ਮਾਉਟ ਲਿਟਰਾ ਜੀ ਸਕੂਲ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਸੈਮੀਨਾਰ ਦਾ ਆਯੋਜਨ

ਮੋਗਾ, 24 ਨਵੰਬਰ (ਜਸ਼ਨ)-ਐੱਸ.ਐੱਸ.ਪੀ ਅਮਰਜੀਤ ਸਿੰਘ ਬਾਜਵਾ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਮੋਗਾ ਦੁਆਰਾ ਮਾਊਂਟ ਲਿਟਰਾ ਜੀ ਸਕੂਲ ਵਿਖੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੌਰਾਨ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਏ ਐਸ.ਆਈ ਕੇਵਲ ਸਿੰਘ ਤੇ ਸਮੂਹ ਸਟਾਫ ਦਾ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਫੁਲਾਂ ਦੇ ਬੁੱਕੇ ਦੇ ਕੇ ਸੁਆਗਤ ਕੀਤਾ। ਸੈਮੀਨਾਰ ਨੂੰ ਸੰਬੋਧਨ ਕਰਦਿਆ ਏ.ਐਸ.ਆਈ. ਕੇਵਲ ਸਿੰਘ ਨੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਜਿਵੇਂ ਟਰੈਫਿਕ ਨਿਯਮਾਂ, ਰੋਡ ਸੈਫਟੀ ਟੈਪਸਾਂ,ਹੈਲਪ ਲਾਈਨ 112 ਬਾਰੇ ,ਲੜਕੀਆਂ ਤੇ ਹੋ ਰਹੇ ਅੱਤਿਆਚਾਰਾਂ ਸਕਤੀ ਐਪ ,ਨਸ਼ਿਆਂ ਦੀ ਰੋਕਥਾਮ ਅਤੇ ਮਾੜੇ ਪ੍ਰਭਾਵ,ਸਹੀ  ਜੀਵਨ ਜਾਂਚ  ਬਾਰੇ ਦੱਸਿਆ । ਉਨ੍ਹਾਂ ਕਿਹਾ ਕਿ ਅੱਜ ਸਾਡੇ ਪੰਜਾਬ ਵਿੱਚ ਉਨੀਆਂ ਮੌਤਾਂ ਬਿਮਾਰੀਆਂ ਕਰਕੇ ਨਹੀਂ ਹੋ ਰਹੀਆਂ ਜਿੰਨੀਆਂ ਰੋਡ ਐਕਸੀਡੈਂਟ ਦੌਰਾਨ ਹੋ ਰਹੀਆਂ ਹਨ ਇਸ ਵਿੱਚ ਸਾਡੀ ਨੌਜਵਾਨ ਪੀੜ੍ਹੀ ਜ਼ਿਆਦਾਤਰ ਹਾਦਸਿਆਂ ਦਾ ਸ਼ਿਕਾਰ ਹੋ ਰਹੀ ਹੈ।ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਹ ਮਾਨਸਿਕ ਤਣਾਅ ਤੋਂ ਮੁਕਤ ਹੋ ਕੇ ਗੱਡੀ  ਚਲਾਉਣ, ਆਪਣੇ ਡਾਕੂਮੈਂਟ ਪੂਰੇ ਕਰਕੇ ਰੱਖਣ, ਗੱਡੀ ਦੀ ਸਪੀਡ ਲਿਮਿਟ ਵਿੱਚ ਰਖ ਕੇ ਗੱਡੀ ਚਲਾਉਣ, ਓਵਰਟੇਕ ਧਿਆਨ ਨਾਲ ਕਰਨ ,ਰੋਡ ਸਾਈਨ ਫਾਲੋ ਕਰਨ। ਉਨ੍ਹਾਂ ਨੇ ਗੱਲ ਕਰਦਿਆਂ ਕਿਹਾ ਕਿ ਵਿਦਿਆਰਥੀ ਮੋਬਾਈਲ ਫ਼ੋਨ ਦੀ ਘਟ ਤੋਂ ਘੱਟ ਵਰਤੋਂ ਕਰਨ। ਵਿਦਿਆਰਥੀ ਨੈੱਟ ਦੇ ਜ਼ਰੀਏ ਚੰਗੀ ਪੜ੍ਹਾਈ ਕਰ ਸਕਦੇ ਹਨ। ਉਚੇਰੀ ਡਿਗਰੀ ਹਾਸਲ ਕਰ ਸਕਦੇ ਹਨ। ਪਰ ਮੋਬਾਈਲ ਦੀ ਗਲਤ ਵਰਤੋਂ ਕਰਕੇ ਗਲਤ ਲੋਕਾਂ ਨਾਲ ਫਰੈਂਡਸ਼ਿਪ ਕਰਕੇ ਜੇਲ੍ਹ ਵੀ ਜਾ ਸਕਦੇ ਹਨ ਅਤੇ ਅੰਤ ਵਿੱਚ ਉਹਨਾ ਕਿਹਾ ਕਿ ਜੋ ਨੌਜਵਾਨ ਨਸ਼ਿਆਂ ਦੀ ਗਿ੍ਰਫਤ ਵਿੱਚ ਆ ਚੁੱਕੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਹਨ, ਆਪਣੀ ਸਾਰਿਆਂ ਦਾ ਨੈਤਿਕ ਫਰਜ ਬਣਦਾ ਹੈ ਕਿ ਆਪਾਂ ਉਹਨਾਂ ਨੂੰ ਪਿਆਰ ਨਾਲ਼ ਪਰੇਰਿਤ ਕਰਕੇ ਖੇਡਾਂ ਅਤੇ ਚੰਗੇ ਸਾਹਿਤ ਨਾਲ ਜੋੜਕੇ ਨਸ਼ਾ ਛਡਵਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਈਏ ਅਤੇ ਆਪਣੇ ਪਿੰਡ/ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਦਾ ਇਕ ਅਹਿਮ ਕਾਰਜ ਸ਼ੁਰੂ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਪਿੰਡ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਪਿੰਡ ਵਿੱਚ ਦੇ ਨੌਜਵਾਨਾਂ ਨੂੰ ਪਿੰਡ ਵਿੱਚ ਖੇਡ ਸਟੇਡੀਅਮ ਅਤੇ ਲਾਇਬਰੇਰੀ ਖੋਹਲਣ ਬਾਰੇ ਵੀ ਜਾਗਰੂਕ ਕੀਤਾ ਗਿਆ, ਤਾਂ ਜੋ ਨੌਜਵਾਨ ਆਪਣੀ ਊਰਜਾ ਚੰਗੇ ਪਾਸੇ ਲਗਾਕੇ ਇੱਕ ਸੱਭਿਅਕ ਸਮਾਜ ਦੀ ਸਿਰਜਣਾ ਕਰ ਸਕਣ। ਪਿੰਡ ਦੇ ਆਮ ਲੋਕਾਂ, ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਨਸ਼ੇ ਖਿਲਾਫ ਆਪਣਾ ਯੋਗਦਾਨ ਪਾਉਣ ਲਈ ਕਿਹਾ ਗਿਆ ਤਾਂ ਜੋ ਨਸ਼ੇ ਨੂੰ ਬਿਲਕੁਲ ਜ਼ਮੀਨੀ ਪੱਧਰ ਤੋਂ ਖ਼ਤਮ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਮਾਜ ਦੀਆਂ ਹੋਰ ਬੁਰਾਈਆਂ ਜਿਵੇਂ ਦਹੇਜ ਪ੍ਰਥਾ, ਔਰਤ ਵਿਰੋਧੀ ਮਾਨਸਿਕਤਾ ਆਦਿ ਨੂੰ ਦੂਰ ਕਰਨ ਦਾ ਸੰਦੇਸ਼ ਦਿੱਤਾ । ਸਿਪਾਹੀ ਗੁਰਪ੍ਰੀਤ ਸਿੰਘ, ਲੇਡੀ ਸਿਪਾਹੀ ਸਿਮਰਨਜੀਤ ਕੌਰ ਮੋਗਾ ਨੇ ਹਾਜ਼ਰ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵਹੀਕਲ ਚਲਾਉਦੇ ਸਮੇਂ ਆਪਣੇ ਸਾਰੇ ਡਾਕੂਮੈਂਟ ਪੂਰੇ ਰੱਖੋ ਤਾਂ ਜੋ ਤੁਸੀਂ ਅਤੇ ਤੁਹਾਡੇ ਪਰਿਵਾਰ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੇ ਤੁਸੀਂ ਆਪਣੀ ਮੰਜਿਲ ‘ਤੇ ਬਿੰਨਾਂ ਕਿਸੇ ਖੱਜਲ-ਖੁਆਰੀ ਤੋਂ ਆਰਾਮ ਨਾਲ ਪਹੁੰਚ ਸਕੋਂ । ਇਸ ਸੈਮੀਨਾਰ ਵਿੱਚ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਡਾ. ਨਿਰਮਲ ਧਾਰੀ, ਏ.ਐਸ.ਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਜ਼ਿਲ੍ਹਾ ਮੋਗਾ,  ਸਰਵਨ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ, ਲੇਡੀ ਸਿਪਾਹੀ ਸਿਮਰਨਜੀਤ ਕੌਰ, ਟਰੈਫਿਕ ਐਜੂਕੇਸ਼ਨ ਸੈਲ ਮੋਗਾ ਅਤੇ ਸਕੂਲ ਦੇ ਚੇਅਰਮੈਨ ਅਤੇ ਸਟਾਫ ਹਾਜਰ ਸਨ।