਐਂਡ ਐਬਰਾਡ’ ਸ਼ੁਰੂ ਕਰਨ ਜਾ ਰਹੀ ਹੈ । ਸੁੱਖੀ ਬਾਠ ਨੇ ਵਾਅਦਾ ਕੀਤਾ ਕਿ ਉਹ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਵਿੱਚ ਇਹ ਪ੍ਰੋਗਰਾਮ ਸ਼ੁਰੂ ਕਰਵਾਉਣਗੇ ,ਜਿਸ ਸਕੂਲ ਦੇ ਵਿਦਿਆਰਥੀ ਕੈਨੇਡਾ ਦੀ ਪੜ੍ਹਾਈ ਇੱਥੇ ਬੈਠ ਕੇ ਕਰ ਸਕਣਗੇ। ਇਸ ਮੌਕੇ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ,ਪ੍ਰਧਾਨ ਕੁਲਦੀਪ ਸਿੰਘ, ਵਾਈਸ ਪ੍ਰਧਾਨ ਡਾ ਇਕਬਾਲ ਸਿੰਘ, ਮੈਂਬਰ ਡਾ ਗੁਰਚਰਨ ਸਿੰਘ ,ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਹਰਪ੍ਰੀਤ ਕੌਰ ਸਹਿਗਲ ,ਸ੍ਰੀਮਤੀ ਪਰਮਜੀਤ ਕੌਰ ,ਪਿ੍ੰਸੀਪਲ ਸਤਵਿੰਦਰ ਕੌਰ ਅਤੇ ਸੁਮੀਤ ਪਾਲ ਕੌਰ ਵਿਸ਼ੇਸ਼ ਤੌਰ ਤੇ ਹਾਜਰ ਹੋਏ । ਚੇਅਰਮੈਨ ਸ. ਦਵਿੰਦਰ ਪਾਲ ਸਿੰਘ ਨੇ ਮਾਪਿਆਂ ਵੱਲੋਂ ਪ੍ਰੋਗਰਾਮ ਦੀ ਰੌਣਕ ਵਧਾਉਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਕਰਨ ਦਾ ਵਾਅਦਾ ਵੀ ਕੀਤਾ । ਡਾ. ਇਕਬਾਲ ਸਿੰਘ ਨੇ ਮਾਪਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦੀ ਦੇਖ ਰੇਖ ਵਿੱਚ ਉਨ੍ਹਾਂ ਦੇ ਬੱਚੇ ਦੇਸ਼ ਦੇ ਆਦਰਸ਼ ਨਾਗਰਿਕ ਬਣ ਸਕਣ । ਪ੍ਰੋਗਰਾਮ ਵਿੱਚ ਲੜਕੀਆਂ ਦੇ ਮਲਵਈ ਗਿੱਧੇ ਅਤੇ ਕਸ਼ਮੀਰੀ ਨਾਚ ਤੋਂ ਇਲਾਵਾ ਝੂਮਰ ਨਾਚ ਨਾਲ ਪ੍ਰੋਗਰਾਮ ਦਾ ਅੰਤ ਹੋਇਆ । ਅਖੀਰ ਵਿੱਚ ਮਹਿਮਾਨਾਂ ਅਤੇ ਮਾਪਿਆਂ ਨੇ ਵੋਟ ਆਫ ਥੈਂਕਸ ਨਾਲ ਰੁਖ਼ਸਤ ਕੀਤਾ ਗਿਆ ਇਸ ਤਰ੍ਹਾਂ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।


